ਤਰਨਤਾਰਨ: ਦਿੱਲੀ ਧਰਨੇ ਵਿੱਚ ਗਿਆ ਜ਼ਿਲ੍ਹੇ ਦੇ ਪਿੰਡ ਡੱਲ ਦਾ ਕਿਸਾਨ ਜੋਗਿੰਦਰ ਸਿੰਘ ਸ਼ਹੀਦ ਹੋ ਗਿਆ। ਜੋਗਿੰਦਰ ਸਿੰਘ ਪੁੱਤਰ ਭਾਨ ਸਿੰਘ ਦੀ ਉਮਰ ਕਰੀਬ 60 ਸਾਲ ਦੀ ਸੀ। ਮ੍ਰਿਤਕ ਕਿਸਾਨ 20 ਤਰੀਕ ਨੂੰ ਸਰਵਨ ਸਿੰਘ ਪੰਧੇਰ ਨਾਲ ਸਬੰਧਤ ਕਿਸਾਨ ਮਜ਼ਦੂਰ ਯੂਨੀਅਨ ਨਾਲ ਗਿਆ ਸੀ। ਜੋਗਿੰਦਰ ਸਿੰਘ ਦੇ ਭਰਾ ਪ੍ਰਤਾਪ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਘਰੋਂ ਠੀਕ-ਠਾਕ ਗਿਆ ਸੀ।
ਇਸ ਦਿਨ ਸਿੰਘੂ ਬਾਰਡਰ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਸਨ, ਉਹ ਉਸ ਦਿਨ ਤੋਂ ਠੀਕ ਨਹੀਂ ਸੀ। ਸਾਨੂੰ ਰਾਤ 12 ਵਜੇ ਫੋਨ 'ਤੇ ਪਤਾ ਲੱਗਾ ਕਿ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਮੁਤਾਬਕ ਜੋਗਿੰਦਰ ਸਿੰਘ ਦੇ ਪਰਿਵਾਰ ਦਾ ਕੋਈ ਬਹੁਤਾ ਵੱਡਾ ਕਾਰੋਬਾਰ ਨਹੀਂ ਹੈ ਅਤੇ ਘੱਟ ਜ਼ਮੀਨ ਹੋਣ ਕਾਰਨ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਸੀ। ਪੀੜਤ ਪਰਿਵਾਰ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।