ਤਰਨਤਾਰਨ : ਤਰਨਤਾਰਨ ਪੁਲਿਸ ਨੇ 600 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਫੜੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ (Police Recovered Heroin) ਅਨੁਸਾਰ ਲਵਜੀਤ ਸਿੰਘ ਉਰਫ ਲਵਪ੍ਰੀਤ ਸਿੰਘ ਵਾਸੀ ਪੰਜਵੜ ਥਾਣਾ ਝਬਾਲ, ਨਿਰਮਲ ਸਿੰਘ ਉਰਫ ਨਿੰਮਾ ਅਤੇ ਸੁਖਵਿੰਦਰ ਸਿੰਘ ਉਰਫ ਬਿੱਟੀ ਵੱਡੀ ਪੱਧਰ ਉੱਤੇ ਹੈਰੋਇਨ ਅਤੇ ਨਜਾਇਜ਼ ਅਸਲੇ ਦੀ ਸਪਲਾਈ (Supply of heroin and illegal ammunition) ਕਰਦੇ ਸਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ 600 ਗ੍ਰਾਮ ਹੈਰੋਇਨ, ਅਣਚੱਲੇ ਕਾਰਤੂਸ, ਮੋਟਰਸਾਈਕਲ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਮੁਤਾਬਿਕ ਇਹ ਮੁਲਜ਼ਮ ਡਰੱਗ ਮਨੀ ਨੂੰ “ ਧੰਨ ਵਰਸ਼ਾਂ “ ਦੇ ਖਾਲ਼ੀ ਡੱਬਿਆਂ ਵਿੱਚ ਪਾ (Dhan Varsha) ਕੇ ਪਾਰਸਲ ਬਣਾ ਕੇ ਆਮ ਪਾਰਸਲ ਦੀ ਆੜ ਵਿੱਚ ਵੱਖ-ਵੱਖ ਬੱਸਾਂ ਰਾਹੀਂ ਦੇਸ਼ ਵਿੱਚ ਸਪਲਾਈ ਕਰਦੇ ਸਨ।
- Ferozepur Government Hospital: ਸਰਕਾਰੀ ਹਸਪਤਾਲ 'ਚ ਮਰੀਜ਼ ਹੋ ਰਹੇ ਹਨ ਖੱਜਲ, ਡਿਲੀਵਰੀ ਕਰਵਾਉਣ ਆਈ ਮਹਿਲਾ ਨਾਲ ਕੀਤਾ ਮਾੜਾ ਵਤੀਰਾ
- Homemade Sweets: 15 ਸਾਲ ਵਿਦੇਸ਼ਾਂ ’ਚ ਧੱਕੇ ਖਾਣ ਤੋਂ ਬਾਅਦ ਸੁਖਬੀਰ ਸਿੰਘ ਨੇ ਪੰਜਾਬ ਵਿੱਚ ਆ ਕੇ ਕੀਤਾ ਵਪਾਰ, ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਦਿੱਤੀ ਨੇਕ ਸਲਾਹ
- Student Elections in PU: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵਿਦਿਆਰਥੀ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ, ਪ੍ਰਧਾਨਗੀ ਲਈ 9 ਉਮੀਦਵਾਰ ਚੋਣ ਮੈਦਾਨ 'ਚ
ਉੱਧਰ, ਬਠਿੰਡਾ ਪੁਲਿਸ ਨੇ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਬਠਿੰਡਾ ਪੁਲਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਇਸੇ ਤਹਿਤ 3 (Supply of heroin and illegal ammunition) ਸਤੰਬਰ ਨੂੰ ਪੁਲਿਸ ਪਾਰਟੀ ਸ਼ੱਕੀ ਵਾਹਨਾਂ ਦੀ ਚੈਕਿੰਗ (Checking of suspicious vehicles) ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਲੋਟ ਰੋਡ ਤੋਂ ਭਾਈ ਘਨੱਈਆ ਚੌਂਕ ਵੱਲ ਨੂੰ ਕੀਤੀ ਗਸ਼ਤ ਦੌਰਾਨ ਨਿਰੰਕਾਰੀ ਭਵਨ ਮਲੋਟ ਰੋਡ ਪਾਸੋਂ ਇੱਕ ਨੌਜਵਾਨ ਨੂੰ ਸ਼ੱਕ ਦੇ ਅਧਾਰ ਉੱਤੇ ਰੋਕਿਆ ਗਿਆ।
ਪੁਲਿਸ ਨੇ ਦੱਸਿਆ ਕਿ ਉਸਦੇ ਹੱਥ ਵਿੱਚ ਲਿਫਾਫਾ ਸੀ ਅਤੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਆਪਣਾ ਨਾਂ ਪਵਨ ਉਰਫ ਸੁੱਖੀ ਪੁੱਤਰ ਵਿਸ਼ਨੂੰ ਵਾਸੀ ਬਸਤੀ ਬੀੜ ਤਲਾਬ ਜਿਲਾ ਬਠਿੰਡਾ ਦੱਸਿਆ। ਉਸਦੇ ਲਿਫਾਫੇ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚ ਇੱਕ ਮੁਲਜ਼ਮ ਵਿਦਿਆਰਥੀ ਹੈ।