ਤਰਨਤਾਰਨ : ਖਡੂਰ ਸਾਹਿਬ ਹਲਕੇ ਦੇ ਪਿੰਡ ਖੁਵਾਸਪੁਰ ਵਿੱਚ ਲਾਲ ਲਕੀਰ ਅੰਦਰ ਆਉਂਦੀ ਜਗ੍ਹਾ ਨੂੰ ਲੈ ਕੇ ਦੋ ਕਾਂਗਰਸੀ ਧਿਰ ਆਹਮੋ ਸਾਹਮਣੇ ਹੋਏ।ਪੁਲੀਸ ਨੇ ਇੱਕ ਧਿਰ ਦੇ 19 ਲੋਕਾਂ ਖਿਲਾਫ ਛੇੜਛਾੜ ਸਮੇਤ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਖੁਵਾਸਪੁਰ ਵਿੱਖੇ 21 ਕਨਾਲ 8 ਮਰਲੇ ਜ਼ਮੀਨ ਜਿਸ ਉਪਰ ਇੱਕ ਧਿਰ ਦੀ ਔਰਤ ਰੰਜੂਪੁਰੀ ਦਾ ਪਿਛਲੇ 77 ਸਾਲਾਂ ਤੋਂ ਉਸ ਜਮੀਨ ਤੇ ਕਬਜਾ ਹੈ ਤੇ ਉਹ ਇਸ ਜ਼ਮੀਨ ਉਪਰ ਕਾਸ਼ਤ ਕਰਦੀ ਆ ਰਹੀ ਜਦ ਕਿ ਦੂਜੀ ਧਿਰ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਵੱਲੋਂ ਉਸ ਜਗ੍ਹਾ ਸੰਬੰਧੀ ਆਪਣੀ ਸਰਪੰਚੀ ਸਮੇਂ ਡੀਡੀਪੀਓ ਦੀ ਅਦਾਲਤ 'ਚ ਕੇਸ ਪਾ ਕੇ ਇਸਦੀ ਵੰਡ ਗਰੀਬ ਲੋਕਾਂ ਨੂੰ ਪੰਜ ਮਰਲੇ ਜਗ੍ਹਾਂ ਦੇ ਤੌਰ ਤੇ ਕੀਤੇ ਜਾਣ ਲਈ ਕਿਹਾ ਸੀ
ਰੰਜੋਪੂਰੀ ਨੇ ਦੱਸਿਆ ਕਿ ਕਾਂਗਰਸੀ ਆਗੂ ਭੁਪਿੰਦਰ ਸਿੰਘ ਨੇ ਪੈਲੀ ਪਈ ਜਮੀਨ ਤੇ ਕਬਜਾ ਕੀਤਾ ਤੇ ਜਮੀਨ ਦੀ ਸਾਰੀ ਪੈਲੀ ਖਰਾਬ ਕੀਤੀ। ਉਸ ਦਾ ਕਹਿਣਾ ਹੈ ਕਿ ਉਹ ਜਮੀਨ 77 ਸਾਲਾ ਤੋ ਉਸ ਦੀ ਹੈ ਤੇ ਉਸ ਕੋਲ ਕਾਨੂੰਨੀ ਤੌਰ ਤੇ ਸਾਰੇ ਕਾਗਜ ਪਤਰ ਵੀ ਹੈ। ਉਸ ਨੇ ਕਿਹਾ ਕਿ ਜਦੋ ਉਸ ਨੇ ਇਸ ਦਾ ਵਿਰੋਧ ਕੀਤਾ ਤਾ ਭੁਪਿੰਦਰ ਸਿੰਘ ਦੇ ਭਰਾ ਨੇ ਮੇਰੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਦੀ ਸ਼ਕਾਇਤ ਕਰਨ ਲਈ ਗੌਇਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਕਾਇਤ ਕੀਤੀ ਹੈ
ਇਸ ਮਾਮਲੇ ਤੇ ਐੱਸ ਐਚ ਓ ਬਲਜਿੰਦਰ ਸਿੰਘ ਨੇ ਕਿਹਾ ਕਿ ਕਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਇਹ ਸਾਰੀ ਜਗ੍ਹਾਂ ਖਾਲੀ ਕਰਵਾਕੇ ਕਾਬਜ ਔਰਤ ਰੰਜੂਪੁਰੀ ਨੂੰ ਦਿਵਾਈ ਜਾਵੇਗੀ ਅਤੇ ਉਕਤ ਲੋਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਹੁਣ ਕਲ ਇਹ ਮਾਮਲੇ ਕਿ ਰੁੱਖ ਅਖਤਿਆਰ ਕਰਦਾ ਹੈ ਇਹ ਸਮਾਂ ਹੀ ਦੱਸੇਗਾ