ਤਰਨ ਤਾਰਨ: 10 ਅਪ੍ਰੈਲ ਤੋਂ ਪੰਜਾਬ ਵਿੱਚ ਕਣਕ ਦੀ ਸ਼ੁਰੂ ਹੋਣ ਵਾਲੀ ਹੈ, ਖ਼ਰੀਦ ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਦੇ ਮੱਦੇਨਜ਼ਰ ਤਰਨਤਾਰਨ ਦੀ ਦਾਣਾ ਮੰਡੀ ਵਿੱਚ ਮੰਡੀ ਬੋਰਡ ਵੱਲੋਂ ਜੰਗੀ ਪੱਧਰ ’ਤੇ ਮੰਡੀ ਦੀ ਸਫਾਈ, ਸ਼ੈਡਾਂ ਦੀ ਰਿਪੇਅਰ, ਬਿਜਲੀ ਤੇ ਪਾਣੀ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਵੀ ਪੜੋ: ਅੰਮ੍ਰਿਤਸਰ ਦੇ ਵੇਰਕਾ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼
ਮਾਰਕੀਟ ਕਮੇਟੀ ਤਰਨਤਾਰਨ ਦੇ ਸੈਕਟਰੀ ਰਾਕੇਸ਼ ਰੋਸ਼ਨ ਭਾਟੀਆ ਨੇ ਦੱਸਿਆ ਕਿ ਜਿਥੇ ਮੰਡੀ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੀ ਕੋਰੋਨਾ ਨੂੰ ਦੇਖਦਿਆਂ ਮੰਡੀ ਨੂੰ ਸੈਨੇਟਾਇਜ਼ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਮਾਸਕ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜੋ: ਕੁੰਵਰ ਵਿਜੇ ਪ੍ਰਤਾਪ SIT 'ਚੋ OUT, ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਰਿਪੋਰਟ ਖਾਰਜ