ਤਰਨਤਾਰਨ: ਡੇਂਗੂ ਮੱਛਰ ਨੇ ਪੰਜਾਬ ਵਿੱਚ ਕਹਿਰ ਸ਼ੁਰੂ ਕਰ ਦਿੱਤਾ ਹੈ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਮੁਹੱਲਾ ਗੁਰੂ ਕਾ ਖੂਹ ਵਿਖੇ ਸਾਹਮਣੇ ਆਇਆ ਜਿੱਥੇ ਇੱਕ 32 ਸਾਲਾ ਨੌਜਵਾਨ ਦੀ ਡੇਂਗੂ ਕਰਕੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਮਰਨ ਵਾਲਾ ਨੌਜਵਾਨ ਅਮਰਜੋਤ ਸਿੰਘ ਪੁੱਤਰ ਮੰਗਤ ਰਾਮ ਸਿੰਘ ਵਾਸੀ ਤਰਨਤਾਰਨ ਹੈ। ਇਸ ਮੌਕੇ ਜਦ ਪੱਤਰਕਾਰਾਂ ਦੀ ਟੀਮ ਵੱਲੋਂ ਤਰਨਤਾਰਨ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜੋ ਲੋਕ ਤਰਨਤਾਰਨ ਦੇ ਕਸੂਰ ਨਾਲੇ ਕੋਲ ਰਹਿੰਦੇ ਹਨ ਉਹਨਾਂ ਦਾ ਹਾਲ ਕਾਫ਼ੀ ਮੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਈ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਪੰਜਾਬ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਰਹੀ।
ਇਹ ਵੀ ਪੜ੍ਹੋ: ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ, SC ਨੇ ਮੈਡੀਕਲ ਜਾਂਚ ਲਈ ਬੋਰਡ ਸਥਾਪਤ ਕਰਨ ਦੇ ਦਿੱਤੇ ਹੁਕਮ
ਮ੍ਰਿਤਕ ਅਮਰਜੋਤ ਦੇ ਭਰਾ ਨੇ ਕਿਹਾ ਕਿ ਸਾਡੇ ਘਰ ਦੇ ਕੋਲ ਇੱਕ ਪਲਾਟ ਖਾਲੀ ਪਿਆ ਹੈ ਜੋ ਕਾਫੀ ਲੰਮੇ ਸਮੇਂ ਤੋਂ ਗੰਦਗੀ ਨਾਲ ਭਰਿਆ ਪਿਆ ਹੈ, ਜਿਸ ਕਾਰਨ ਮੱਛਰ ਪੈਦਾ ਹੋ ਰਿਹਾ ਹੈ ਅਤੇ ਇਸੇ ਮੱਛਰ ਕਾਰਨ ਲੋਕ ਡੇਂਗੂ ਵਰਗੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਨਗਰ ਕੌਂਸਲ ਦੇ ਸੁਪਰਡੈਂਟ ਕੰਵਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾ ਉਹਨਾ ਨੇ ਕਿਹਾ ਕਿ ਸ਼ਹਿਰ ਤਰਨਤਾਰਨ ਦੇ 23 ਵਾਰਡ ਹੋਣ ਕਰਕੇ ਉਹ ਰੋਜ਼ਾਨਾ ਸ਼ਾਮ ਨੂੰ 2 ਵਾਰਡਾਂ 'ਚ ਮੱਛਰ ਮਾਰਨ ਵਾਲੀ ਦਵਾਈ ਛਿੜਕ ਰਹੇ ਹਨ।