ਤਰਨਤਾਰਨ: ਪੰਜਾਬ ਵਿੱਚ ਨਸ਼ੇ (Drugs) ਕਾਰਨ ਹੋ ਰਹੀਆਂ ਮੌਤਾਂ (Deaths) ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲਾਂਕਿ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਵਿੱਚੋਂ ਨਸ਼ੇ (Drugs) ਦੇ ਖਾਤਮੇ ਦਾ ਦਾਅਵੇ ਕਰਦੀ ਹੈ, ਪਰ ਇਹ ਦਾਅਵੇ ਕਿੰਨੇ ਕੁ ਸੱਚੇ ਹਨ ਉਹ ਜ਼ਿਲ੍ਹਾ ਤਰਨਤਾਰਨ (District Tarn Taran) ਦੇ ਪਿੰਡ ਮਾੜੀ ਕੰਬੋਕੇ ਦੀਆਂ ਇਹ ਤਸਵੀਰਾਂ ਦੱਸ ਰਹੀਆ ਹਨ। ਜੋ ਪੰਜਾਬ ਸਰਕਾਰ (Government of Punjab) ਦੇ ਇਨ੍ਹਾਂ ਦਾਅਵਿਆ ਨੂੰ ਖੋਖਲਾ ਸਾਬਿਤ ਕਰ ਰਹੀਆਂ ਹਨ। ਜਿੱਥੇ ਇੱਕ ਨੌਜਵਾਨ ਦੀ ਨਸ਼ੇ (Drugs) ਕਰਕੇ ਮੌਤ (Death) ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੀ ਲਾਸ਼ ਪਿੰਡ ਦੇ ਜੰਝ ਘਰ ਵਿੱਚੋਂ ਬਰਾਮਦ ਹੋਈ ਹੈ ਅਤੇ ਮ੍ਰਿਤਕ ਨੌਜਵਾਨ ਨੇ ਚਿੱਟੇ ਦਾ ਇੰਜੈਕਸ਼ਨ ਲਗਾਇਆ ਹੋਇਆ ਸੀ ਜੋ ਉਸ ਦੀ ਮੌਤ (Death) ਦਾ ਕਾਰਨ ਬਣਿਆ। ਗੁਰਜੰਟ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਮੌਜੂਦਾ ਕਾਂਗਰਸ ਸਰਕਾਰ (Congress Government) ਅਤੇ ਪੁਲਿਸ ਪ੍ਰਸ਼ਾਸ਼ਨ (Police administration) ਦੀ ਕਾਰਗੁਜਾਰੀ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਦੱਸਿਆ ਕਿ ਬੀਤੀ ਰਾਤ ਕਰੀਬ 7 ਵਜੇ ਗੁਰਜੰਟ ਸਿੰਘ ਘਰੋਂ ਦੁੱਧ ਲੈਣ ਗਿਆ ਸੀ, ਪਰ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਪਿੰਡ ਦੇ ਵਿਅਕਤੀ ਵੱਲੋਂ ਉਨ੍ਹਾਂ ਨੂੰ ਗੁਰਜੰਟ ਸਿੰਘ ਦੇ ਨਸ਼ੇ (Drugs) ਵਿੱਚ ਹੋਣ ਦੀ ਖ਼ਬਰ ਦਿੱਤੀ ਗਈ ਅਤੇ ਜਦੋਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚੇ ਕੇ ਵੇਖਿਆ ਤਾਂ ਗੁਰਜੰਟ ਸਿੰਘ ਦੀ ਮੌਤ (Death) ਹੋ ਚੁੱਕੀ ਸੀ।
ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਨਸ਼ੇ (Drugs) ਕਾਰਨ ਪਿੰਡ ਵਿੱਚ ਇਹ ਦੂਜੀ ਮੌਤ (Death) ਹੈ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਨਸ਼ੇ ਕਾਰਨ ਮੌਤ ਹੋਈ ਸੀ ਤਾਂ ਉਸ ਬਾਰੇ ਪੁਲਿਸ ਪਿੰਡ ਵਿੱਚ ਨਸ਼ਾ (Drugs) ਸਪਲਾਈ ਕਰਨ ਵਾਲੇ ਤਸਕਰਾਂ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਪੁਲਿਸ ਨੇ ਉਨ੍ਹਾਂ ਨਸ਼ਾ ਤਸਕਰਾਂ (Drug smugglers) ਖ਼ਿਲਾਫ਼ ਕੋਈ ਸਖ਼ਤ ਐਕਸ਼ਨ ਨਹੀਂ ਲਿਆ। ਜਿਸ ਦਾ ਨਤੀਜਾ ਅੱਜ ਮੇਰੇ ਪੁੱਤਰ ਦੀ ਵੀ ਨਸ਼ੇ ਕਾਰਨ ਮੌਤ (Death) ਹੋ ਗਈ।
ਉੱਥੇ ਹੀ ਪਿੰਡ ਵਾਸੀ ਕਾਮਰੇਡ ਹੀਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਕੰਬੋਕੇ ਦੇ ਵਿੱਚ ਨਸ਼ਾ (Drugs) ਸ਼ਰ੍ਹੇਆਮ ਵਿਕਦਾ ਹੈ। ਜਿਸ ਦੀ ਉਹ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕਰ ਚੁੱਕੇ ਹਨ, ਪਰ ਪੁਲਿਸ ਵੱਲੋਂ ਨਸ਼ਾ ਤਸਕਰਾਂ (Drug smugglers) ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਨਤੀਜੇ ਵਜੋਂ ਅੱਜ ਅਸੀਂ ਆਪਣੇ ਪਿੰਡ ਦੇ ਇੱਕ ਹੋਰ ਨੌਜਵਾਨ ਨੂੰ ਖੋਹ ਦਿੱਤਾ ਹੈ।
ਇਹ ਵੀ ਪੜ੍ਹੋ:ਫਿਰੋਜ਼ਪੁਰ ਸਰਹੱਦ ਤੋਂ 37 ਕਰੋੜ ਦੀ ਹੈਰੋਇਨ ਬਰਾਮਦ