ETV Bharat / state

ਖੇਮਕਰਨ 'ਚ ਰਜਿਸਟਰੀਆਂ ਕਰਨ ਦਾ ਕੰਮ ਹੋਇਆ ਸ਼ੁਰੂ - ਸਬ ਤਹਿਸੀਲ ਖੇਮਕਰਨ

ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਕਰਨ ਲਈ ਦਿੱਤੀ ਗਈ ਰਾਹਤ ਦੇ ਚੱਲਦੇ ਸਰਹੱਦੀ ਕਸਬਾ ਖੇਮਕਰਨ ਵਿੱਚ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

Registration work started in Khemkaran
ਖੇਮਕਰਨ 'ਚ ਰਜਿਸਟਰੀਆਂ ਕਰਨ ਦਾ ਕੰਮ ਹੋਇਆ ਸ਼ੁਰੂ
author img

By

Published : May 14, 2020, 3:31 PM IST

ਤਰਨ ਤਾਰਨ: ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਕਰਨ ਲਈ ਦਿੱਤੀ ਗਈ ਰਾਹਤ ਦੇ ਚੱਲਦੇ ਸਰਹੱਦੀ ਕਸਬਾ ਖੇਮਕਰਨ ਵਿੱਚ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦੇ ਸਬ ਤਹਿਸੀਲ ਖੇਮਕਰਨ ਵਿੱਚ ਰੌਣਕਾਂ ਪਰਤ ਆਈਆਂ ਹਨ। ਇਸ ਬਾਰੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੇ ਸਰਕਾਰ ਵੱਲੋਂ ਦਿੱਤੀ ਇਸ ਰਾਹਤ ਨੂੰ ਚੰਗਾ ਕਦਮ ਦੱਸਿਆ।

ਖੇਮਕਰਨ 'ਚ ਰਜਿਸਟਰੀਆਂ ਕਰਨ ਦਾ ਕੰਮ ਹੋਇਆ ਸ਼ੁਰੂ

ਨਾਇਬ ਤਹਿਸੀਲਦਾਰ ਖੇਮਕਰਨ ਕਰਨਪਾਲ ਸਿੰਘ ਨੇ ਕਿਹਾ ਕਿ ਕਰਫਿਊ ਅਤੇ ਲੌਕਡਾਊਣ ਦੇ ਚੱਲਦੇ ਸਰਕਾਰ ਵੱਲੋਂ ਜੋ ਰਜਿਸਟਰੀਆਂ ਕਰਨ 'ਤੇ ਰੋਕ ਲਾਈ ਗਈ ਸੀ ਉਸ ਨੂੰ ਲੋਕ ਹਿੱਤ ਲਈ ਰਾਹਤ ਦੇ ਦਿੱਤੀ ਗਈ ਹੈ। ਉਸ ਤਹਿਤ ਲੌਕਡਾਊਨ ਨਿਯਮਾਂ ਦਾ ਪਾਲਣ ਕਰਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਤੋਂ ਬਿਹਾਰ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਬੱਸ ਨੇ ਦਰੜਿਆ, 6 ਦੀ ਹੋਈ ਮੌਤ

ਦੂਜੇ ਪਾਸੇ ਸ਼ਹਿਰ ਦੇ ਸਮਾਜ ਸੇਵੀ ਆਗੂ ਤਜਿੰਦਰ ਕੁਮਾਰ ਗੋਰਖਾ ਨੇ ਕਿਹਾ ਕਿ ਸਰਕਾਰ ਨੇ ਸ਼ਰਾਬ ਅਤੇ ਰਜਿਸਟਰੀਆਂ ਵਰਗੇ ਆਮਦਨ ਵਾਲੇ ਕੰਮ ਲੋਕਾਂ ਲਈ ਖੋਲ੍ਹ ਦਿੱਤੇ ਹਨ ਪਰ ਪਿਛਲੇ ਕਈ ਦਿਨਾਂ ਤੋਂ ਬੰਦ ਸ਼ਹਿਰ ਵਾਸੀਆਂ ਦੀਆਂ ਦੁਕਾਨਾਂ ਅਤੇ ਬਾਕੀ ਬਾਜ਼ਾਰ ਖੋਲ੍ਹਣ ਦੇ ਫੈਸਲੇ ਨੂੰ ਪ੍ਰਸ਼ਾਸਨ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਜਲਦੀ ਰਾਹਤ ਦੇਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.