ETV Bharat / state

ਪੁਲਿਸ ਨੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ - ਤਰਨਤਾਰਨ ਪੁਲਿਸ ਨੇ 3 ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ

ਤਰਨਤਾਰਨ ਪੁਲਿਸ (Tarn Taran police) ਨੇ ਪਿੰਡ ਕੋਟ ਸਿਵਿਆਂ ਦੇ ਇੱਕ ਪਰਿਵਾਰ ਕੋਲੋ ਮੋਬਾਈਲ ਫੋਨ ਉੱਤੇ 05 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 03 ਆਰੋਪੀਆਂ (Tarn Taran police arrested 3 accused) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਇਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰੇਗੀ।

Tarn Taran police arrested 3 accused
Tarn Taran police arrested 3 accused
author img

By

Published : Jan 4, 2023, 6:59 PM IST

ਪੁਲਿਸ ਨੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 3 ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ

ਤਰਨਤਾਰਨ: ਗੁਰਮੀਤ ਸਿੰਘ ਚੌਹਾਨ SSP ਤਰਨਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮਾੜੇ ਅਨਸਰਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਤਹਿਤ ਹੀ ਇੱਕ ਪਰਿਵਾਰ ਵੱਲੋਂ ਫੋਨ ਕਰਕੇ 5 ਲੱਖ ਦੀ ਰਾਸ਼ੀ ਮੰਗਣ ਵਾਲੇ ਇੱਕ ਗਿਰੋਹ ਦੇ 3 ਮੈਬਰਾਂ (Tarn Taran police arrested 3 accused) ਨੂੰ ਤਰਨਤਾਰਨ ਪੁਲਿਸ (Tarn Taran police) ਨੇ ਕਾਬੂ ਕੀਤਾ ਹੈ।

ਪੁਲਿਸ ਨੇ ਫਿਰੌਤੀ ਮੰਗਣ ਵਾਲੇ 03 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ:- ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ (ਇੰਨਵੈਸਟੀਗੇਸ਼ਨ) ਤਰਨ ਤਾਰਨ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਕਰਮਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਕੋਟ ਸਿਵਿਆਂ ਕੋਲੋਂ ਇੱਕ ਗਿਰੋਹ ਵੱਲੋਂ ਫੋਨ ਕਰਕੇ 5 ਲੱਖ ਦੀ ਮੰਗ ਕੀਤੀ ਗਈ ਸੀ। ਜਿਸ ਉੱਤੇ ਕਾਰਵਾਈ ਕਰਦਿਆ ਅਸੀਂ 03 ਆਰੋਪੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਗਿਰੋਹ ਦੇ 3 ਮੈਬਰਾਂ ਨੇ ਬਣਾਈ ਸੀ ਤਰਤੀਬ:- ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ (ਇੰਨਵੈਸਟੀਗੇਸ਼ਨ) ਤਰਨਤਾਰਨ ਨੇ ਕਿਹਾ ਇਹਨਾਂ ਦਾ ਪਹਿਲਾ ਕੋਈ ਵੀ ਗਲਤ ਰਿਕਾਰਡ ਨਹੀਂ ਹੈ। ਪਰ ਫਿਰ ਵੀ ਪੁਲਿਸ ਵੱਲੋਂ ਇਸ ਮਾਮਲੇੇ ਤੋਂ ਬਾਅਦ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਿਰੋਹ ਦੇ 3 ਮੈਬਰਾਂ ਨੇ ਤਰਤੀਬ ਬਣਾਈ ਹੋਈ ਸੀ ਕਿ ਵੱਖ-ਵੱਖ ਨੰਬਰਾਂ ਤੋਂ ਕਾਲ ਕਰਕੇ ਲੋਕਾਂ ਕੋਲੋ ਫਿਰੌਤੀ ਦੀ ਮੰਗ ਕਰਨੀ ਹੈ। ਜਿਸੇੇ ਤਹਿਤ ਇਹਨਾਂ ਨੇ ਕੋਟ ਸਿਵਿਆਂ ਦੇ ਇੱਕ ਪਰਿਵਾਰ ਕੋਲੋਂ 5 ਲੱਖ ਦੀ ਮੰਗ ਕੀਤੀ ਸੀ। ਫਿਲਹਾਲ ਪੁਲਿਸ ਨੇ ਇਸ ਗਿਰੋਹ ਦੇ 3 ਮੈਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਤਰਨਤਾਰਨ ਪੁਲਿਸ ਇਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰੇਗੀ।

ਇਹ ਵੀ ਪੜੋ:- ਟਰਾਂਸਪੋਟਰਾਂ ਤੇ ਪੰਜਾਬ ਸਰਕਾਰ ਵਿੱਚ ਬਣੀ ਸਹਿਮਤੀ, ਸ਼ੰਭੂ ਬਾਰਡਰ ਤੋਂ ਜਲਦ ਹਟੇਗਾ ਧਰਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.