ਤਰਨਤਾਰਨ: ਪੁਲਿਸ ਥਾਣਾ ਸਦਰ ਪੱਟੀ ਵਿਖੇ ਡਿਊਟੀ ਤੇ ਤੈਨਾਤ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਦੇਰ ਰਾਤ ਟਰਾਲੀ ਤੇ ਕੰਧ ਦੇ ਵਿੱਚ ਆ ਜਾਣ ਕਰਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਠ ਰੋਡ ਤਰਨਤਾਰਨ ਦੇ ਰੂਪ ਵਿਚ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਰੇਤਾ ਦੀ ਟਰਾਲੀ ਖੜੀ ਸੀ। ਕਿ ਮੇਨ ਰਸਤੇ ਵਿਚ ਖੜੀ ਹੋਣ ਕਰਕੇ ਟਰੈਫ਼ਿਕ ਦੀ ਸਮੱਸਿਆਂ ਬਣ ਰਹੀ ਸੀ। ਜਿਸ ਨੂੰ ਪੰਜਾਬ ਹੋਮ ਗਾਰਡ ਦਾ ਜਵਾਨ ਕਰਮਜੀਤ ਸਿੰਘ ਅੱਗੇ ਕਰਕੇ ਖੜੀ ਕਰਨ ਲੱਗਾ ਤਾਂ ਟਰਾਲੀ ਦਾ ਟਾਇਰ ਬੈਠ ਗਿਆ ਜਿਸ ਕਰਕੇ ਕਰਮਜੀਤ ਸਿੰਘ ਟਰਾਲੀ ਤੇ ਕੰਧ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾ ਕੇ ਧਾਰਾ 174 ਦੀ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ:ਜਲਾਦ ਬਣ ਪਿਓ ਨੇ ਧੀ ਨੂੰ ਬੇਰਹਿਮੀ ਨਾਲ ਕੁੱਟਿਆ, ਦੇਖੋ ਵੀਡੀਓ