ਤਰਨਤਾਰਨ: ਪੰਜਾਬ ਵਿੱਚ ਗੈਂਗਸਟਰ ਜੇਲ੍ਹ ਦੇ ਬਾਹਰ ਤਾ ਗੈਂਗਸਟਰ ਬੇਖੌਫ ਦਿਖਾਈ ਦੇ ਹੀ ਰਹੇ ਹਨ। ਦੂਜੇ ਪਾਸੇ ਹੁਣ ਜੇਲ੍ਹਾਂ ਵਿੱਚ ਵੀ ਗੈਂਗਸਟਰ ਆਪਣੀ ਸਲਤਨਤ (Gangsters are establishing their empire in prisons) ਕਾਇਮ ਕਰ ਰਹੇ ਹਨ। ਦਰਅਸਲ ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ ਕਾਰਣ ਸੁਰਖੀਆਂ ਵਿੱਚ ਰਹੇ ਗੈਂਸਟਰ ਮਨਦੀਪ ਮੰਨਾ ਅਤੇ ਜੇਲ੍ਹ ਵਿੱਚੋਂ ਫਰਾਰ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਟੀਨੂੰ ਮੁੜ ਤੋ ਜੇਲ੍ਹ ਅੰਦਰ (Gangster Manna and Tinu attacked the convicts) ਦਹਿਸ਼ਤ ਫੈਲਾ ਰਹੇ ਹਨ।
ਜੇਲ੍ਹ 'ਚ ਹਮਲਾ: ਗੋਇੰਦਵਾਲ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੀਪਕ ਟੀਨੂੰ ਅਤੇ ਮਨਦੀਪ ਮੰਨਾ (Gangster Manna and Tinu attacked the convicts) ਨੇ ਤਿੰਨ ਹਵਾਲਾਤੀਆਂ ਉੱਤੇ ਹਮਲਾ ਕੀਤਾ ਹੈ। ਹਮਲੇ ਮਗਰੋਂ ਜ਼ਖ਼ਮੀ ਹੋਏ ਹਵਾਲਾਤੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ ( injured prisoners were admitted to local hospitals) ਹੈ। ਦੂਜੇ ਪਾਸੇ ਜੇਲ੍ਹ ਅੰਦਰ ਹੋਏ ਇਸ ਝਗੜੇ ਤੋਂ ਬਾਅਦ ਗੋਇੰਦਵਾਲ ਜੇਲ੍ਹ ਦੇ ਪ੍ਰਬੰਧਾਂ ਉੱਤੇ ਮੁੜ ਤੋਂ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਜੇਲ੍ਹ ਅੰਦਰੋਂ ਮੋਬਾਇਲ ਲਗਾਤਾਰ ਬਰਾਮਦ ਹੁੰਦੇ ਰਹੇ ਹਨ।
ਜੇਲ੍ਹ ਅਧਿਕਾਰੀਆਂ ਨੇ ਨਹੀਂ ਦਿੱਤਾ ਜਵਾਬ: ਪੂਰੇ ਮਾਮਲੇ ਉੱਤੇ ਜਦੋਂ ਈਟੀਵੀ ਭਾਰਤ ਵੱਲੋਂ ਜੇਲ੍ਹ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੇਲ੍ਹ ਅਧਿਕਾਰੀਆਂ ਨੇ ਕੁੱਝ ਵੀ ਸਪੱਸ਼ਟ ਕਰਨ ਤੋਂ ਇਨਕਾਰ (Officials refused to clarify anything) ਕਰ ਦਿੱਤਾ। ਇਸ ਤੋਂ ਇਲਾਵਾ ਜੇਲ੍ਹ ਅਧਿਕਾਰੀ ਮਾਮਲੇ ਸਬੰਧੀ ਕੁਝ ਵੀ ਬੋਲਣ ਤੋਂ ਇਸ ਹੱਦ ਤੱਕ ਕਤਰਾ ਰਹੇ ਹਨ ਕਿ ਫੋਨ ਉੱਤੇ ਗੱਲ ਵੀ ਨਹੀਂ ਕਰ ਰਹੇ।
ਮਨਦੀਪ ਮੰਨਾ ਦਾ ਨਾਂਅ ਸ਼ੂਟਰਾਂ 'ਚ ਸ਼ਮੁਾਰ: ਦੱਸ ਦਈਏ ਜੇਲ੍ਹ ਅੰਦਰ ਹਵਾਲਾਤੀਆਂ ਦੀ ਕੁੱਟਮਾਰ ਕਰਨ ਵਾਲਾ ਗੈਂਗਸਟਰ ਮਨਦੀਪ ਮੰਨਾ ਗੈਂਗਸਟਰਾਂ ਦੇ ਉਸ ਮੌਡਿਊਲ ਵਿੱਚ ਸ਼ਾਮਿਲ ਸੀ ਜਿਸ ਨੇ ਪੰਜਾਬ ਦੇ ਸਿਤਾਰੇ ਮੂਸੇਵਾਲਾ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ (Moosewala was shot dead) ਦਿੱਤਾ ਸੀ ਅਤੇ ਬਾਅਦ ਵਿੱਚ ਦਿੱਲੀ ਦੀ ਸਪੈਸ਼ਲ ਸੈੱਲ ਨੇ ਇੰਨ੍ਹਾਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਲੁਟੇਰਿਆ ਵੱਲੋਂ ਪੁਲਿਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ, ਪੰਜਾਬ ਸਰਕਾਰ ਵੱਲੋਂ ਇਕ ਕਰੋੜ ਦੀ ਰਾਸ਼ੀ ਦੇਣ ਦਾ ਐਲਾਨ
ਦੀਪਕ ਟੀਨੂੰ ਚਰਚਿਤ ਨਾਂਅ: ਗੈਂਗਸਟਰ ਦੀਪਕ ਟੀਨੂੰ (Gangster Deepak Tinu) ਮੂਸੇਵਾਲਾ ਕਾਂਡ ਵਿੱਚ ਦੋ ਵਾਰੀ ਗ੍ਰਿਫ਼ਤਾਰੀ ਕਾਰਣ ਸੁਰਖੀਆਂ ਵਿੱਚ ਰਿਹਾ ਹੈ। ਦੱਸ ਦਈਏ ਕਿ ਦੀਪਕ ਟੀਨੂੰ ਨੂੰ ਫਰਾਰ ਕਰਵਾਉਣ ਵਿੱਚ ਮਦਦ ਕਰਨ ਵਾਲਾ ਮੁਅਤਲ ਸੀਆਏ ਇੰਚਾਰਜ ਪ੍ਰਿਤਪਪਾਲ ਸਿੰਘ ਵਿੱਚ ਜੇਲ੍ਹ ਅੰਦਰ ਬੰਦ ਹੈ।