ETV Bharat / state

ਕਾਂਗਰਸੀ ਸਰਪੰਚ ਨੇ ਅੰਮ੍ਰਿਤਧਾਰੀ ਬਜ਼ੁਰਗ ਮਹਿਲਾ ਨਾਲ ਕੀਤੀ ਕੁੱਟਮਾਰ - khadur sahib

ਅੰਮ੍ਰਿਤਧਾਰੀ ਬਜ਼ੁਰਗ ਮਹਿਲਾ ਨੇ ਕਾਂਗਰਸੀ ਸਰਪੰਚ ਤੇ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਦਾ ਦੋਸ਼ ਲਾਇਆ ਹੈ। ਪੀੜਤ ਮਹਿਲਾ ਨੇ ਐੱਸਐੱਸਪੀ ਨੂੰ ਮੌਜੂਦਾ ਕਾਂਗਰਸੀ ਸਰਪੰਚ ਦੇ ਵਿਰੁੱਧ ਸ਼ਿਕਾਇਤ ਦੇ ਕੇ ਕੀਤੀ ਕਾਰਵਾਈ ਦੀ ਮੰਗ ਕੀਤੀ ਹੈ।

ਕਾਂਗਰਸੀ ਸਰਪੰਚ ਨੇ ਅੰਮ੍ਰਿਤਧਾਰੀ ਬਜ਼ੁਰਗ ਮਹਿਲਾ ਨਾਲ ਕੀਤੀ ਕੁੱਟਮਾਰ
author img

By

Published : Apr 21, 2019, 8:10 AM IST

ਖਡੂਰ ਸਾਹਿਬ: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸੰਗਤਪੁਰਾ ਦੀ ਅੰਮ੍ਰਿਤਧਾਰੀ ਬਜ਼ੁਰਗ ਮਹਿਲਾ ਭੁਪਿੰਦਰ ਕੋਰ ਨੇ ਮੌਜੂਦਾ ਕਾਂਗਰਸੀ ਸਰਪੰਚ 'ਤੇ ਕਥਿਤ ਤੌਰ 'ਤੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੀ ਕੁਟੱਮਾਰ ਕਰਕੇ ਕੱਪੜੇ ਪਾੜੇ ਦਿੱਤੇ ਗਏ। ਪੀੜਤ ਮਹਿਲਾ ਨੇ ਐੱਸਐੱਸਪੀ ਨੂੰ ਮੌਜੂਦਾ ਕਾਂਗਰਸੀ ਸਰਪੰਚ ਦੇ ਵਿਰੁੱਧ ਸ਼ਿਕਾਇਤ ਦੇ ਕੇ ਕੀਤੀ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਸਰਪੰਚ ਨੇ ਆਪਣੇ ਤੇ ਲਾਏ ਗਏ ਆਰੋਪਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

ਵੀਡੀਓ
ਉਥੇ ਹੀ ਚੋਣਾਂ ਦਾ ਸਮਾਂ ਹੋਣ ਕਾਰਨ ਸਿਆਸੀ ਲਾਹਾ ਲੈਣ ਖਾਤਿਰ ਸਾਬਕਾ ਵਿਧਾਇਕ ਤੇ ਅਕਾਲੀ ਦਲ ਟਕਸਾਲੀ ਦੇ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਕਾਂਗਰਸੀ ਸਰਕਾਰ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਦੀ ਪਾਰਟੀ ਇਨਸਾਫ਼ ਲਈ ਤਿੱਖਾ ਸੰਘਰਸ਼ ਕਰੇਗੀ।ਤਰਨਤਾਰਨ ਪੁਲਿਸ ਦੇ ਡੀਐੱਸਪੀ ਹਰੀਸ਼ ਬਹਿਲ ਨੇ ਕਿਹਾ ਕਿ ਸਾਡੇ ਕੋਲ ਹੁਣੇ ਦਰਖ਼ਾਸਤ ਆਈ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਖਡੂਰ ਸਾਹਿਬ: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸੰਗਤਪੁਰਾ ਦੀ ਅੰਮ੍ਰਿਤਧਾਰੀ ਬਜ਼ੁਰਗ ਮਹਿਲਾ ਭੁਪਿੰਦਰ ਕੋਰ ਨੇ ਮੌਜੂਦਾ ਕਾਂਗਰਸੀ ਸਰਪੰਚ 'ਤੇ ਕਥਿਤ ਤੌਰ 'ਤੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੀ ਕੁਟੱਮਾਰ ਕਰਕੇ ਕੱਪੜੇ ਪਾੜੇ ਦਿੱਤੇ ਗਏ। ਪੀੜਤ ਮਹਿਲਾ ਨੇ ਐੱਸਐੱਸਪੀ ਨੂੰ ਮੌਜੂਦਾ ਕਾਂਗਰਸੀ ਸਰਪੰਚ ਦੇ ਵਿਰੁੱਧ ਸ਼ਿਕਾਇਤ ਦੇ ਕੇ ਕੀਤੀ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਸਰਪੰਚ ਨੇ ਆਪਣੇ ਤੇ ਲਾਏ ਗਏ ਆਰੋਪਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

ਵੀਡੀਓ
ਉਥੇ ਹੀ ਚੋਣਾਂ ਦਾ ਸਮਾਂ ਹੋਣ ਕਾਰਨ ਸਿਆਸੀ ਲਾਹਾ ਲੈਣ ਖਾਤਿਰ ਸਾਬਕਾ ਵਿਧਾਇਕ ਤੇ ਅਕਾਲੀ ਦਲ ਟਕਸਾਲੀ ਦੇ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਕਾਂਗਰਸੀ ਸਰਕਾਰ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਦੀ ਪਾਰਟੀ ਇਨਸਾਫ਼ ਲਈ ਤਿੱਖਾ ਸੰਘਰਸ਼ ਕਰੇਗੀ।ਤਰਨਤਾਰਨ ਪੁਲਿਸ ਦੇ ਡੀਐੱਸਪੀ ਹਰੀਸ਼ ਬਹਿਲ ਨੇ ਕਿਹਾ ਕਿ ਸਾਡੇ ਕੋਲ ਹੁਣੇ ਦਰਖ਼ਾਸਤ ਆਈ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।


---------- Forwarded message ---------
From: Pawan Sharma <pawan.sharma@etvbharat.com>
Date: Sat, 20 Apr 2019 at 18:35
Subject: Sikh Mahila Nal Markut
To: Punjab Desk <punjabdesk@etvbharat.com>


Pawan Sharma, TarnTaran                                         Date- 20/04/2019

Download link 

ਸਟੋਰੀ ਨਾਮ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਦੇ ਪਿੰਡ ਸੰਗਤਪੁਰਾ ਦੀ ਅੰਮਿ੍ਰਤਧਾਰੀ ਬਜੁਰਗ ਮਹਿਲਾ ਭੁਪਿੰਦਰ ਕੋਰ ਦੇ ਕਕਾਰਾ ਦੀ ਮੌਜੂਦਾ ਕਾਂਗਰਸੀ ਸਰਪੰਚ ਵੱਲੋਂ ਕਥਿਤ ਤੌਰ ਤੇ ਬੇਅਦਬੀ ਕਰਨ ਦਾ ਮਾਮਲਾ ਆਏ ਸਾਹਮਣੇ, ਮਹਿਲਾ ਦੀ ਕੁਟੱਮਾਰ ਕਰਕੇ ਪਾੜੇ ਕੱਪੜੇ, ਪੀੜਤ ਮਹਿਲਾ ਵੱਲੋਂ ਐਸ.ਐਸ.ਪੀ. ਨੂੰ ਮੌਜੂਦਾ ਕਾਂਗਰਸੀ ਸਰਪੰਚ ਦੇ ਖਿਲਾਫ ਸ਼ਿਕਾਇਤ ਦੇ ਕੇ ਕੀਤੀ ਕਾਰਵਾਈ ਦੀ ਮੰਗ, ਕਾਂਗਰਸੀ ਸਰਪੰਚ ਗੁਰਤੇਜ ਸਿੰਘ ਨੇ ਆਪਣੇ ਉਤੇ ਲੱਗੇ ਦੋਸ਼ਾ ਨੂੰ ਸਿਰੇ ਤੋਂ ਨਕਾਰਿਆ

ਐਂਕਰ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਦੇ ਪਿੰਡ ਸੰਗਤਪੁਰਾ ਦੀ ਬਜ਼ੁਰਗ ਅੰਮਿ੍ਰਤਧਾਰੀ ਮਹਿਲਾ ਭੁਪਿੰਦਰ ਕੌਰ ਨਾਲ ਸੱਤਾਧਾਰੀ ਪਾਰਟੀ ਦੇ ਨਸ਼ੇ ਵਿੱਚ ਚੂਰ ਮੌਜੂਦਾ ਸਰਪੰਚ ਵੱਲੋਂ ਕਥਿਤ ਤੌਰ ਤੇ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਮਹਿਲਾ ਨੇ ਐੱਸ.ਐੱਸ.ਪੀ. ਦਫਤਰ ਤਰਨਤਾਰਨ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਕਰ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜ੍ਹਤ ਔਰਤ ਨੇ ਪਿੰਡ ਦੇ ਸਰਪੰਚ ਤੇ ਕਥਿਤ ਤੌਰ ਤੇ ਆਪਣੇ ਨਾਲ ਮਾਰਕੁੱਟ ਕਰਨ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਆਰੋਪ ਲਗਾਏ ਹਨ। ਦੂਸਰੇ ਪਾਸੇ ਸਰਪੰਚ ਵੱਲੋਂ ਲਗਾਏ ਗਏ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਥੇ ਹੀ ਚੋਣਾਂ ਦਾ ਸਮਾਂ ਹੋਣ ਕਾਰਨ ਸਿਆਸੀ ਲਾਹਾ ਲੈਣ ਖਾਤਰ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਟਕਸਾਲੀ ਦੇ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਵੀ ਕਾਂਗਰਸੀ ਸਰਕਾਰ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਨ੍ਹਾਂ ਦੀ ਪਾਰਟੀ ਤਿੱਖਾ ਸੰਘਰਸ਼ ਕਰੇਗੀ। 


ਵਾਈਸ ਓਵਰ- ਇਹ ਜੋ ਮਹਿਲਾ ਤੁਸੀਂ ਆਪਣੀ ਟੀ.ਵੀ. ਸਕਰੀਨ ਤੇ ਪਾਟੇ ਹੋਏ ਕੱਪੜਿਆਂ ਵਿੱਚ ਦੇਖ ਰਹੇ ਹੋ, ਇਹ ਹੈ ਪਿੰਡ ਸੰਗਤਪੁਰਾ ਨਿਵਾਸੀ ਭੁਪਿੰਦਰ ਕੌਰ ਜੋ ਕਿ ਅੰਮਿ੍ਰਤਧਾਰੀ ਮਹਿਲਾ ਹੈ ਅਤੇ ਹਰ ਸਮੇਂ ਗੁਰੂ ਸਾਹਿਬ ਦੀ ਭਗਤੀ ਵਿੱਚ ਲੀਨ ਰਹਿੰਦੀ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਘਰ ਵਿੱਚ ਰੱਖੀਆ ਮੱਝਾਂ ਦਾ ਦੁੱਧ ਵੇਚ ਕੇ ਕਰਦੀ ਹੈ ਅਤੇ ਭੁਪਿੰਦਰ ਕੌਰ ਆਪਣੀ ਮੱਝਾ ਸਰਕਾਰੀ ਜਗਾ ਤੇ ਲੱਗੇ ਘਾਹ ਤੇ ਚਾਰ ਰਹੀ ਸੀ। ਭੁਪਿੰਦਰ ਕੌਰ ਨੇ ਦੱਸਿਆ ਕਿ ਇਸੇ ਦੌਰਾਨ ਪਿੰਡ ਦਾ ਸਰਪੰਚ ਗੁਰਤੇਜ ਸਿੰਘ ਮੌਕੇ ਤੇ ਪਹੁੰਚਿਆ ਅਤੇ ਉਸਨੂੰ ਮੱਝਾਂ ਚਾਰਨ ਤੋਂ ਰੋਕਿਆ ਗਿਆ। ਉਸ ਵੱਲੋਂ ਸਰਕਾਰੀ ਜਗ੍ਹਾ ਤੇ ਮੱਝਾ ਚਾਰਨ ਦਾ ਹਵਾਲਾ ਦੇਣ ਦੇ ਬਾਵਜੂਦ ਵੀ ਕਾਂਗਰਸ ਸਰਪੰਚ ਵੱਲੋਂ ਉਸ ਨਾਲ ਗਾਲੀ-ਗਲੌਚ ਕਰਦਿਆਂ ਉਸਦੇ ਹੱਥੀ ਪੈਂਦਿਆਂ ਕੱਪੜੇ ਤੱਕ ਪਾੜ ਦਿੱਤੇ ਗਏ ਅਤੇ ਪਾਏ ਗਏ ਧਾਰਮਿਕ ਕਕਾਰਾਂ ਦੀ ਬੇਅਦਬੀ ਕੀਤੀ ਗਈ। ਉਕਤ ਮਹਿਲਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ। 
ਬਾਈਟ - ਪੀੜਤ ਮਹਿਲਾ ਭੁਪਿੰਦਰ ਕੌਰ

ਵਾਈਸ ਓਵਰ : ਜਦੋਂ ਮਹਿਲਾ ਭੁਪਿੰਦਰ ਕੌਰ ਵੱਲੋਂ ਲਗਾਏ ਗਏ ਆਰੋਪਾਂ ਬਾਰੇ ਕਾਂਗਰਸੀ ਸਰਪੰਚ ਗੁਰਤੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਜੋ ਕੁਝ ਵੀ ਬੀਬੀ ਭੁਪਿੰਦਰ ਕੌਰ ਕਹਿ ਰਹੀ ਹੈ, ਸਭ ਝੂਠ ਹੈ। ਇਹ ਸਾਡੇ ਰਿਸ਼ਤੇਦਾਰ ਹਨ ਤੇ ਜੋ ਇਲਜਾਮ ਲਗਾਏ ਜਾ ਰਹੇ ਹਨ, ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਜੋ ਵੀ ਆਰੋਪ ਲਗਾਏ ਜਾ ਰਹੇ ਹਨ, ਉਹ ਸਿਰਫ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਕਰਵਾ ਰਿਹਾ ਹੈ ਕਿਉਕਿ ਲੋਕ ਸਭਾ ਚੋਣਾਂ ਹੈ ਤੇ ਇਸ ਪਿੰਡ ਵਿੱਚ ਉਹਨਾਂ ਦਾ ਕੋਈ ਸਮਰਥਣ ਨਹੀ ਹੈ। 
ਬਾਈਟ-  ਗੁਰਤੇਜ ਸਿੰਘ, ਕਾਂਗਰੀਸ ਸਰਪੰਚ

ਵਾਈਸ ਓਵਰ : ਉਧਰ ਜਦੋਂ ਤਰਨਤਾਰਨ ਪੁਲਿਸ ਦੇ ਡੀ.ਐਸ.ਪੀ. ਹਰੀਸ਼ ਬਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਹੁਣੇ ਦਰਖਾਸਤ ਆਈ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ। 
ਬਾਈਟ-ਡੀ.ਐਸ.ਪੀ. ਹਰੀਸ਼ ਬਹਿਲ 

ਵਾਈਸ ਓਵਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇਂ ਦਿਨੀਂ ਸਾਡੀ ਖਡੂਰ ਸਾਹਿਬ ਵਿਖੇ ਇੱਕ ਚੋਣ ਰੈਲੀ ਹੋਈ ਸੀ, ਜਿਸ ਵਿੱਚ ਉਕਤ ਮਹਿਲਾ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਸੀ। ਇਸੇ ਦੀ ਰੰਜਿਸ਼ ਰੱਖਦਿਆ ਕਾਂਗਰਸੀ ਸਰਪੰਚ ਗੁਰਤੇਜ ਸਿੰਘ ਵੱਲੋਂ ਮਹਿਲਾ ਦੀ ਕੁੱਟਮਾਰ ਕਰਕੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਤੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਸੰਘਰਸ਼ ਛੇੜਿਆ ਜਾਵੇਗਾ। 
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ 

ਪਵਨ ਸ਼ਰਮਾ, ਤਰਨਤਾਰਨ   
ETV Bharat Logo

Copyright © 2024 Ushodaya Enterprises Pvt. Ltd., All Rights Reserved.