ਤਰਨ ਤਾਰਨ: ਬੀਡੀਪੀਓ ਖਡੂਰ ਸਾਹਿਬ ਦੇ ਦਫ਼ਤਰ ਬਾਹਰ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ।ਆਰੋਪ ਇਹ ਹੈ ਕਿ ਪਟਵਾਰੀ ਵੱਲੋਂ ਨਿਸ਼ਾਨਦੇਹੀ ਲਈ 5000 ਰੁਪਏ ਲਏ ਗਏ ਪਰ ਇਸਦੇ ਬਾਵਜੂਦ ਵੀ 2 ਮਹੀਨਿਆਂ ਤੋਂ ਨਿਸ਼ਾਨਦੇਹੀ ਨਹੀਂ ਕੀਤੀ ਗਈ। ਜੱਦ ਇਸ ਗੱਲ ਦੀ ਸ਼ਿਕਾਇਤ ਬੀਡੀਪੀਓ ਨੂੰ ਕੀਤੀ ਗਈ ਤਾਂ ਉਨ੍ਹਾਂ ਦੇ ਕੰਨ 'ਤੇ ਵੀ ਜੂੰ ਨਾ ਸਰਕੀ। ਇਸ ਰੱਵਇਏ ਦੇ ਖਿਲਾਫ਼ ਕਿਸਾਨਾਂ ਨੇ ਦਫ਼ਤਰ ਬਾਹਰ ਧਰਨਾ ਦਿੱਤਾ ਹੈ।
ਕਿਸਾਨ ਦਾ ਪੱਖ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਕਤ ਪਟਵਾਰੀ ਨੇ ਪੈਸੇ ਰਿਸ਼ਵਤ ਵਜੋਂ ਲਏ ਸਨ। ਕਿਉਂਕਿ ਉਸ ਵੱਲੋਂ ਪੈਸੇ ਦੀ ਕੋਈ ਰਸੀਦ ਨਹੀਂ ਦਿੱਤੀ ਗਈ।ਪਟਵਾਰੀ ਵੱਲੋਂ ਕੰਮ ਨਾ ਕਰਨ ਦੀ ਧਮਕੀ ਵੀ ਦਿੱਤੀ ਗਈ।ਇਸ ਬਾਬਤ ਬੀਡੀਪੀਓ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸੀਂ ਮੈਨੂੰ ਪੁੱਛ ਕੇ ਪੈਸੇ ਨਹੀਂ ਦਿੱਤੇ ਸੀ।ਇਸ ਕਰਕੇ ਕਿਸਾਨ ਵੱਲੋਂ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਪਟਵਾਰੀ ਦਾ ਪੱਖ
ਇਸ 'ਤੇ ਆਪਣਾ ਪੱਖ ਰੱਖਦੇ ਪਟਵਾਰੀ ਨੇ ਕਿਹਾ ਕਿ ਕਿਸਾਨ ਵੱਲੋਂ ਉਨ੍ਹਾਂ ਨੂੰ ਪੰਚਾਇਤ ਵੱਲੋਂ ਮੱਤਾ ਨਹੀਂ ਲਿਆ ਕੇ ਦਿੱਤਾ ਗਿਆ ਸੀ ਪਰ ਫ਼ੇਰ ਵੀ ਉਨ੍ਹਾਂ ਨੇ ਫਾਇਲ ਅੱਗੇ ਭੇਜ ਦਿੱਤੀ ਸੀ।ਪੈਸੇ ਦੀ ਰਸੀਦ ਨਾ ਦੇਣ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਰਿਸ਼ਵਤ ਨਹੀਂ ਲਈ। ਹਰ ਅਦਾਰੇ ਦੀ ਸਰਕਾਰੀ ਫ਼ੀਸ ਹੁੰਦੀ ਹੈ, ਮੈਂ ਵੀ ਬੱਸ ਉਹ ਹੀ ਲਈ ਹੈ। ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।