ETV Bharat / state

ਚਾਚੇ ਨੇ ਭਤੀਜੇ ਦਾ ਗੋਲੀਆਂ ਮਾਰਕੇ ਕੀਤਾ ਕਤਲ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ - ਗੋਲੀਆਂ ਮਾਰਕੇ ਕੀਤਾ ਕਤਲ

ਪੱਟੀ ਦੇ ਪਿੰਡ ਦੁੱਬਲੀ ਵਿਚ ਚਾਚੇ ਨੇ ਭਤੀਜੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਢਾਈ ਮਹੀਨੇ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਇਆ ਸੀ। ਮ੍ਰਿਤਕ ਦੇ ਪਰਿਵਾਰ ਨੇ ਉਨ੍ਹਾਂ ਦੇ ਮ੍ਰਿਤਕ ਦੇ ਚਾਚੇ ਉਤੇ ਇਲਜਾਮ ਲਗਾਏ ਹਨ ਕਿ ਉਸ ਨੇ ਗੋਲੀਆਂ ਮਾਰ ਕਿ ਕਤਲ ਕਰ ਦਿੱਤਾ।

ਚਾਚੇ ਨੇ ਭਤੀਜੇ ਦਾ ਗੋਲੀਆਂ ਮਾਰਕੇ ਕੀਤਾ ਕਤਲ
shot dead by uncle in Patti
author img

By

Published : Sep 4, 2022, 10:24 AM IST

Updated : Sep 4, 2022, 11:06 AM IST

ਤਰਨਤਾਰਨ: ਪੱਟੀ ਦੇ ਪਿੰਡ ਦੁੱਬਲੀ ਵਿਚ ਚਾਚੇ ਨੇ ਭਤੀਜੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਢਾਈ ਮਹੀਨੇ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਇਆ ਸੀ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਅਤੇ ਮਿਰਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਪ੍ਰਭਦਿਆਲ ਸਿੰਘ ਉਰਫ ਕਰਨ ਨੂੰ ਬੀਤੀ ਰਾਤ ਉਸਦੇ ਚਾਚੇ ਬਲਜੀਤ ਸਿੰਘ ਵਲੋਂ ਪਹਿਲਾਂ ਫੋਨ 'ਤੇ ਘਰ ਆਉਣ ਲਈ ਕਿਹਾ ਜਦ ਉਹ ਨਹੀਂ ਗਿਆ ਤਾਂ ਉਸਦਾ ਚਾਚਾ ਉਸਨੂੰ ਘਰੋਂ ਇਹ ਕਹਿ ਕੇ ਲੈ ਗਿਆ।

ਪਿੰਡ ਦੁੱਬਲੀ ਵਿਚ ਬੀਤੀ ਰਾਤ ਚਾਚੇ ਵਲੋਂ ਭਤੀਜੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਅਤੇ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਚਾਚੇ 'ਤੇ ਇਲਜਾਮ ਲਗਾਏ ਹਨ ਕਿ ਪ੍ਰਭਦਿਆਲ ਸਿੰਘ ਉਰਫ ਕਰਨ ਨੂੰ ਬੀਤੀ ਰਾਤ ਉਸਦੇ ਚਾਚੇ ਬਲਜੀਤ ਸਿੰਘ ਨੇ ਪਹਿਲਾਂ ਫੋਨ ਕਰਕੇ ਉਸਦੇ ਘਰ ਆਉਣ ਲਈ ਕਿਹਾ ਜਦ ਉਹ ਨਹੀਂ ਗਿਆ ਤਾਂ ਉਸਦਾ ਚਾਚਾ ਉਸਨੂੰ ਘਰੋਂ ਇਹ ਕਹਿ ਕੇ ਲੈ ਗਿਆ ਕਿ ਕੁਝ ਰਿਸ਼ਤੇਦਾਰ ਆਏ ਹਨ ਤੂੰ ਸਾਡੇ ਘਰ ਚੱਲ ਪਰ ਜਦ ਉਹ ਚਾਚਾ ਭਤੀਜਾ ਉਸ ਦੇ ਘਰ ਪੁੱਜੇ ਤਾਂ ਘਰ ਵਿਚ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀ ਬਾਅਦ ਵਿਚ ਪ੍ਰਭਦਿਆਲ ਸਿੰਘ ਦੀ ਮਾਂ ਵੀ ਉਸਨੂੰ ਲੈਣ ਗਈ ਪਰ ਉਸਦੇ ਚਾਚੇ ਕਿਹਾ ਕਿ ਮੈਂ ਛੱਡ ਆਉਂਦਾ ਹਾਂ ਅਤੇ ਜਦ ਪ੍ਰਭਦਿਆਲ ਸਿੰਘ ਘਰ ਵਾਪਿਸ ਜਾਣ ਲੱਗਾ ਤਾਂ ਉਸਦੇ ਚਾਚੇ ਨੇ 315 ਰਾਈਫਲ ਦੇ ਨਾਲ ਚਾਰ ਫਾਇਰ ਉਸ ਦੇ ਮਾਰ ਦਿੱਤੇ।

Uncle killed nephew with bullets

ਫਾਇਰ ਦੀ ਅਵਾਜ ਸੁਣਕੇ ਪ੍ਰਭਦਿਆਲ ਸਿੰਘ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜੇ ਅਤੇ ਜ਼ਖਮੀ ਪ੍ਰਭਦਿਆਲ ਸਿੰਘ ਨੂੰ ਇਲਾਜ ਲਈ ਪੱਟੀ ਲੈ ਕੇ ਗਏ ਪਰ ਉਸਦੀ ਮੌਤ ਹੋ ਗਈ ਸੀ। ਮ੍ਰਿਤਕ ਪ੍ਰਭਦਿਆਲ ਸਿੰਘ ਦਾ ਵਿਆਹ ਅਜੇ ਢਾਈ ਮਹੀਨੇ ਪਹਿਲਾਂ ਹੀ ਹੋਇਆ ਸੀ ਪਰ ਉਕਤ ਮੁਲਜ਼ਮ ਖਿਲਾਫ ਸ਼ਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਉਕਤ ਮੁਲਜ਼ਮ ਦੀ ਭਾਲ ਕਰ ਰਹੀ ਅਤੇ ਉਸਦੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ ਹੈ। ਇਸ ਸੰਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਪਰ ਉਨ੍ਹਾਂ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:- 2029 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ਉਤੇ ਭਾਰਤ

Last Updated : Sep 4, 2022, 11:06 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.