ਤਰਨਤਾਰਨ: ਨਜਾਇਜ਼ ਰੇਤ ਮਾਈਨਿੰਗ ਮਾਮਲੇ 'ਚ ਪੁਲਿਸ ਨੇ ਸ਼ਿਕੰਜਾ ਕੱਸਦੇ ਹੋਏ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਅੱਠ ਟਰੈਕਟਰ ਟਰਾਲੀਆਂ ਅਤੇ ਇੱਕ ਜੇ.ਸੀ.ਬੀ ਮਸ਼ੀਨ ਵੀ ਆਪਣੇ ਕਬਜੇ ਵਿੱਚ ਲਈ ਹੈ।
ਥਾਣਾ ਹਰੀਕੇ ਦੀ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਮੁਖੂ ਤੋਂ ਤਰਨਤਾਰਨ ਆ ਰਹੀਆਂ ਰੇਤ ਦੀਆਂ ਟਰਾਲੀਆਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਕੋਲੋਂ ਰੇਤਾਂ ਭਰਨ ਦੀਆਂ ਰਸੀਦਾਂ ਜਾਅਲੀ ਪਾਈਆਂ ਗਈਆਂ। ਪੁਲਿਸ ਨੇ ਮੌਕੇ 'ਤੇ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਖ਼ਿਲਾਫ਼ ਰੇਤ ਮਾਈਨਿੰਗ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਉੱਥੇ ਹੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਰੇਤਾਂ ਦੀ ਨਜਾਇਜ਼ ਮਾਈਨਿੰਗ ਕਰਦਿਆਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਨ੍ਹਾਂ ਕੋਲ ਦੋ ਟਰੈਕਟਰ ਟਰਾਲੀਆਂ ਅਤੇ ਜੇ.ਸੀ.ਬੀ ਮਸ਼ੀਨ ਵੀ ਬਰਾਮਦ ਕੀਤੀ ਹੈ। ਤਰਨ ਤਾਰਨ ਪੁਲਿਸ ਦੇ ਐਸਪੀਡੀ ਜਗਜੀਤ ਸਿੰਘ ਵਾਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਪੁਲਿਸ ਵੱਲੋਂ ਨਜਾਇਜ਼ ਰੇਤ ਮਾਈਨਿੰਗ ਵਿੱਚ ਲਗੇ ਲੋਕਾਂ ਖਿਲਾਫ਼ ਵਿਸ਼ੇਸ ਮੁਹਿੰਮ ਛੇੜ ਰੱਖੀ ਹੈ ਜਿਸ ਤਹਿਤ ਪੁਲਿਸ ਨੇ ਰੇਤ ਮਾਈਨਿੰਗ ਵਿੱਚ ਲੱਗੇ 9 ਲੋਕਾਂ ਨੂੰ ਅੱਠ ਟਰੈਕਟਰ ਟਰਾਲੀਆਂ ਅਤੇ ਇੱਕ ਜੇ.ਸੀ.ਬੀ ਮਸ਼ੀਨ ਸਹਿਤ ਕਾਬੂ ਕੀਤਾ ਹੈ। ਉਨ੍ਹਾਂ ਨੇ ਦੱਸਿਆਂ ਕਿ ਪੁਲਿਸ ਵੱਲੋਂ ਉੱਕਤ ਲੋਕਾਂ ਖ਼ਿਲਾਫ਼ ਰੇਤ ਮਾਈਨਿੰਗ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜੋ- ਪਾਕਿ ਪੀਐਮ ਇਮਰਾਨ ਖ਼ਾਨ 'ਤੇ ਵਰ੍ਹੇ ਸੁਖਬੀਰ ਬਾਦਲ