ETV Bharat / state

ਪੀੜਤ ਪਰਿਵਾਰ ਵੱਲੋਂ ਗੱਡੀ ਭੰਨਣ ਅਤੇ ਹਵਾਈ ਫਾਇਰ ਕਰਨ ਵਾਲਿਆ ਉੱਤੇ ਕਾਰਵਾਈ ਦੀ ਮੰਗ - ਹਵਾਈ ਫਾਇਰ ਕਰਨ ਵਾਲਿਆ ਉੱਤੇ ਕਾਰਵਾਈ ਦੀ ਮੰਗ

ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਝੁਗੀਆਂ ਕਾਲੂ ਦੇ ਇਕ ਪੀੜਤ ਪਰਿਵਾਰ ਨੇ ਮੀਡੀਆ ਸਾਹਮਣੇ ਆਣ ਕੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਅਤੇ ਥਾਣਾ ਸਿਟੀ ਪੱਟੀ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਪੱਟੀ ਜਾ ਰਹੇ ਸਨ।

ਪੀੜਤ ਪਰਿਵਾਰ ਵੱਲੋਂ ਗੱਡੀ ਭੰਨਣ ਅਤੇ ਹਵਾਈ ਫਾਇਰ ਕਰਨ ਵਾਲਿਆ ਉੱਤੇ ਕਾਰਵਾਈ ਦੀ ਮੰਗ

author img

By

Published : Sep 5, 2022, 5:06 PM IST

Updated : Sep 5, 2022, 10:22 PM IST

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਝੁਗੀਆਂ ਕਾਲੂ ਦੇ ਇਕ ਪੀੜਤ ਪਰਿਵਾਰ ਨੇ ਮੀਡੀਆ ਸਾਹਮਣੇ ਆਣ ਕੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਅਤੇ ਥਾਣਾ ਸਿਟੀ ਪੱਟੀ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਪੱਟੀ ਜਾ ਰਹੇ ਸਨ।

ਰਸਤੇ ਵਿੱਚ ਉਸ ਦੀ ਤਬੀਅਤ ਥੋੜ੍ਹੀ ਖ਼ਰਾਬ ਹੋ ਗਈ। ਜਿਸ ਨੂੰ ਲੈ ਕੇ ਉਹ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਆਪਣੀ ਦਵਾਈ ਲੈਣ ਚਲੇ ਗਏ ਜਦ ਉਹ ਹਸਪਤਾਲ ਦੇ ਨਜ਼ਦੀਕ ਪਹੁੰਚੇ ਤਾਂ ਪੱਟੀ ਦੇ ਹੀ ਵਾਰਡ ਨੰਬਰ ਦੋ ਦੇ ਰਹਿਣ ਵਾਲੇ ਬੌਬੀ ਆਪਣੇ ਸਾਥੀਆਂ ਨਾਲ ਆਇਆ ਅਤੇ ਆਉਂਦੇ ਸਾਰ ਹੀ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕਰਨ ਲੱਗ ਪਿਆ।

ਪੀੜਤ ਪਰਿਵਾਰ ਵੱਲੋਂ ਗੱਡੀ ਭੰਨਣ ਅਤੇ ਹਵਾਈ ਫਾਇਰ ਕਰਨ ਵਾਲਿਆ ਉੱਤੇ ਕਾਰਵਾਈ ਦੀ ਮੰਗ

ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਐਸਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਗੱਡੀ ਤੇ ਅਤੇ ਉਨ੍ਹਾਂ ਤੇ ਦਾਤਰਾਂ ਨਾਲ ਹਮਲਾ ਕਰਨ ਲੱਗ ਪਏ ਅਤੇ ਹਵਾਈ ਫਾਇਰ ਕਰਨ ਲੱਗ ਗਏ ਪੀੜਤ ਔਰਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਆਪ ਖ਼ੁਦ ਹਵਾਈ ਫਾਇਰ ਕੀਤੇ ਅਤੇ ਇਲਜ਼ਾਮ ਸਾਡੇ ਤੇ ਲਾ ਦਿੱਤਾ ਪੀੜਤ ਔਰਤ ਨੇ ਦੱਸਿਆ ਕਿ ਬੌਬੀ ਉਨ੍ਹਾਂ ਨਾਲ ਵਜ੍ਹਾ ਰੰਜਿਸ਼ ਇਹ ਰੱਖਦਾ ਸੀ ਕਿ ਉਨ੍ਹਾਂ ਦੀ ਭਤੀਜੀ ਆਸ਼ਾ ਕੌਰ ਦਾ ਲੜਕਾ ਨੋਨੀ ਜਿਸ ਨਾਲ ਬੌਬੀ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਚੱਲਦੀ ਸੀ ਅਤੇ ਨੋਨੀ ਸਾਡੇ ਬੇਟੇ ਚਰਨਜੀਤ ਸਿੰਘ ਉਰਫ਼ ਚੰਨਾ ਨਾਲ ਇਸ ਚ ਗੱਡੀ ਤੇ ਆਉਂਦਾ ਜਾਂਦਾ ਸੀ।

ਇਸੇ ਗੱਲ ਨੂੰ ਲੈ ਕੇ ਹੀ ਬੌਬੀ ਨੇ ਖਾਰ ਖਾਂਦੇ ਹੋਏ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਗੱਡੀ ਭੰਨ ਦਿੱਤੀ ਜਿਸ ਦੀ ਵੀਡਿਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ।ਪੀੜਤ ਔਰਤ ਨੇ ਦੱਸਿਆ ਕਿ ਬੌਬੀ ਅਤੇ ਉਸ ਦੇ ਸਾਥੀਆਂ ਨੇ ਗੱਡੀ ਭੰਨ ਕੇ ਉਨ੍ਹਾਂ ਦੀ ਗੱਡੀ ਵਿਚ ਪਿਆ ਡੇਢ ਲੱਖ ਰੁਪਈਆ ਵੀ ਕੱਢ ਲੈ ਗਿਆ ਜੋ ਉਨ੍ਹਾਂ ਨੇ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਸਨ ਅਤੇ ਬੋਬੀ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ ਕਿ ਜੇ ਤੁਸੀਂ ਥਾਣੇ ਗਏ ਤਾਂ ਤਹਾਡਾ ਸਾਰਾ ਪਰਿਵਾਰ ਮਾਰ ਦੇਵਾਂਗੇ।

ਜਿਸ ਗੱਲ ਤੋਂ ਡਰਦੇ ਹੋਏ ਉਹ ਆਪਣੇ ਘਰ ਆ ਗਏ ਅਤੇ ਥਾਣੇ ਨਹੀਂ ਗਏ। ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਬੌਬੀ ਉਨ੍ਹਾਂ ਤੇ ਝੂਠਾ ਮੁਕੱਦਮਾ ਦਰਜ ਕਰਵਾ ਰਿਹਾ ਹੈ ਤਾਂ ਉਹ ਮੀਡੀਆ ਸਾਹਮਣੇ ਆ ਕੇ ਆਪਣੀ ਬੇਗੁਨਾਹੀ ਦਾ ਸਬੂਤ ਦੇ ਰਹੇ ਹਨ। ਪੀੜਤ ਔਰਤ ਨੇ ਦੱਸਿਆ ਕਿ ਬੌਬੀ ਸਾਡੇ ਤੇ ਗਲਤ ਮੁਕੱਦਮਾ ਦਰਜ ਕਰਾ ਰਿਹਾ ਹੈ ਕਿਉਂਕਿ ਸਾਡੇ ਕੋਲ ਤਾਂ ਘਰ ਵਿੱਚ ਰੋਟੀ ਖਾਣ ਨੂੰ ਵੀ ਨਹੀਂ ਹੈ ਫਿਰ ਅਸੀਂ ਗੋਲੀ ਕਿਥੋਂ ਚਲਾਵਾਂਗੇ।

ਪੀੜਤ ਔਰਤ ਅਤੇ ਉਸ ਦੇ ਪਰਿਵਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ SSP ਰਣਜੀਤ ਸਿੰਘ ਢਿੱਲੋਂ ਪਾਸੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਜੋ ਸਹਿ ਦੋਸ਼ੀ ਹੈ। ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੀੜਤ ਔਰਤ ਆਸ਼ਾ ਕੌਰ ਨੇ ਵੀ ਕਿਹਾ ਕਿ ਬੌਬੀ ਉਸ ਦੇ ਲੜਕੇ ਨੋਨੀ ਨਾਲ ਰੰਜਿਸ਼ ਰੱਖਦਾ ਹੈ ਤੇ ਇਸੇ ਰੰਜਿਸ਼ ਨੂੰ ਲੈ ਕੇ ਹੀ ਉਸ ਨੇ ਹਮਲਾ ਕੀਤਾ ਅਤੇ ਉਨ੍ਹਾਂ ਦਾ ਡੇਢ ਲੱਖ ਰੁਪਿਆ ਵੀ ਲੈ ਕੇ ਫ਼ਰਾਰ ਹੋ ਗਿਆ ਹੈ।

ਉਧਰ ਜਦੋਂ ਇਸ ਸਬੰਧੀ ਦੂਜੀ ਧਿਰ ਦੇ ਆਗੂ ਬੌਬੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਘਰ ਨਹੀਂ ਮਿਲਿਆ। ਉਸ ਦੀ ਮਾਸੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਕੁਝ ਵਿਅਕਤੀਆਂ ਨੇ ਇੱਟਾਂ ਰੋੜੇ ਚਲਾਏ ਹਨ ਅਤੇ ਹਵਾਈ ਫਾਇਰ ਕੀਤੇ ਹਨ ਜੋ ਬਿਲਕੁਲ ਨਹੀਂ ਹੈ।

ਉਧਰ ਜਦ ਇਸ ਸਬੰਧੀ ਥਾਣਾ ਸਿਟੀ ਪੱਟੀ ਦੇ SHO ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਇੱਥੇ ਕੁੱਝ ਵਿਅਕਤੀਆਂ ਨੇ ਗੱਡੀ ਭੰਨੀ ਹੈ ਅਤੇ ਹਵਾਈ ਫਾਇਰ ਕੀਤੇ ਹਨ। ਜਿਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਜੋ ਵੀ ਦੋਸ਼ੀ ਹੋਇਆ ਉਸ ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 2024 ਪਾਰਲੀਮੈਂਟ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਭਾਜਪਾ ਨੂੰ ਉਮੀਦਵਾਰ ਵਜੋਂ ਸਿੱਖ ਚਿਹਰਿਆਂ ਦੀ ਤਲਾਸ਼

Last Updated : Sep 5, 2022, 10:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.