ਤਰਨਤਾਰਨ: ਰੇਤ ਮਾਈਨਿੰਗ ਨੂੰ ਲੈ ਕੇ ਤਰਨਤਾਰਨ ਪੁਲਿਸ ਨੇ ਪਿੰਡ ਬੂਹ ਵਿਖੇ ਵੱਡੀ ਕਾਰਵਾਈ ਕਰਦਿਆਂ ਪੰਜ ਟਿੱਪਰਾਂ, ਦੋ ਜੇ.ਸੀ.ਬੀ ਮਸ਼ੀਨਾਂ, ਦੋ ਟਰਾਲੀਆਂ ਅਤੇ ਇੱਕ ਪੋਕਲੈਨ ਮਸ਼ੀਨ ਨੂੰ ਕਬਜੇ ਵਿੱਚ ਲਿਆ ਹੈ। ਇਸ ਦੇ ਨਾਲ ਹੀ 13 ਲੋਕ ਹਿਰਾਸਤ ਵਿੱਚ ਲਏ ਗਏ ਹਨ।
ਥਾਣਾ ਹਰੀਕੇ ਦੇ ਪਿੰਡ ਬੂਹ ਵਿਖੇ ਪਿਛਲੇ ਲੰਮੇ ਸਮੇ ਤੋਂ ਰੇਤ ਮਾਫੀਆਂ ਵੱਲੋਂ ਨਜ਼ਾਇਜ ਤੋਰ 'ਤੇ ਰੇਤ ਕੱਢਣ ਦੀਆਂ ਖਬਰਾਂ ਆ ਰਹੀਆਂ ਸਨ। ਇਲਾਕੇ ਦੇ ਲੋਕਾਂ ਵੱਲੋਂ ਇਸ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਸੀ। ਪੁਲਿਸ ਨੇ ਪਿੰਡ ਬੂਹ ਵਿੱਚ ਰੇਡ ਕਰਦੇ ਹੋਏ ਰੇਤ ਮਾਫੀਆਂ 'ਤੇ ਸਿਕੰਜ਼ਾ ਕੱਸਦਿਆ ਪੰਜ ਟਿਪਰ ,ਦੋ ਜੇ.ਸੀ.ਬੀ ਮਸ਼ੀਨਾਂ, ਦੋ ਟਰਾਲੀਆਂ ਅਤੇ ਇੱਕ ਪੋਕਲੈਨ ਮਸ਼ੀਨ ਨੂੰ ਮੌਕੇ 'ਤੇ ਕਬਜੇ ਵਿੱਚ ਲਿਆ ਅਤੇ ਮਾਈਨਿੰਗ ਕਰਦਿਆਂ 13 ਲੋਕਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਤਰਨ ਤਾਰਨ ਪੁਲਿਸ ਦੇ ਐਸ.ਪੀ.ਡੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਪੁਲਿਸ ਵੱਲੋਂ ਉੱਕਤ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ।