ETV Bharat / state

ਖਾਲਿਸਤਾਨੀ ਸਮਰਥਕ ਦੀਆਂ ਜੱਦੀ ਪਿੰਡ ਪੰਜਵੜ 'ਚ ਹੋਈਆਂ ਅੰਤਿਮ ਰਸਮਾਂ, ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ, ਲਾਹੌਰ 'ਚ ਕੀਤਾ ਗਿਆ ਸੀ ਕਤਲ - ਖਾਲਿਸਤਾਨ ਕਮਾਂਡੋ ਫੋਰਸ

ਬੀਤੇ ਦਿਨੀ ਪਾਕਿਸਤਾਨ ਦੇ ਲਾਹੌਰ ਵਿੱਚ ਮਾਰੇ ਗਏ ਖਾਲਿਸਤਾਨੀ ਸਮਰਥਕ ਪਰਮਜੀਤ ਸਿੰਘ ਪੰਜਵੜ ਦੀਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਤਰਨਤਾਰਨ ਵਿੱਚ ਅੰਤਿਮ ਰਸਮਾਂ ਕਰਵਾਈਆਂ ਗਈਆਂ। ਪਿੰਡ ਪੰਜਵੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਦੌਰਾਨ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ।

The last rites of Khalitani, who was killed in Lahore, Pakistan, were held in Tarn Taran
ਖਾਲਿਸਤਾਨੀ ਸਮਰਥਕ ਦੀਆਂ ਜੱਦੀ ਪਿੰਡ ਪੰਜਵੜ 'ਚ ਹੋਈਆਂ ਅੰਤਿਮ ਰਸਮਾਂ, ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ, ਲਾਹੌਰ 'ਚ ਕੀਤਾ ਗਿਆ ਸੀ ਕਤਲ
author img

By

Published : May 15, 2023, 10:35 PM IST

Updated : May 16, 2023, 12:26 PM IST

ਖਾਲਿਸਤਾਨੀ ਸਮਰਥਕ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਵਾਲਿਆਂ ਨੇ ਮੰਗਿਆ ਇਨਸਾਫ

ਤਰਨਤਾਰਨ: ਬੀਤੇ ਦਿਨੀਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਮੋਟਰਸਾਇਕਲ ਸਵਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਕਤਲ ਕਰ ਦਿੱਤਾ ਗਿਆ ਸੀ। ਪਰਮਜੀਤ ਪੰਜਵੜ ਦਾ ਅੰਤਿਮ ਸੰਸਕਾਰ ਲਾਹੌਰ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਸੀ। ਮ੍ਰਿਤਕ ਪਰਮਜੀਤ ਪੰਜਵੜ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤਰਨਤਾਰਨ ਦੇ ਪਿੰਡ ਪੰਜਵੜ ਵਿਖੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਅਰਦਾਸ ਬੇਨਤੀਆਂ ਤੋਂ ਬਾਅਦ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਗਰਮ ਖਿਆਲੀ ਜੱਥੇਬੰਦੀਆਂ ਦੇ ਆਗੂ ਵੀ ਮੌਜੂਦ ਰਹੇ ।

ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ: ਖਾਲਿਸਤਾਨੀ ਸਮਰਥਕ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ ਪਰ ਫਿਰ ਵੀ ਉਹ ਚਾਹੁੰਦੇ ਨੇ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਇਸ ਮੌਕੇ ਇਹ ਵੀ ਦਲੀਲ ਦਿੱਤੀ ਕਿ ਸੂਬੇ ਵਿੱਚ ਸਿੱਖਾਂ ਅਤੇ ਗੁਰਧਾਮਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਹਿਬ ਦਾ ਵੀ ਹਵਾਲਾ ਦਿੱਤਾ।

  1. ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
  2. ਪੰਜਾਬ 'ਚ 4 ਪੜਾਵਾਂ ਅੰਦਰ ਹੋਵੇਗਾ ਝੋਨੇ ਦੀ ਬਿਜਾਈ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤਰੀਕਾਂ ਦਾ ਐਲਾਨ
  3. ਜੱਦੀ ਘਰ 'ਚ ਮਨਾਇਆ ਗਿਆ ਸ਼ਹੀਦ ਸੁਖਦੇਵ ਦਾ ਜਨਮਦਿਨ, ਵਿਧਾਇਕਾਂ ਨੇ ਦਿੱਤੀ ਸ਼ਰਧਾਜ਼ਲੀ ਪਰ ਪਰਿਵਾਰ ਨੂੰ ਸਰਕਾਰ 'ਤੇ ਮਲਾਲ

ਕੌਣ ਸੀ ਪੰਜਵਾੜ?: ਅੱਤਵਾਦੀ ਪੰਜਵੜ ਤਰਨਤਾਰਨ ਨੇੜੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। 1986 ਤੱਕ ਜਦੋਂ ਉਹ ਖਾਲਿਸਤਾਨ ਕਮਾਂਡੋ ਫੋਰਸ ਵਿੱਚ ਸ਼ਾਮਲ ਹੋਇਆ। ਉਸ ਨੇ ਸੋਹਲ ਵਿੱਚ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕੀਤਾ। 1986 ਵਿੱਚ, ਉਹ ਕੇਸੀਐਫ (KCF) ਵਿੱਚ ਸ਼ਾਮਲ ਹੋ ਗਿਆ। ਪਰਮਜੀਤ ਸਿੰਘ ਪੰਜਵੜ ਉੱਤੇ ਕੇਸੀਐਫ ਦੇ ਕਮਾਂਡਰ ਅਤੇ ਉਸ ਦੇ ਚਚੇਰੇ ਭਰਾ ਲਾਭ ਸਿੰਘ ਦਾ ਬਹੁਤ ਪ੍ਰਭਾਵ ਸੀ। 1990 ਦੇ ਦਹਾਕੇ ਵਿੱਚ ਭਾਰਤੀ ਸੁਰੱਖਿਆ ਬਲਾਂ ਦੁਆਰਾ ਲਾਭ ਸਿੰਘ ਨੂੰ ਖ਼ਤਮ ਕਰ ਦਿੱਤਾ। ਜਿਸ ਤੋਂ ਬਾਅਦ ਅੱਤਵਾਦੀ ਪੰਜਵੜ ਨੇ ਕੇਸੀਐਫ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪਾਕਿਸਤਾਨ ਭੱਜ ਗਿਆ। ਕਿਹਾ ਜਾਂਦਾ ਹੈ ਕਿ ਉਸਦੀ ਪਤਨੀ ਅਤੇ ਬੱਚੇ ਜਰਮਨੀ ਚਲੇ ਗਏ ਸਨ। ਉਹ ਪਾਕਿਸਤਾਨ ਵਿੱਚ ਹੀ ਰਹਿ ਰਿਹਾ ਸੀ ਜਿਸ ਕਾਰਨ ਲਾਹੌਰ ਵਿੱਚ ਹੀ ਉਸ ਦਾ ਕਤਲ ਹੋ ਗਿਆ। KCF ਦਾ ਉਦੇਸ਼ ਸਾਰੇ ਵੱਖਵਾਦੀ ਖਾਲਿਸਤਾਨੀ ਖਾੜਕੂ ਸਮੂਹਾਂ ਨੂੰ ਇਕਜੁੱਟ ਕਰਨਾ ਅਤੇ 'ਸਿੱਖ ਹੋਮਲੈਂਡ' ਬਣਾਉਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨਾ ਸੀ। ਇਸ ਵਿੱਚ ਤਿੰਨ-ਪੱਧਰੀ ਲੜੀਵਾਰ ਢਾਂਚਾ ਸੀ ਜਿਸ ਵਿੱਚ ਪੰਥਕ ਕਮੇਟੀ ਦੇ ਮੈਂਬਰ ਲੀਡਰਸ਼ਿਪ ਦੇ ਪਹਿਲੇ ਪੱਧਰ ਅਤੇ ਦੂਜੇ ਪੱਧਰ ਦਾ ਗਠਨ ਕਰਦੇ ਸਨ। KCF ਦੀ ਤੀਜੀ ਪਰਤ ਵਿੱਚ ਮੁੱਖ ਤੌਰ 'ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (AISSF) ਦੇ ਕਾਡਰ ਸ਼ਾਮਲ ਸਨ।

Last Updated : May 16, 2023, 12:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.