ਤਰਨ ਤਾਰਨ: ਖੇਮਕਰਨ ਦੇ ਸੰਘਣੀ ਆਬਾਦੀ ਦੇ ਅੰਦਰ ਘਰ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਪੀੜਤ ਮਜ਼ਦੂਰ ਨੇ ਦੱਸਿਆ ਕਿ ਅਚਾਨਕ ਰਾਤ ਉਸਦੇ ਘਰ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਨਾਲ ਬਹੁਤ ਨੁਕਸਾਨ ਹੋ ਗਿਆ। ਘਰ 'ਚ ਪਿਆ ਸਮਾਨ ਟੀ.ਵੀ, ਫਰੀਜ, ਮੰਜੇ ਪੱਖੇ, ਬੂਹੇ ਅੱਗ ਨੇ ਸੁਆਹ ਕਰ ਦਿੱਤੇ।
ਦੱਸ ਦਈਏ ਕਿ ਪੀੜਤ ਦੇ ਬੱਚੇ ੳੇੁਸ ਸਮੇਂ ਘਰ 'ਚ ਮੌਜੂਦ ਸਨ ਤੇ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਮਦਦ ਦੀ ਮੰਗ
ਇਸ ਮੌਕੇ 'ਤੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਇਹ ਬਹੁਤ ਗਰੀਬ ਪਰਿਵਾਰ ਹੈ ਤੇ ਇਨ੍ਹਾਂ ਵੱਲੋਂ ਪ੍ਰਸ਼ਾਸਨ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।