ETV Bharat / state

ਕਿਸੇ ਵੀ ਕੀਮਤ 'ਤੇ ਦੂਜੇ ਸੂਬਿਆਂ ਨੂੰ ਪਾਣੀ ਮੁਫ਼ਤ ਨਹੀਂ ਜਾਣ ਦਿੱਤਾ ਜਾਵੇਗਾ: ਸਿਮਰਜੀਤ ਬੈਂਸ

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ 'ਚ ਹਰੀਕੇ ਪੱਤਣ ਤੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕੀਤੀ ਗਈ। ਬੈਂਸ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਰਾਜੇ ਮਹਾਰਾਜੇ ਪਾਣੀ ਦੀ ਰਿਆਲਿਟੀ ਵਸੂਲ ਕਰਦੇ ਰਹੇ ਸਨ।

ਕਿਸੇ ਵੀ ਕੀਮਤ 'ਤੇ ਦੂਜੇ ਸੂਬਿਆਂ ਨੂੰ ਪਾਣੀ ਮੁਫ਼ਤ ਨਹੀਂ ਜਾਣ ਦਿੱਤਾ ਜਾਵੇਗਾ

author img

By

Published : Nov 17, 2020, 11:55 AM IST

ਤਰਨ ਤਾਰਨ: ਲੋਕ ਇਨਸਾਫ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਿਆਲਿਟੀ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੁੱਧ ਹਰੀਕੇ ਪੱਤਣ ਤੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕੀਤੀ। ਇਸ ਅਧਿਕਾਰ ਯਾਤਰਾ ਦੀ ਅਗਵਾਈ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੀਤੀ।

ਸਿਮਰਜੀਤ ਬੈਂਸ ਨੇ ਹਰੀਕੇ ਪੱਤਣ ਤੋਂ ਪੰਜਾਬ ਅਧਿਕਾਰ ਯਾਤਰਾ ਕੀਤੀ ਸ਼ੁਰੂ

ਇਹ ਯਾਤਰਾ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੋਂ ਹੁੰਦੀ ਹੋਈ 19 ਨਵੰਬਰ ਨੂੰ ਚੰਡੀਗੜ੍ਹ ਵਿਖੇ ਪਹੁੰਚੇਗੀ, ਜਿਥੇ ਪੰਜਾਬ ਵਿਧਾਨ ਸਭਾ ਵਿੱਚ 21 ਲੱਖ ਲੋਕਾਂ ਦੇ ਦਸਤਖਤਾਂ ਵਾਲੇ ਕਾਗਜ਼ ਵਿਧਾਨ ਸਭਾ ਕਮੇਟੀ ਨੂੰ ਸੋਂਪ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਵੱਲੋਂ ਗੁਆਂਢੀ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀਆਂ ਦੀ ਰਿਆਲਿਟੀ ਵਸੂਲਣ ਦੀ ਮੰਗ ਕਰੇਗੀ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਅਤੇ ਸਾਥੀਆਂ ਨੇ ਹਰੀਕੇ ਪੱਤਣ ਦਰਿਆ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ 'ਤੇ ਪਾਣੀ ਹੱਥ ਵਿੱਚ ਲੈ ਕੇ ਪਾਣੀਆਂ ਦੀ ਰਿਆਲਿਟੀ ਵਸੂਲਣ ਲਈ ਆਖਰੀ ਦਮ ਤੱਕ ਲੜਾਈ ਲੜਣ ਦੀ ਸਹੁੰ ਖਾਦੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਯਾਤਰਾ ਪਾਣੀ ਦੀ ਰਿਆਲਿਟੀ ਵਸੂਲਣ ਲਈ ਸ਼ੁਰੂ ਕੀਤੀ ਗਈ ਹੈ। ਕਿਸੇ ਵੀ ਕੀਮਤ 'ਤੇ ਦੂਜੇ ਸੂਬਿਆਂ ਨੂੰ ਪਾਣੀ ਮੁਫ਼ਤ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਬਾਕੀ ਸੂਬਿਆਂ ਤੋਂ ਜਿਵੇਂ ਕੋਲਾ ਮਾਰਬਲ ਅਤੇ ਹੋਰ ਸਮਾਨ ਮੁੱਲ ਖਰੀਦਦੇ ਹਾਂ ਉਹ ਸਾਨੂੰ ਮੁਫ਼ਤ ਨਹੀਂ ਦਿੰਦੇ ਹਨ ਤਾਂ ਅਸੀਂ ਪਾਣੀ ਕਿਉਂ ਮੁਫ਼ਤ ਦੇਈਏ।

ਬੈਂਸ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਰਾਜੇ ਮਹਾਰਾਜੇ ਪਾਣੀ ਦੀ ਰਿਆਲਿਟੀ ਵਸੂਲ ਕਰਦੇ ਰਹੇ ਸਨ ਤੇ ਦਿੱਲੀ ਹਿਮਾਚਲ ਨੂੰ ਪਾਣੀ ਦੀ ਰਿਆਲਿਟੀ ਦੇ ਰਿਹਾ ਹੈ ਫਿਰ ਪੰਜਾਬ ਦਾ ਪਾਣੀ ਜੋ ਉਨ੍ਹਾਂ ਦਾ ਹੱਕ ਹੈ ਮੁਫ਼ਤ ਕਿਉਂ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.