ਤਰਨਤਾਰਨ:ਪੂਰੇ ਮਨ ਨਾਲ ਕੀਤੀ ਹੋਈ ਮਿਹਨਤ ਹਮੇਸ਼ਾ ਰੰਗ ਲਿਆਉਦੀ ਹੈ। ਤਰਨਤਾਰਨ ਦੇ ਪਿੰਡ ਚੋਧਰੀਵਾਲ ਦੇ ਸਧਾਰਨ ਕਿਸਾਨ ਪਰਿਵਾਰ ਦੇ ਪੁੱਤਰ ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਭਾਰਤੀ ਹਵਾਈ ਫੌਜ ਵਿੱਚ ਫਲਾਇੰਗ ਅਫਸਰ ਵਜੋਂ ਨਿਯੁਕਤੀ ਹੋਈ ਹੈ। ਜੋ ਕਿ ਪਿੰਡਾਂ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ।
ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਭਾਰਤੀ ਫੌਜ ਵਿੱਚ ਫਲਾਇੰਗ ਅਫਸਰ ਵੱਜੋ ਹੋਈ ਨਿਯੁਕਤੀ ਕਾਰਨ ਉਸਦਾ ਪਰਿਵਾਰ ਬਹੁਤ ਖੁਸ਼ ਹੈ। ਪਰਿਵਾਰਕ ਮੈਂਬਰਾਂ ਵੱਲੋਂ ਆਦੇਸ਼ ਪ੍ਰਤਾਪ ਸਿੰਘ ਦੀ ਨਿਯੁਕਤੀ ਦੀ ਖਬਰ ਮਿਲਣ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਆਦੇਸ਼ ਪ੍ਰਤਾਪ ਸਿੰਘ ਪੰਨੂ ਨੇ ਮੁੱਢਲੀ ਸਿੱਖਿਆ ਮੈਟ੍ਰਿਕ ਤੱਕ ਸੈਂਟ ਫਰਾਂਸਿਸ ਸਕੂਲ ਤਰਨਤਾਰਨ ਤੋਂ ਕਰਨ ਤੋਂ ਬਾਅਦ ਪਲਸਵਨ ਅਤੇ ਟੂ ਨਿਸਾਨ ਏ ਸਿੱਖੀ ਇੰਸਟੀਚਿਊਟ ਖਡੂਰ ਸਾਹਿਬ ਤੋਂ ਕਰਨ ਦੇ ਨਾਲ-ਨਾਲ ਐਨ ਡੀ ਏ ਦੀ ਕੋਚਿੰਗ ਹਾਸਲ ਕਰ ਐਨ ਡੀ ਏ ਦਾ ਟੈਸਟ ਪਾਸ ਕਰ ਭਾਰਤੀ ਫੌਜ ਵਿੱਚ ਜਗਾਂ ਬਣਾਈ ਹੈ।
ਨਿਸ਼ਾਨ ਏ ਸਿੱਖੀ ਇੰਸਟੀਚਿਊਟ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਵੱਲੋਂ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਦੇ ਮੰਤਵ ਨਾਲ ਸਥਾਪਤ ਕੀਤਾ ਗਿਆ ਸੀ। ਜਿਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐਨ ਡੀ ਏ , ਆਈ ਏ ਐਸ ,ਆਈ ਪੀ ਐੱਸ ਅਤੇ ਹੋਰ ਦਾਖਲਿਆਂ ਲਈ ਟਰੇਨਿੰਗ ਦਿੱਤੀ ਜਾਂਦੀ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਇਸ ਪ੍ਰਾਪਤੀ ਤੇ ਮਾਨ ਹੈ ਉਨ੍ਹਾਂ ਕਿਹਾ ਕਿ ਉਸਦਾ ਛੋਟੇ ਹੁੰਦੇ ਹੀ ਸੁਪਨਾ ਸੀ ਕਿ ਉਸ ਨੇ ਪਾਈਲਟ ਬਨਣਾ ਹੈ ਉਨ੍ਹਾਂ ਕਿਹਾ ਕਿ ਅੱਜ ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਪ੍ਰਾਪਤੀ ਕਾਰਨ ਉਨ੍ਹਾਂ ਦਾ ਅਤੇ ਇਲਾਕੇ ਦਾ ਨਾਮ ਰੋਸ਼ਨ ਹੋਇਆ।
ਇਹ ਵੀ ਪੜ੍ਹੋ:- 2022 ਲਈ ਸੁਖਬੀਰ ਬਾਦਲ ਦਾ ਇੱਕ ਹੋਰ ਵੱਡਾ ਚੋਣ ਵਾਅਦਾ, ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਕੀਤਾ ਇਹ ਐਲਾਨ