ETV Bharat / state

ਪਿੰਡ ਦੇ ਨੌਜਵਾਨਾਂ ਨੇ ਕੀਤੇ ਸੁੱਤੇ ਪਰਿਵਾਰ 'ਤੇ ਹਮਲਾ - ਪਿੰਡ ਦੇ ਨੌਜਵਾਨਾਂ ਨੇ ਕੀਤੇ ਸੁੱਤੇ ਪਰਿਵਾਰ 'ਤੇ ਹਮਲਾ

ਹਲਕਾ ਖੇਮਕਰਨ (Assembly constituency Khemkaran) ਅਧੀਨ ਪੈਂਦੇ ਪਿੰਡ ਗ਼ਜ਼ਲ ਵਿੱਚ ਸੱਤੇ ਪਏ ਪਰਿਵਾਰ ‘ਤੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਹਮਲਾ (Attack by youth) ਕਰਨ ਦੇ ਇਲਾਜ਼ਮ ਲੱਗੇ ਹਨ। ਇਸ ਹਮਲੇ ਦੌਰਾਨ ਇੱਕ ਅਪਾਹਿਜ ਵਿਅਕਤੀ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ। ਗੋਲੀ ਲੱਗਣ ਤੋਂ ਬਾਅਦ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪਿੰਡ ਦੇ ਨੌਜਵਾਨਾਂ ਨੇ ਕੀਤੇ ਸੁੱਤੇ ਪਰਿਵਾਰ 'ਤੇ ਹਮਲਾ
ਪਿੰਡ ਦੇ ਨੌਜਵਾਨਾਂ ਨੇ ਕੀਤੇ ਸੁੱਤੇ ਪਰਿਵਾਰ 'ਤੇ ਹਮਲਾ
author img

By

Published : Apr 19, 2022, 12:56 PM IST

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ (Assembly constituency Khemkaran) ਅਧੀਨ ਪੈਂਦੇ ਪਿੰਡ ਗ਼ਜ਼ਲ ਵਿੱਚ ਸੱਤੇ ਪਏ ਪਰਿਵਾਰ ‘ਤੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਹਮਲਾ (Attack by youth) ਕਰਨ ਦੇ ਇਲਾਜ਼ਮ ਲੱਗੇ ਹਨ। ਇਸ ਹਮਲੇ ਦੌਰਾਨ ਇੱਕ ਅਪਾਹਿਜ ਵਿਅਕਤੀ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ। ਗੋਲੀ ਲੱਗਣ ਤੋਂ ਬਾਅਦ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ (Former President of Punjab Congress) ਨਵਜੋਤ ਸਿੰਘ ਸਿੱਧੂ ਨੇ ਪੀੜਤ ਵਿਅਕਤੀ ਦਾ ਹਾਲ ਜਾਣਿਆ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਜਸਵੀਰ ਕੌਰ ਨੇ ਦੱਸਿਆ ਕਿ ਜਦੋਂ ਉਹ ਰਾਤ ਦੇ ਕਰੀਬ 9 ਵਜੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਘਰ ‘ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਉਨ੍ਹਾਂ ਦੇ ਵੱਡੇ ਪੁੱਤਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਫਿਰ ਉਨ੍ਹਾਂ ਦੇ ਛੋਟੇ ਪੁੱਤਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ (Attack with sharp weapons) ਕੀਤਾ ਅਤੇ ਇਸ ਹਮਲੇ ਵਿੱਚ ਉਨ੍ਹਾਂ ਦੇ ਦੋਵੇਂ ਪੁੱਤਰ ਜ਼ਖ਼ਮੀ ਹੋ ਗਏ।

ਪੱਤਰਕਾਰ ਵੱਲੋਂ ਜਦੋਂ ਗੋਲੀ ਲੱਗਣ ਵਾਲੇ ਨੌਜਵਾਨ ਬਾਰੇ ਜਸਵੀਰ ਕੌਰ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ, ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਵੱਲੋਂ ਹੀ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਉਸ ਦੌਰਾਨ ਹੀ ਗਗਨਦੀਪ ਨਾਮ ਦਾ ਇੱਕ ਪਿੰਡ ਦਾ ਹੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ।

ਪਿੰਡ ਦੇ ਨੌਜਵਾਨਾਂ ਨੇ ਕੀਤੇ ਸੁੱਤੇ ਪਰਿਵਾਰ 'ਤੇ ਹਮਲਾ

ਉਧਰ ਗੰਭੀਰ ਜ਼ਖ਼ਮੀ ਹੋਏ ਗਗਨਦੀਪ ਸਿੰਘ ਜਿਸ ਦਾ ਇਹ ਰੌਲਾ ਪਾਇਆ ਜਾ ਰਿਹਾ ਸੀ ਕਿ ਗਗਨਦੀਪ ਸਿੰਘ ਇੱਕ ਵਾਲੀਬਾਲ ਪਲੇਅਰ ਹੈ, ਪਰ ਉਸ ਦੇ ਪਿਤਾ ਨੇ ਇਹ ਸਪੱਸਟ ਕੀਤਾ ਕਿ ਗਗਨਦੀਪ ਕੋਈ ਵਾਲੀਬਾਲ ਦਾ ਪਲੇਅਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਗਗਨਦੀਪ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਿਹਾ ਸੀ, ਤਾਂ ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਉਧਰ ਗਗਨਦੀਪ ਸਿੰਘ ਦਾ ਹਾਲ ਚਾਲ ਜਾਣਨ ਹਸਪਤਾਲ ਪਹੁੰਚੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ (Former President of Punjab Congress) ਨਵਜੋਤ ਸਿੰਘ ਸਿੱਧੂ ਨੇ ਵੀ ਇਹ ਸਪੱਸ਼ਟ ਕੀਤਾ ਹੈ, ਕਿ ਗਗਨਦੀਪ ਸਿੰਘ ਕੋਈ ਪਲੇਅਰ ਨਹੀਂ ਹੈ। ਸਿੱਧੂ ਨੇ ਕਿਹਾ ਕਿ ਗਗਨਦੀਪ ਸਿੰਘ ਦੀ ਇੱਕ ਲੱਤ ਖ਼ਰਾਬ ਹੈ। ਇਸ ਮੌਕੇ ਸਿੱਧੂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸੁੱਖਾ ਦੁਨੋ ਕੇ ਗੈਂਗ ਦੇ ਮੈਂਬਰ ਮਾਰੂ ਹਥਿਆਰਾਂ ਨਾਲ ਕਾਬੂ, ਬੰਬੀਹਾ ਗਰੁੱਪ ਨਾਲ ਵੀ ਸਬੰਧ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.