ਤਰਨ ਤਾਰਨ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਪੰਨੂ ਵਿਖੇ ਇੱਕ ਦਿਲ ਨੂੰ ਝੰਜੋੜ ਦੇਣ ਵਾਲੀ ਗਰੀਬ ਪਰਿਵਾਰ ਦੀ ਦਰਦਭਰੀ ਕਹਾਣੀ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਘਰ ਵਿੱਚ ਗ਼ਰੀਬੀ ਨੇ ਆਪਣੇ ਪੂਰੀ ਤਰ੍ਹਾਂ ਨਾਲ ਪੈਰ ਫਸਾਏ ਹੋਏ ਹਨ ਉੱਥੇ ਹੀ ਇੱਕ ਅੱਸੀ ਸਾਲਾ ਬਜ਼ੁਰਗ ਔਰਤ ਜੋ ਭੁੱਖਮਰੀ ਦੀ ਸ਼ਿਕਾਰ ਤਾਂ ਹੋਈ ਰਹੀ ਹੈ ਉਥੇ ਆਪਣੇ ਪੰਜ ਸਾਲ ਦੇ ਪੋਤਰੇ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਾ ਰਹੀ ਹੈ।
80 ਸਾਲਾ ਅਜੀਤ ਕੌਰ ਨੇ ਇੰਝ ਕੀਤਾ ਦਰਦ ਬਿਆਨ: ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅੱਸੀ ਸਾਲਾ ਬਜ਼ੁਰਗ ਔਰਤ ਅਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਉਮਰ ਇਸੇ ਤਰ੍ਹਾਂ ਗ਼ਰੀਬੀ ਦੇ ਵਿੱਚ ਹੀ ਲੰਘ ਗਈ ਅਤੇ ਹੁਣ ਬੁੱਢਾਪੇ ਵਿੱਚ ਆਣ ਕੇ ਉਹ ਭੁੱਖਮਰੀ ਦਾ ਸ਼ਿਕਾਰ ਹੋਣ ਲੱਗ ਪਈ ਹੈ ਕਿਉਂਕਿ ਉਸ ਦਾ ਪੰਜ ਸਾਲ ਦਾ ਪੋਤਰਾ ਜੋ ਕਿ ਲੱਤਾਂ ਤੋਂ ਬਿਲਕੁਲ ਨਹੀਂ ਹੈ ਪਰ ਤੁਰ ਫਿਰ ਨਹੀਂ ਸਕਦਾ ਜਿਸ ਦੇ ਇਲਾਜ ਕਰਵਾਉਣ ਲਈ ਉਸ ਦੇ ਪਰਿਵਾਰ ਨੇ ਆਪਣਾ ਸਾਰਾ ਕੁਝ ਦਾਅ ’ਤੇ ਲਾ ਦਿੱਤਾ ਪਰ ਫਿਰ ਵੀ ਉਸ ਦਾ ਪੰਜ ਸਾਲ ਦਾ ਪੋਤਰਾ ਆਪਣੇ ਪੈਰਾਂ ’ਤੇ ਨਹੀਂ ਤੁਰ ਸਕਿਆ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਹੁਣ ਉਸ ਦਾ ਇਲਾਜ ਕਰਵਾਉਣ ਜੋਗੇ ਨਾ ਤਾਂ ਘਰ ਵਿੱਚ ਪੈਸੇ ਹਨ ਅਤੇ ਨਾ ਹੀ ਘਰ ਵਿੱਚ ਕੁਝ ਖਾਣ ਨੂੰ ਹੈ।
ਮਨਜੀਤ ਕੌਰ ਨੇ ਰੋਂਦੋ ਹੋਏ ਪੁੱਤ ਦੇ ਇਲਾਜ ਲਈ ਮੰਗੀ ਮਦਦ: ਬਜ਼ੁਰਗ ਔਰਤ ਦੀ ਨੂੰਹ ਮਨਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਇੱਕ ਲੜਕੀ ਅਤੇ ਇੱਕ ਲੜਕਾ ਹੈ ਜੋ ਪੰਜ ਸਾਲ ਤੋਂ ਹੀ ਆਪਣੀਆਂ ਲੱਤਾਂ ’ਤੇ ਤੁਰ ਫਿਰ ਨਹੀਂ ਸਕਦਾ। ਮਹਿਲਾ ਨੇ ਕਿਹਾ ਕਿ ਉਸਦਾ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਉਸ ਦਾ ਸਾਰਾ ਕੁਝ ਹੀ ਵਿਕ ਗਿਆ ਹੈ ਅਤੇ ਹੁਣ ਘਰ ਵਿੱਚ ਕੋਈ ਪੈਸਾ ਨਹੀਂ ਅਤੇ ਨਾ ਰੋਟੀ ਖਾਣ ਨੂੰ ਹੈ ਅਤੇ ਉੱਤੋਂ ਉਸ ਦਾ ਬੱਚਾ ਇਸ ਤਰ੍ਹਾਂ ਜ਼ਮੀਨ ’ਤੇ ਰਿੜ੍ਹ ਕੇ ਤੁਰਦਾ ਉਸ ਤੋਂ ਨਹੀਂ ਵੇਖਿਆ ਜਾਂਦਾ
ਘਰ ਦੇ ਹਾਲਾਤ ਦੇਖ ਕੰਬ ਉੱਠੇਗੀ ਰੂਹ: ਪੀੜਤਾ ਨੇ ਕਿਹਾ ਕਿ ਨਾ ਤਾਂ ਉਸ ਨੂੰ ਕੁਝ ਚਾਹੀਦਾ ਹੈ ਸਿਰਫ਼ ਉਸ ਦੇ ਬੱਚੇ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਦਾ ਆਖ਼ਰੀ ਚਿਰਾਗ ਆਪਣੇ ਪੈਰਾਂ ’ਤੇ ਖਲੋ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਪਰਿਵਾਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਤੁਸੀਂ ਵੀਡੀਓ ਵਿਚ ਵੇਖ ਸਕਦੇ ਹੋ ਇਸ ਕੋਠੇ ਥੱਲੇ ਇਹ ਕਰੀਬ ਪਰਿਵਾਰ ਰਹਿ ਰਿਹਾ ਹੈ ਉਸ ਦੀ ਛੱਤ ਕਾਨਿਆਂ ਦੀ ਪਈ ਹੋਈ ਹੈ ਅਤੇ ਗੁਸਲਖਾਨੇ ’ਤੇ ਨਾ ਛੱਤ ਹੈ ਅਤੇ ਨਾ ਹੀ ਘਰ ਵਿੱਚ ਪਾਣੀ ਪਰ ਫਿਰ ਵੀ ਇਹ ਪਰਿਵਾਰ ਗ਼ਰੀਬੀ ਨੂੰ ਝੱਲਦਾ ਹੋਇਆ ਆਪਣੇ ਛੋਟੇ ਬੱਚੇ ਦੇ ਇਲਾਜ ਕਰਵਾਉਣ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ। ਜੇ ਕੋਈ ਵੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਪਰਿਵਾਰ ਵੱਲੋਂ ਆਪਣਾ ਇਹ ਮੋਬਾਇਲ ਨੰਬਰ 88721-76214 ਵੀ ਸਾਂਝਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੀਆਂ ਤਰਸਯੋਗ ਤਸਵੀਰਾਂ, 46 ਅਧਿਆਪਕਾਂ ਦੀ ਬਜਾਇ ਸਿਰਫ 24 ਅਧਿਆਪਕ ਟਪਾ ਰਹੇ ਨੇ ਡੰਗ