ETV Bharat / state

DSP ਬਣ ਮਹਿਲਾ ਨੂੰ ਸਰੀਰਕ ਸਬੰਧ ਬਣਾਉਣ ਦੀ ਧਮਕੀ ਦੇ ਇਲਜ਼ਾਮ, ਪੀੜਤ ਪਰਿਵਾਰ ਨੇ ਕਿਹਾ...

ਤਰਨਤਾਰਨ ਦੇ ਇੱਕ ਪਿੰਡ ਵਿਖੇ ਮਹਿਲਾ ਨੇ ਪਿੰਡ ਦੇ ਵਿਅਕਤੀ ਉੱਤੇ ਡੀਐਸਪੀ ਬਣ ਕੇ ਸਰੀਰਕ ਸਬੰਧ ਬਣਾਉਣ ਦੇ ਇਲਜਾਮ ਲਗਾਏ ਹਨ। ਦੂਜੇ ਪਾਸੇ ਉਕਤ ਵਿਅਕਤੀ ਵੱਲੋਂ ਮਹਿਲਾ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਨਕਾਰਿਆ ਹੈ।

fake dsp of threatening harassment
ਸਰੀਰਕ ਸਬੰਧ ਬਣਾਉਣ ਦੀ ਧਮਕੀ ਦੇ ਇਲਜ਼ਾਮ
author img

By

Published : Oct 22, 2022, 6:45 PM IST

ਤਰਨਤਾਰਨ: ਜ਼ਿਲ੍ਹੇ ਵਿਖੇ ਇੱਕ ਔਰਤ ਨੂੰ ਫੋਨ ਕਰਕੇ ਆਪਣੇ ਆਪ ਨੂੰ ਡੀਐਸਪੀ ਦੱਸ ਕੇ ਸਰੀਰੀਕ ਸਬੰਧ ਬਣਾਉਣ ਅਤੇ ਅਜਿਹਾ ਨਾ ਕਰਨ ’ਤੇ ਝੂਠਾ ਪਰਚਾ ਕਰਨ ਦੀ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਸਕੂਲ ਦੀ ਵੈਨ ਚਲਾਉਂਦਾ ਹੈ ਅਤੇ ਉਹ ਆਪ ਪ੍ਰਾਈਵੇਟ ਲੋਣ ਵਾਲੀ ਕੰਪਨੀ ਵਿੱਚ ਕੰਮ ਕਰਦੀ ਹੈ ਜਿਸ ਦਾ ਸੈਂਟਰ ਉਸਦੇ ਘਰ ਵਿਚ ਹੀ ਬਣਿਆ ਹੈ।

ਸਰੀਰਕ ਸਬੰਧ ਬਣਾਉਣ ਦੀ ਧਮਕੀ ਦੇ ਇਲਜ਼ਾਮ

ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਸਾਰਾ ਹੀ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਘਰ ਵਿੱਚ ਬੈਠੀ ਸੀ ਕਿ ਅਚਾਨਕ ਉਸ ਦੇ ਫ਼ੋਨ ’ਤੇ ਇਕ ਫੋਨ ਆਇਆ, ਜਿਸ ਵਿੱਚ ਪਿੰਡ ਦਾ ਹੀ ਇੱਕ ਵਿਅਕਤੀ ਆਪਣੇ ਆਪ ਨੂੰ ਡੀਐੱਸਪੀ ਦੱਸ ਰਿਹਾ ਸੀ ਜਿਸ ਦੀ ਉਸ ਨੇ ਆਵਾਜ਼ ਪਛਾਣ ਲਈ।

ਪੀੜਤ ਨੇ ਅੱਗੇ ਦੱਸਿਆ ਕਿ ਉਕਤ ਫੋਨ ਕਰਤਾ ਵਿਅਕਤੀ ਪਿੰਡ ਦੇ ਹੀ ਕਿਸੇ ਵਿਅਕਤੀ ’ਤੇ ਹੋਏ ਪਰਚੇ ਸਬੰਧੀ ਉਸ ਨਾਲ ਲਿੰਕ ਉਸ ਨਾਲ ਦੱਸ ਕੇ ਉਸ ਨੂੰ ਬਲੈਕਮੇਲ ਕਰਨ ਲੱਗਾ ਕਿ ਜੇ ਤੂੰ ਮੇਰੇ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਤੇਰੇ ਉੱਪਰ ਵੀ ਪਰਚਾ ਦਰਜ ਕਰ ਦੇਵਾਂਗਾ ਜਿਸ ਦੀ ਸਾਰੀ ਕਾਲ ਰਿਕਾਰਡਿੰਗ ਉਸ ਦੇ ਕੋਲ ਹੈ।

ਪੀੜਤ ਨੇ ਦੱਸਿਆ ਕਿ ਫੋਨ ਕਰਤਾ ਵੱਲੋਂ ਗੱਲ ਕਰਨ ਤੋਂ ਬਾਅਦ ਜਦੋ ਫੋਨ ਕੱਟਿਆ ਗਿਆ ਤਾਂ ਉਨ੍ਹਾਂ ਦਾ ਸ਼ੱਕ ਪਿੰਡ ਦੇ ਹੀ ਵਿਅਕਤੀ ਨਿਸ਼ਾਨ ਸਿੰਘ ਤੇ ਗਿਆ ਜਿਸਨੂੰ ਉਹਨਾਂ ਨੇ ਰੰਗੇ ਹੱਥੀਂ ਇੱਕ ਦੁਕਾਨ ਉੱਪਰ ਵਾਪਸ ਫੋਨ ਕਰਦੇ ਕੋਏ ਕਾਬੂ ਕਰ ਲਿਆ, ਜਦੋ ਉਨ੍ਹਾਂ ਨੇ ਨਿਸ਼ਾਨ ਸਿੰਘ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਨਿਸ਼ਾਨ ਸਿੰਘ ਨੇ ਮੰਨਿਆ ਕਿ ਮੈਨੂੰ ਇਹ ਨੰਬਰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਗੁਰਜੰਟ ਸਿੰਘ ਨੇ ਦਿੱਤਾ ਹੈ ਅਤੇ ਉਸ ਦੇ ਕਹਿਣ ’ਤੇ ਹੀ ਮੈਂ ਇਹ ਗਲਤੀ ਕਰ ਬੈਠਾ ਹਾਂ। ਮਨਪ੍ਰੀਤ ਕੌਰ ਨੇ ਕਿਹਾ ਕਿ ਗੁਰਜੰਟ ਸਿੰਘ ਨੂੰ ਵੀ ਅਸੀਂ ਤਾੜ ਕੇ ਪੁੱਛਿਆ ਦਾ ਗੁਰਜੰਟ ਸਿੰਘ ਨੇ ਫੋਨ ਕਰਕੇ ਮੰਨ ਕੇ ਉਸ ਕੋਲੋਂ ਮੁਆਫ਼ੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਕਾਲ ਰਿਕਾਰਡਿੰਗ ਉਸ ਦੇ ਕੋਲ ਹੈ।

ਪੀੜਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਇਕ ਦਰਖਾਸਤ ਥਾਣਾ ਖਾਲੜਾ ਵਿਖੇ ਦਿੱਤੀ ਹੈ ਪਰ ਥਾਣਾ ਖਾਲੜਾ ਪੁਲੀਸ ਵੱਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ। ਪੀੜਤ ਔਰਤ ਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਇਸ ਗੱਲ ਨਾਲ ਸਾਰੇ ਪਿੰਡ ਵਿੱਚ ਉਸ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਹੈ ਪਰ ਥਾਣਾ ਖਾਲੜਾ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਜਿਸ ਕਰਕੇ ਉਸ ਨੇ ਮਨ ਬਣਾਇਆ ਹੈ ਕਿ ਜੇ ਥਾਣਾ ਖਾਲੜਾ ਪੁਲਿਸ ਵੱਲੋਂ ਉਸ ਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਥਾਣਾ ਖਾਲੜਾ ਦੇ ਸਾਹਮਣੇ ਜ਼ਹਿਰੀਲੀ ਦਵਾਈ ਪੀ ਕੇ ਸਾਰਾ ਪਰਿਵਾਰ ਮਰ ਜਾਣਗੇ ਜਿਸਦੀ ਜ਼ਿੰਮੇਵਾਰ ਥਾਣਾ ਖਾਲੜਾ ਪੁਲਿਸ ਹੋਵੇਗੀ।

ਪੀੜਤ ਮਹਿਲਾ ਅਤੇ ਉਸਦੇ ਪਤੀ ਨੇ ਐੱਸਐੱਸਪੀ ਅਤੇ ਡੀਐਸਪੀ ਭਿੱਖੀਵਿੰਡ ਪਾਸੋਂ ਮੰਗ ਕੀਤੀ ਕਿ ਆਪਣੇ ਆਪ ਨੂੰ ਪੁਲੀਸ ਮੁਲਾਜ਼ਮ ਦੱਸ ਕੇ ਧਮਕੀਆਂ ਦੇਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਧਰ ਇਸ ਸਬੰਧੀ ਫੋਨ ਕਰਨ ਵਾਲੇ ਵਿਅਕਤੀ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਉਸ ਨੇ ਕਿਸੇ ਨੂੰ ਵੀ ਕੋਈ ਫੋਨ ਨਹੀਂ ਕੀਤਾ ਅਤੇ ਨਾ ਹੀ ਉਸ ਨੇ ਕਿਸੇ ਨੂੰ ਡੀਐੱਸਪੀ ਬਣ ਕੇ ਕੋਈ ਧਮਕੀ ਦਿੱਤੀ ਹੈ ਨਾ ਹੀ ਮੈਂ ਕਿਸੇ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਹੈ ਮਨਪ੍ਰੀਤ ਕੌਰ ਸਾਡੇ ਨਾਲ ਲਾਗ ਡਾਟ ਰੱਖਦੀ ਹੈ ਜਿਸਦੇ ਜਿਸ ਕਰਕੇ ਉਹ ਮੇਰੇ ਤੇ ਗ਼ਲਤ ਇਲਜ਼ਾਮ ਲਾ ਰਹੀ ਹੈ।

ਉਧਰ ਜਦ ਇਸ ਸਬੰਧੀ ਦੂਜੇ ਵਿਅਕਤੀ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਵੀ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਮਨਪ੍ਰੀਤ ਕੌਰ ਉਸ ਦੀ ਚਾਚੀ ਹੈ ਅਤੇ ਉਹ ਫਾਈਨੈਂਸ ਦਾ ਕੰਮ ਕਰਦੀ ਹੈ ਜਿਸ ਕਰਕੇ ਉਹ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਅਤੇ ਚਾਚੇ ਨੂੰ ਇਹ ਗੱਲ ਪਸੰਦ ਨਹੀਂ ਸੀ ਉਸ ਨੇ ਮੈਨੂੰ ਘਰ ਆਉਣ ਤੋਂ ਮਨ੍ਹਾ ਕੀਤਾ ਸੀ ਪਰ ਹੁਣ ਮੇਰੇ ਤੇ ਗ਼ਲਤ ਫੋਨ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ।

ਉਧਰ ਜਦ ਇਸ ਸਬੰਧੀ ਥਾਣਾ ਖਾਲੜਾ ਦੇ ਐੱਸਐੱਚਓ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀਡ਼ਤ ਅੌਰਤ ਨੂੰ ਬਣਦਾ ਇਨਸਾਫ ਦਿਵਾਇਆ ਜਾਵੇਗਾ।

ਇਹ ਵੀ ਪੜੋ: ਸ਼ਹੀਦ ਭਗਤ ਸਿੰਘ ਮੈਮੋਰੀਅਲ ਪਾਰਕ ਦਾ ਕੱਟਿਆ ਬਿਜਲੀ ਕੁਨੈਕਸ਼ਨ, ਮੀਡੀਆ ’ਚ ਖਬਰ ਆਈ ਤਾਂ ਤੁਰੰਤ ਕੀਤੀ ਕਾਰਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.