ਤਰਨਤਾਰਨ: ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੀ ਜਾਇਦਾਦ ਕੁਰਕੀ ਕਰਨ ਦੀ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ 5 ਨਸ਼ਾ ਤਸਕਰਾਂ ਦੀ ਜਾਇਦਾਦ ਕੁਰਕੀ ਕੀਤੀ ਹੈ ਜਿਸ ਦੀ ਕੀਮਤ 11 ਕਰੋੜ 14 ਹਜ਼ਾਰ 925 ਰੁਪਏ ਦੱਸੀ ਜਾ ਰਹੀ ਹੈ।
ਹੇਠਾਂ ਲਿਖੇ 5 ਤਸਕਰਾਂ ਦੇ ਨਾਂ ਹਨ ਜਿਨ੍ਹਾਂ ਦੀ ਜਾਇਦਾਦ ਕੁਰਕੀ ਕਰਨ ਵਿੱਚ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ।
1. ਬਲਵਿੰਦਰ ਸਿੰਘ ਵਾਸੀ ਹਵੇਲੀਆਂ ਦੀ 8 ਕਰੋੜ 14 ਹਜ਼ਾਰ 25 ਹਜ਼ਾਰ ਦੀ ਜਾਇਦਾਦ ਕੁਰਕੀ ਹੋਈ,
2. ਕਿੰਦਰਬੀਰ ਸਿੰਘ ਉਰਫ ਸੰਨੀ ਵਾਸੀ ਦਿਆਲ ਰਾਜਪੂਤਾਂ ਦੀ ਜਾਇਦਾਦ ਫਰੀਜ 1 ਕਰੌੜ 98 ਲੱਖ 35 ਹਜ਼ਾਰ ਰੁਪਏ ਦੀ ਬਣਦੀ ਹੈ,
3. ਕੁਲਦੀਪ ਸਿੰਘ ਵਾਸੀ ਛੰਨਾ ਸਿਰਜਾ ਮਿਰਜਾ ਦੀ 1 ਕਰੋੜ 07 ਲੱਖ 27 ਹਜ਼ਾਰ 500 ਰੁਪਏ ਦੀ ਜਾਇਦਾਦ ਜ਼ਬਤ ਹੋਈ,
4. ਅਵਤਾਰ ਸਿੰਘ ਵਾਸੀ ਨੌਸ਼ਹਿਰਾ ਢਾਲਾ ਦੀ 27 ਲਖ 4 ਹਜ਼ਾਰ 500 ਰੁਪਏ ਦੀ ਜਾਇਦਾਦ ਜ਼ੂਤ ਹੋਈ,
5. ਰਛਪਾਲ ਸਿੰਘ ਵਾਸੀ ਭੁਚਰ ਦੀ 15 ਲਖ 22 ਹਜ਼ਾਰ 925 ਰੁਪਏ ਜਾਇਦਾਦ ਪੁਲਿਸ ਵੱਲੋਂ ਜ਼ਬਤ ਕੀਤੀ ਗਈ।
ਤਰਨਤਾਰਨ ਐਸ.ਐਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਹੁਣ ਤੱਕ 63 ਨਸ਼ਾ ਤਸਕਰਾਂ ਦੀ 70 ਕਰੋੜ 86 ਲੱਖ 35 ਹਜ਼ਾਰ 653 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।