ETV Bharat / state

ਠੋਕਰਾਂ ਖਾਣ ਲਈ ਮਜ਼ਬੂਰ ਅਜ਼ਾਦੀ ਘੁਲਾਟੀਏ ਦਾ ਪਰਿਵਾਰ - ਅਦਾਲਤ 'ਚ ਕੇਸ ਵੀ ਲੜਿਆ

ਹਲਕਾ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਦੇ ਅਜ਼ਾਦੀ ਘੁਲਾਟੀਏ ਸ਼ਿੰਗਾਰ ਸਿੰਘ ਦਾ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਸ਼ਿਗਾਰ ਸਿੰਘ ਨੂੰ ਉਸ ਸਮੇਂ ਸਰਕਾਰ ਵਲੋਂ ਜ਼ਮੀਨ ਅਲਾਟ ਹੋਈ ਸੀ, ਜਿਸ 'ਤੁ ਹੁਣ ਲੋਕਾਂ ਵਲੋਂ ਕਬਜ਼ਾ ਕੀਤਾ ਹੋਇਆ ਹੈ।

ਠੋਕਰਾਂ ਖਾਉਣ ਲਈ ਮਜ਼ਬੂਰ ਅਜ਼ਾਦੀ ਘੁਲਾਟੀਏ ਦਾ ਪਰਿਵਾਰ

author img

By

Published : May 12, 2021, 4:21 PM IST

ਤਰਨਤਾਰਨ: ਦੇਸ਼ ਦੀ ਸੇਵਾ ਕਰਨ ਅਤੇ ਅੰਗਰਜ਼ੀ ਹਕੂਮਤ ਨਾਲ ਟੱਕਰ ਲੈਣ ਵਾਲੇ ਅਜ਼ਾਦੀ ਘੁਲਾਟੀਏ ਦਾ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਦਾ ਹੈ। ਜਿਥੇ ਅਜ਼ਾਦੀ ਘੁਲਾਟੀ ਸ਼ਿੰਗਾਰ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਠੋਕਰਾਂ ਖਾਉਣ ਲਈ ਮਜ਼ਬੂਰ ਅਜ਼ਾਦੀ ਘੁਲਾਟੀਏ ਦਾ ਪਰਿਵਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜ਼ਾਦੀ ਘੁਲਾਟੀਏ ਦੇ ਪਰਿਵਾਰ ਨੇ ਦੱਸਿਆ ਕਿ ਅਜ਼ਾਦੀ ਘੁਲਾਟੀਏ ਹੋਣ ਦੇ ਚੱਲਦਿਆਂ ਸ਼ਿੰਗਾਰ ਸਿੰਘ ਨੂੰ ਪਿੰਡ ਮਹਿੰਦੀਪੁਰ ਵਿਖੇ ਸਰਕਾਰ ਵਲੋਂ ਤੇਰ੍ਹਾਂ ਕਿਲ੍ਹੇ ਜ਼ਮੀਨ ਅਲਾਟ ਹੋਈ ਸੀ। ਜਿਸ 'ਤੇ ਉਥੋਂ ਦੇ ਕੁਝ ਲੋਕਾਂ ਵਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਰਿਵਾਰ ਦਾ ਕਹਿਣਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਅਦਾਲਤ 'ਚ ਕੇਸ ਵੀ ਲੜਿਆ ਗਿਆ, ਜਿਸ ਦਾ ਫੈਸਲਾ ਉਨ੍ਹਾਂ ਦੇ ਹੱਕ 'ਚ ਆਇਆ। ਉਨ੍ਹਾਂ ਦਾ ਕਹਿਣਾ ਕਿ ਜ਼ਮੀਨ ਦੇ ਸਾਰੇ ਕਾਗਜ਼ ਵੀ ਉਨ੍ਹਾਂ ਕੋਲ ਹਨ, ਪਰ ਪ੍ਰਸ਼ਾਸਨ ਵਲੋਂ ਪੂਰੀ ਤਰ੍ਹਾਂ ਉਨ੍ਹਾਂ ਨੂੰ ਕਬਜ਼ਾ ਨਹੀਂ ਦਿਵਾਇਆ ਗਿਆ।

ਇਸ ਮੌਕੇ ਅਜ਼ਾਦੀ ਘੁਲਾਟੀ ਦੇ ਪੋਤਰੇ ਦਾ ਕਹਿਣਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਜ਼ਮੀਨ 'ਚ ਕਣਕ ਦੀ ਬਜਾਈ ਕੀਤੀ ਸੀ, ਪਰ ਜਦੋਂ ਉਸ ਦੇ ਪਿਤਾ ਅਤੇ ਭਰਾ ਖੇਤ ਗੇੜਾ ਮਾਰਨ ਗਏ ਤਾਂ ਉਸ ਜ਼ਮੀਨ 'ਤੇ ਪਹਿਲਾਂ ਕਬਜ਼ਾ ਕਰਨ ਵਾਲੇ ਵਿਅਕਤੀ ਵਲੋਂ ਉਸ ਦੇ ਪਿਤਾ ਨਾਲ ਮਾਰਕੁੱਟ ਕੀਤੀ ਗਈ ਅਤੇ ਉਸਦੇ ਭਰਾ ਨੂੰ ਅਗਵਾ ਕਰਕੇ ਨਾਲ ਲੈ ਗਏ। ਜਿਸ ਨੂੰ ਲੈਕੇ ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਪੰਜਾਬ 'ਚ ਕੰਮ ਕਰਨ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਸਿੱਧੀ ਨਾਂਹ !

ਉਧਰ ਇਸ ਸਬੰਧੀ 'ਆਪ' ਆਗੂ ਬਲਜੀਤ ਸਿੰਘ ਖਹਿਰਾ ਦਾ ਕਹਿਣਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਮੁੱਦੇ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਜ਼ਮੀਨ ਦਾ ਫੈਸਲਾ ਪਰਿਵਾਰ ਦੇ ਹੱਕ 'ਚ ਹੈ ਤਾਂ ਪ੍ਰਸ਼ਾਸਨ ਕਬਜ਼ਾਧਾਰੀਆਂ ਤੋਂ ਕਬਜ਼ਾ ਛੁਡਵਾ ਕੇ ਜ਼ਮੀਨ ਪਰਿਵਾਰ ਨੂੰ ਸਪੁਰਦ ਕਰੇ। ਇਸ ਦੇ ਨਾਲ ਹੀ ਉਨ੍ਹਾਂ ਕਬਜ਼ਾ ਕਰਨ ਵਾਲੇ ਲੋਕਾਂ 'ਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ:ਮੁੰਬਈ ਦੇ ਆਕਸੀਜਨ ਸਪਲਾਈ ਮਾਡਲ ਦੀ ਹਰ ਪਾਸੇ ਹੋ ਰਹੀ ਸ਼ਲਾਘਾ

ETV Bharat Logo

Copyright © 2024 Ushodaya Enterprises Pvt. Ltd., All Rights Reserved.