ਤਰਨਤਾਰਨ: ਨੌਸ਼ਹਿਰਾ ਪੰਨੂਆਂ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ ਨੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲ ਲਿਆ ਹੈ, ਜਿਸ ਦੀ ਤਾਜਪੋਸ਼ੀ ਮੌਕੇ ਨਵੇਂ ਚੁਣੇ 16 ਡਾਇਰੈਕਟਰ ਦੀ ਮੌਜੂਦਗੀ ਵਿੱਚ ਹੋਈ।
ਇਸ ਮੌਕੇ ਨਵੇਂ ਚੁਣੇ ਗਏ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ ਨੇ ਕਿਹਾ ਕਿ ਉਹ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਅਧੀਨ ਆਉਂਦੀਆਂ ਮੰਡੀਆਂ ਨਾਲ ਸੰਬੰਧਿਤ ਹਰ ਕੰਮ ਨੂੰ ਪਹਿਲ ਦੇ ਅਧਾਰ 'ਤੇ ਕਰਨਗੇ ਅਤੇ ਸਾਰੇ ਕੰਮ ਸਾਰਿਆਂ ਦੀ ਸਲਾਹ ਨਾਲ ਕੀਤੇ ਜਾਣਗੇ।
ਇਸ ਮੌਕੇ ਸੁਬੇਗ ਸਿੰਘ ਧੁੰਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਹਲਕੇ ਵਿਧਾਇਕ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਯੋਗ ਅਹੁਦੇ ਲਈ ਰਵਿੰਦਰ ਸਿੰਘ ਸ਼ੈਂਟੀ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਜੋ ਮੰਡੀਆਂ ਜਾਂ ਮਾਰਕੀਟ ਕਮੇਟੀ ਨਾਲ ਸੰਬੰਧਿਤ ਕੰਮ ਹਨ ਉਹ ਪਹਿਲ ਆਧਾਰ 'ਤੇ ਕਰਕੇ ਕਿਸਾਨਾਂ, ਆੜ੍ਹਤੀਆਂ ਨੂੰ ਰਾਹਤ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।
ਇਸ ਮੌਕੇ ਨਵੇਂ ਚੁਣੇ ਡਾਇਰੈਕਟਰ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਕਾਹਲਵਾਂ, ਸੁਲੱਖਣ ਸਿੰਘ ਸਰਹਾਲੀ, ਸੁਰਜੀਤ ਸਿੰਘ ਨੌਸ਼ਹਿਰਾ ਪੰਨੂਆਂ, ਲਖਵਿੰਦਰ ਸਿੰਘ ਢੋਟੀਆਂ, ਹਰਦੀਪ ਸਿੰਘ ਜਵੰਦਾ, ਚਰਨਜੀਤ ਸਿੰਘ ਦਰਗਾਪੁਰ, ਮਨੋਹਰ ਸਿੰਘ, ਮਨਜੀਤ ਸਿੰਘ ਵਰ੍ਹਿਆਂ, ਪਿਆਰਾ ਸਿੰਘ, ਦਾਨ ਸਿੰਘ ਵਰਾਣਾ, ਗੁਰਚਰਨ ਸਿੰਘ ਚੋਹਲਾ, ਸੁਖਦੇਵ ਸਿੰਘ ਸੁੱਖਾ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ ਚੋਹਲਾ, ਸੁਖਵਿੰਦਰ ਕੌਰ ਦੀ ਚੋਣ ਕਰ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ: 10 ਜਨਵਰੀ 2020 ਤੋਂ ਨਾਗਰਿਕਤਾ ਸੋਧ ਕਾਨੂੰਨ ਹੋਇਆ ਲਾਗੂ: ਕੇਂਦਰ ਸਰਕਾਰ
ਇਸ ਤਾਜਪੋਸ਼ੀ ਮੌਕੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਬੇਟੇ ਸੰਗਰਾਮ ਸਿੰਘ ਅਤੇ ਦਾਮਾਦ ਮਨਜਿੰਦਰ ਸਿੰਘ ਮਨੀ ਔਜਲਾ ਜ਼ਿਲ੍ਹਾ ਪ੍ਰੀਸ਼ਦ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ ਕੁਲਵੰਤ ਸਿੰਘ ਚੋਹਲਾ ਸਹਿਬ, ਪੀਏ ਸਿਕੰਦਰ ਸਿੰਘ ਵਰਾਣਾ,ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਪੀਏ ਜਰਮਨਜੀਤ ਸਿੰਘ ਕੰਗ, ਪੀਏ ਸੁਬੇਗ ਸਿੰਘ ਧੁੰਨ ਆਦਿ ਹਾਜ਼ਿਰ ਸਨ