ਤਰਨਤਾਰਨ: ਕੁਝ ਦਿਨ ਪਹਿਲਾਂ ਤਰਨਤਾਰਨ ਦੇ ਇਲਾਕੇ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਪੁਲੀਸ ਵਾਸਤੇ ਦੁਬਿਧਾ ਖੜ੍ਹੀ ਹੋ ਗਈ ਸੀ ਕਿਉਂਕਿ ਇਹ ਪਤਾ ਨਹੀਂ ਚੱਲ ਪਾ ਰਿਹਾ ਸੀ ਕਿ ਇਹ ਲਾਸ਼ ਕਿਸ ਨੌਜਵਾਨ ਦੀ ਹੈ। ਮ੍ਰਿਤਕ ਦੀ ਸ਼ਕਲ ਨਾਲ ਮਿਲਦਾ ਜੁਲਦਾ ਇਕ ਨੌਜਵਾਨ ਅੰਮ੍ਰਿਤਸਰ ਵਿਚ ਰਹਿੰਦਾ ਸੀ, ਜਿਸ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਅਤੇ ਲੋਕਾਂ ਦੀ ਨਜਰਾਂ ਵਿੱਚ ਖੁਦ ਨੂੰ ਮ੍ਰਿਤਕ ਸਾਬਤ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਕਰ ਦਿੱਤੀਆਂ ਅਤੇ ਆਪਣੇ ਕਤਲ ਦਾ ਇਲਜ਼ਾਮ ਆਪਣੀ ਹੀ ਪਤਨੀ ’ਤੇ ਲਗਾ ਦਿੱਤਾ।
ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਗਿਆ ਅਤੇ ਉਸ ਕੋਲੋਂ ਮੋਟੀ ਰਕਮ ਦੀ ਵਸੂਲੀ ਗਈ। ਉਦੋਂ ਉਸਦੇ ਹੋਸ਼ ਉੱਡ ਗਏ ਜਦੋਂ ਨਸ਼ੇ ਦੀ ਹਾਲਤ ਵਿੱਚ ਗੁਰਪ੍ਰੀਤ ਸਿੰਘ ਗੋਪੀ ਉਸਨੂੰ ਮਿਲਣ ਵਾਸਤੇ ਉਸਦੇ ਘਰ ਆਇਆ, ਜਿਸ ਦੀ ਇਤਲਾਹ ਉਸਨੇ ਉਸੇ ਵਕਤ ਨਜ਼ਦੀਕੀ ਚੌਂਕੀ ਵਿਚ ਦੇ ਦਿੱਤੀ। ਪੁਲਿਸ ਵੱਲੋਂ ਅਜੇ ਵੀ ਗੋਪੀ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਪੀ ਨੂੰ ਫੜਨ ਦੇ ਬਾਵਜੂਦ ਉਸਨੂੰ ਨੂੰ ਬਾਰ ਬਾਰ ਥਾਣੇ ਵਿੱਚ ਸੱਦਿਆ ਜਾਂਦਾ ਹੈ ਅਤੇ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ।
ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਵੱਲੋਂ ਪੱਲਾ ਝਾੜਿਆ ਗਿਆ ਅਤੇ ਕਿਹਾ ਗਿਆ ਜੋ ਪੈਸੇ ਦੇ ਇਲਜ਼ਾਮ ਪੁਲਿਸ ਵਾਲਿਆਂ ’ਤੇ ਲਗਾਏ ਜਾ ਰਹੇ ਹਨ ਉਹ ਸਰਾਸਰ ਝੂਠੇ ਹਨ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਫੜਨ ਲਈ ਛਾਪੇਮਾਰੀ ਚੱਲ ਰਹੀ ਹੈ।
ਇਹ ਵੀ ਪੜੋ: ਕੋਰੋਨਾ ਪੀੜਤ ਔਰਤ ਦੀ ਮੌਤ ਤੋਂ ਬਾਅਦ ਪਿੰਡ ’ਚ ਹੀ ਬਣਾਇਆ ਕੋਵਿਡ ਸੈਂਟਰ