ਤਰਨ ਤਾਰਨ: ਪਿੰਡ ਖ਼ਵਾਸਪੁਰਾ ਵਿੱਚ ਦੋ ਨੌਜਵਾਨਾਂ ਨੇ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਦੋਹਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਸੀ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰਨ ਦੇ ਆਦੀ ਸਨ। ਇਸ ਦੇ ਨਾਲ ਹੀ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਜੋ ਵੀ ਮਿਹਨਤ-ਮਜ਼ਦੂਰੀ ਮਿਲਦੀ ਸੀ ਉਸ ਨਾਲ ਨਸ਼ਾ ਕਰਦੇ ਸਨ। ਪਰ ਕੁੱਝ ਦਿਨਾਂ ਤੋਂ ਕੰਮ ਨਾ ਮਿਲਣ ਦੇ ਚੱਲਦਿਆਂ ਪੈਸਿਆਂ ਦੀ ਤੰਗੀ ਆ ਰਹੀ ਸੀ। ਨਸ਼ਾ ਨਾ ਮਿਲਣ ਕਾਰਨ ਹਤਾਸ਼ ਹੋ ਕੇ ਦੋਵਾਂ ਨੇ ਗਲੇ ਵਿੱਚ ਫਾਹਾ ਲੇ ਕੈ ਆਤਮ ਹੱਤਿਆ ਕਰ ਲਈ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।