ETV Bharat / state

ਗਲੀਆਂ 'ਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ, ਬਿਮਾਰੀਆਂ ਦੇ ਵਾਧੇ ਤੋਂ ਚਿੰਤਤ ਲੋਕ - Nowshera news

ਤਰਨਤਾਰਨ ਦੇ ਲੋਕ ਗੰਦੇ ਪਾਣੀ ਤੋਂ ਅੱਕੇ ਹੋਏ ਹਨ। ਨੌਸ਼ਹਿਰਾ ਪਿੰਡ ਚ ਸੀਵਰੇਜ ਦਾ ਪਾਣੀ ਗਲੀਆਂ ਵਿਚ ਖੜ੍ਹਾ ਹੈ, ਜਿਸ ਕਾਰਨ ਲੋਕ ਪ੍ਰਸ਼ਾਸਨ ਨੂੰ ਕੋਸ ਰਹੇ ਹਨ ਕਿ ਬਿਮਾਰੀਆਂ ਵੱਧ ਰਹੀਆਂ ਹਨ।

people due to the non-drainage of the sewage standing in the houses and streets of the people.
ਗਲੀਆਂ 'ਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ,ਬਿਮਾਰੀਆਂ ਦੇ ਵਾਧੇ ਤੋਂ ਚਿੰਤਤ ਲੋਕ
author img

By

Published : May 22, 2023, 10:07 PM IST

ਤਰਨ ਤਾਰਨ : ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਲੋਕਾਂ ਦੇ ਘਰਾਂ ਅਤੇ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੁਹੱਲਾ ਵਾਸੀਆਂ ਨੇ ਇਕੱਤਰ ਹੋ ਕੇ ਪਿੰਡ ਦੇ ਹੀ ਕੁਝ ਲੋਕਾਂ 'ਤੇ ਇਲਜ਼ਾਮ ਲਾਉਂਦੀਆਂ ਕਿਹਾ ਕਿ ਉਹਨਾਂ ਦੀ ਗਲੀ ਨੂੰ ਧੱਕੇ ਨਾਲ ਹੀ ਵਲਿਆ ਜਾ ਰਿਹਾ ਹੈ ਪਿੰਡ ਦਾ ਛੱਪੜ ਨੇੜੇ ਲਗਦਾ ਹੈ ਜਿਸ ਕਾਰਨ ਉਹਨਾਂ ਦੇ ਘਰਾਂ ਮੂਹਰੇ ਗੰਦਾ ਪਾਣੀ ਖੜ੍ਹ ਜਾਂਦਾ ਹੈ। ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਪੰਨੂਆਂ ਚੌਧਰੀਵਾਲਾ ਵਿਖੇ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਿਮਾਰੀਆਂ ਨੂੰ ਸੱਦਾ ਦੇ ਰਿਹਾ ਗੰਦਾ ਪਾਣੀ : ਉਥੇ ਹੀ ਇਹ ਗੰਦਾ ਪਾਣੀ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਹਰਦੀਪ ਸਿੰਘ ਜੁਗਿੰਦਰ ਕੌਰ ਕਾਲਾ ਸਿੰਘ ਅਤੇ ਸਾਬਕਾ ਸਰਪੰਚ ਕਮਲਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਧਨਾਢ ਲੋਕਾਂ ਵੱਲੋਂ ਸਿਆਸੀ ਸ਼ਹਿ ਦੇ ਜ਼ੋਰ ਤੇ ਜਬਰਦਸਤੀ ਉਨ੍ਹਾਂ ਦੇ ਮਹੱਲੇ ਨੂੰ ਲਗਦੈ ਇਹ ਛੱਪੜ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਜਬਰਦਸਤੀ ਛੱਪੜ ਨੂੰ ਵਲ ਰਹੇ ਹਨ ਜਿਸ ਕਰਕੇ ਛੱਪੜ ਵਿੱਚ ਪੈਣ ਵਾਲਾ ਪਾਣੀ ਮੁਹੱਲੇ ਦੀਆਂ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਖੜਦਾ ਜਾ ਰਿਹਾ ਹੈ।

  1. Wrestlers Protest: ਪਹਿਲਵਾਨਾਂ ਨੇ ਬ੍ਰਿਜਭੂਸ਼ਨ ਸਿੰਘ ਦੀ ਚੁਣੌਤੀ ਨੂੰ ਕੀਤਾ ਸਵੀਕਾਰ, ਕਿਹਾ- ਅਸੀਂ ਨਾਰਕੋ ਟੈਸਟ ਲਈ ਹਾਂ ਤਿਆਰ
  2. PM Modi Australia visit: ਆਸਟ੍ਰੇਲੀਆ ਪਹੁੰਚੇ ਪੀਐਮ ਮੋਦੀ, ਪ੍ਰਧਾਨਮੰਤਰੀ ਅਲਬਾਨੀ ਨੇ ਕਿਹਾ- 'ਮੈਂ ਮਾਣ ਮਹਿਸੂਸ ਕਰ ਰਿਹਾ ਹਾਂ'
  3. Heera Paneer Wala: ਦੁੱਧ ਦੇ ਪਤੀਲੇ 'ਚ ਮੱਖੀਆਂ-ਮੱਛਰ ਵਾਲੀ ਵੀਡੀਓ ਵਾਇਰਲ ਹੋਣ 'ਤੇ ਸਿਹਤ ਵਿਭਾਗ ਦੀ ਰੇਡ

ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ : ਜਿਸ ਕਰਕੇ ਉਹਨਾਂ ਦੇ ਬੱਚੇ ਇਸ ਗੰਦੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆਉਂਦਾ ਉਨ੍ਹਾਂ ਨੂੰ ਖਤਰਾ ਬਣਿਆ ਹੋਇਆ ਹੈ ਪਿੰਡ ਵਾਸੀਆਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆਂ ਤੋਂ ਛੱਪੜ ਦਾ ਕਬਜ਼ਾ ਛੁਡਾਇਆ ਜਾਵੇ ਅਤੇ ਉਨ੍ਹਾਂ ਦੇ ਮਹੱਲੇ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ। ਉਧਰ ਇਸ ਮਾਮਲੇ ਨੂੰ ਲੈ ਕੇ ਬਲਾਕ ਨੌਸ਼ਹਿਰਾ ਪੰਨੂੰਆਂ ਦੇ ਬੀ ਡੀ ਪੀ ਓ ਦਿਲਬਾਗ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਜਦ ਉਹਨਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਛੱਪੜ ਦੀ ਤਿੰਨ ਵਾਰ ਪਹਿਲਾਂ ਵੀ ਨਿਸ਼ਾਨਦੇਹੀ ਹੋ ਚੁੱਕੀ ਹੈ ਅਤੇ ਹੁਣ ਫੇਰ ਉਨ੍ਹਾਂ ਵੱਲੋਂ ਤਹਿਸੀਲਦਾਰ ਅਤੇ ਪਟਵਾਰੀ ਨਿਸ਼ਾਨਦੇਹੀ ਲਈ ਭੇਜੇ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.