ਚੰਡੀਗੜ੍ਹ: ਸਰਹੱਦ ਪਾਰੋਂ ਅਕਸਰ ਪੰਜਾਬ ਦੇ ਦੁਸ਼ਮਣ ਸੂਬੇ ਵਿੱਚ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ (Supply of weapons and heroin) ਲਈ ਡਰੋਨ ਦੀ ਵਰਤੋਂ ਕਰਦੇ ਹਨ ਅਤੇ ਹੁਣ ਮੁੜ ਤੋਂ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿੱਚ ਅਜਿਹੀ ਤਸਕਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬੀਐੱਸਐੱਫ ਪੰਜਾਬ ਫਰੰਟੀਅਰ ਅਤੇ ਤਰਨ ਤਾਰਨ ਪੁਲਿਸ ਨੇ ਨਕਾਮ ਕਰ ਦਿੱਤਾ।
ਗੁਪਤ ਸੂਚਨਾ ਉੱਤੇ ਕਾਰਵਾਈ: ਬੀਐੱਸਐੱਫ ਪੰਜਾਬ ਫਰੰਟੀਅਰ (BSF Punjab Frontier) ਮੁਤਾਬਿਕ ਗੁਪਤ ਸੂਚਨਾ ਦੇ ਅਧਾਰ ਉੱਤੇ ਇੱਕ ਸ਼ੱਕੀ ਡਰੋਨ ਦੀ ਭਾਲ ਲਈ ਪੰਜਾਬ ਪੁਲਿਸ ਨੂੰ ਨਾਲ ਲੈਕੇ ਡਰੋਨ ਦੀ ਭਾਲ ਆਰੰਭੀ ਗਈ। ਇਸ ਦੌਰਾਨ ਵੱਖ-ਵੱਖ ਟੀਮਾਂ ਨੇ ਦੁਪਹਿਰ ਦੇ ਸਮੇਂ ਦੌਰਾਨ ਪਿੰਡ ਮਰੀਮੇਘਾ ਜ਼ਿਲ੍ਹਾ ਤਰਨਤਾਰਨ ਦੇ ਬਾਹਰਵਾਰ ਲਗਾਤਾਰ ਚੱਲ ਰਹੇ ਸਰਚ ਅਭਿਆਨ ਦੌਰਾਨ ਨਹਿਰ ਦੇ ਬੰਨ੍ਹ ਤੋਂ ਟੁੱਟੀ ਹਾਲਤ 'ਚ ਇੱਕ ਡਰੋਨ ਬਰਾਮਦ ਹੋਇਆ। ਬੀਐੱਸਐੱਫ ਮੁਤਾਬਿਕ ਬਰਾਮਦ ਕੀਤਾ ਗਿਆ ਇਹ ਡਰੋਨ ਇੱਕ ਕਵਾਡਕਾਪਟਰ ਡਰੋਨ ਹੈ ਜਿਸ ਨੂੰ ਚੀਨ ਵਿੱਚ ਬਣਾਇਆ ਗਿਆ ਹੈ। ਇਸ ਤੋਂ ਬਾਅਦ ਟੁੱਟੀ ਹਾਲਤ ਵਿੱਚ ਬਰਾਮਦ ਹੋਏ ਇਸ ਡਰੋਨ ਨੂੰ ਵਾਧੂ ਜਾਂਚ ਲਈ ਫੋਰੈਂਸਿਕ ਕੋਲ ਭੇਜ ਦਿੱਤਾ ਗਿਆ।
- Demonstration Of Computer Teacher: ਦੁਸਹਿਰੇ 'ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣਗੇ ਕੰਪਿਊਟਰ ਅਧਿਆਪਕ, ਸਰਕਾਰ 'ਤੇ ਵਾਅਦਿਆਂ ਤੋਂ ਭੱਜਣ ਦੇ ਲਾਏ ਇਲਜ਼ਾਮ
- Foundation of Tata Steel Plant: ਲੁਧਿਆਣਾ 'ਚ ਟਾਟਾ ਸਟੀਲ ਪਲਾਂਟ ਦਾ ਰੱਖਿਆ ਗਿਆ ਨੀਂਹ ਪੱਥਰ, 2 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, 2600 ਕਰੋੜ ਦੀ ਲਾਗਤ ਨਾਲ ਲੱਗੇਗਾ ਪਲਾਂਟ
- Punjab Assembly Session : ਬਿੱਲ ਪਾਸ ਕਰਵਾਉਣ ਲਈ ਪੰਜਾਬ ਸਰਕਾਰ ਜਾਵੇਗੀ ਸੁਪਰੀਮ ਕੋਰਟ, ਕਾਂਗਰਸ ਨੇ ਸਰਕਾਰ ਦੇ ਸੈਸ਼ਨ ਨੂੰ ਦੱਸਿਆ ਗੈਰ-ਕਾਨੂੰਨੀ
ਪਹਿਲਾਂ ਵੀ ਸਰਹੱਦੀ ਜ਼ਿਲ੍ਹਿਆਂ ਤੋਂ ਡਰੋਨਾਂ ਹੋਏ ਨੇ ਬਰਾਮਦ: ਦੱਸ ਦਈਏ ਬੀਤੇ ਦਿਨੀ ਅੰਮ੍ਰਿਤਸਰ ਦੇ ਪਿੰਡ ਮਹਾਵਾ ਨੇੜੇ ਇੱਕ ਸ਼ੱਕੀ ਡਰੋਨ ਦੀ ਹਰਕਤ ਵੇਖਣ ਨੂੰ ਮਿਲੀ ਸੀ। ਇਸ ਤੋਂ ਬਾਅਦ ਬੀਐੱਸਐੱਫ ਰੇਂਜਰਾਂ ਨੇ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਸਰਚ ਅਭਿਆਨ (Search campaign) ਚਲਾਇਆ ਤਾਂ ਖੇਤਾਂ ਵਿੱਚੋਂ ਇੱਕ ਕਵਾਡਕਾਰਪਟਰ ਡਰੋਨ ਬਰਾਮਦ ਹੋਇਆ ਸੀ। ਬੀਐੱਸਐੱਫ ਮੁਤਬਿਕ ਇਹ ਕਵਾਡਕਾਰਪਟਰ ਡਰੋਨ ਚੀਨ ਵਿੱਚ ਬਣਾਇਆ ਗਿਆ ਹੈ ਅਤੇ ਇਸ ਨੂੰ ਪਾਕਿਸਤਾਨ ਤੋਂ ਭਾਰਤ ਵੱਲ ਘੱਲਿਆ ਗਿਆ ਸੀ। ਡਰੋਨ ਦੀ ਵਾਧੂ ਜਾਂਚ ਲਈ ਫੋਰੈਂਸਿਕ ਕੋਲ ਭੇਜਿਆ ਗਿਆ ਸੀ। ਇਸ ਤੋਂ ਇਲਾਵ ਬੀਤੇ ਮਹੀਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪਿੰਡਾਂ ਵਿੱਚੋਂ ਵੀ ਦੋ ਵੱਖ-ਵੱਖ ਥਾਵਾਂ ਉੱਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਗਏ ਸਨ।
ਇਹ ਡਰੋਨ 6 ਅਗਸਤ ਨੂੰ ਸਵੇਰੇ 10 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਰਾਮਦ ਹੋਏ ਸਨ। ਜਿੱਥੇ ਬੀਐੱਸਐਫ ਵੱਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨ ਖੁਰਦ ਨੇੜੇ ਇਲਾਕੇ 'ਚ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਉਡਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਮੌਕੇ 'ਤੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਇਸ ਦੌਰਾਨ ਇੱਕ ਖੇਤ ਵਿੱਚੋਂ ਬੈਟਰੀ ਸਮੇਤ 01 ਡਰੋਨ ਬਰਾਮਦ ਕੀਤਾ