ETV Bharat / state

ਮੂੰਗੀ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ - ਖਰੀਦ ਕਰਨ ਵਾਲੀ ਏਜੰਸੀ

ਤਰਨ ਤਾਰਨ ਦੀ ਅਨਾਜ ਮੰਡੀ ਵਿੱਚ ਮੂੰਗੀ ਦੀ ਫ਼ਸਲ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ। ਕਿਸਾਨਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕੀ ਉਹ ਆਪਣਾ ਵਾਅਦਾ ਪੂਰੇ ਕਰੇ।

ਮੂੰਗੀ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ

author img

By

Published : Jul 4, 2022, 2:17 PM IST

ਤਰਨਤਾਰਨ: ਮੂੰਗੀ ਦੀ ਫ਼ਸਲ ਦੀ ਖਰੀਦ ਨਾ ਹੋਣ ਦੇ ਚੱਲਦੇ ਕੁਦਰਤੀ ਮੂੰਗੀ ਕਾਸ਼ਤ ਕਰਨ ਵਾਲੇ ਪੱਟੀ ਦੇ ਪਿੰਡ ਦੁੱਬਲੀ ਦੇ ਕਿਸਾਨ (Farmers of village Dubli) ਰਣਜੀਤ ਸਿੰਘ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਜਥੇਬੰਦੀ ਦਾ ਵਫਦ ਲੈਕੇ ਏ.ਡੀ.ਸੀ. ਨੂੰ ਮਿਲਿਆ ਹੈ। ਜਿਸ ਵਿੱਚ ਉਨ੍ਹਾਂ ਭਰੋਸਾ ਦਿਵਾਇਆ ਕਿ ਖਰੀਦ ਕਰਨ ਵਾਲੀ ਏਜੰਸੀ (Procurement Agency) ਮਾਰਕਫੈਡ ਦੇ ਅਧਿਕਾਰੀਆਂ ਨਾਲ ਅਤੇ ਸੰਬੰਧਿਤ ਖਰੀਦ ਕਮੇਟੀ ਨਾਲ ਗੱਲ ਕਰਕੇ ਕੋਈ ਹੱਲ ਕੱਢਿਆ ਜਾਵੇਗਾ।

ਇਸ ਸੰਬੰਧੀ ਕਿਸਾਨ (Farmer) ਰਣਜੀਤ ਸਿੰਘ ਦੁੱਬਲੀ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਘੱਟਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਅਤੇ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਲਈ ਹੋਰ ਫ਼ਸਲਾਂ ਬੀਜਣ ਦੀ ਅਪੀਲ ਕਰਦਿਆਂ ਮੂੰਗੀ ਦੀ ਫਸਲ ‘ਤੇ ਐੱਮ.ਐੱਸ.ਪੀ. ਦੇਣ ਦਾ ਵਾਅਦਾ ਕੀਤਾ ਸੀ, ਕਿਸਾਨਾਂ ਨੂੰ ਐੱਮ.ਐੱਸ.ਪੀ. ਨੂੰ ਦੇਖਦਿਆਂ ਮੂੰਗੀ ਦੀ ਫਸਲ ਦੀ ਕਾਸ਼ਤ ਕੀਤੀ, ਜਿਸ ਲਈ ਪੰਜਾਬ ਵਿੱਚੋਂ ਸਿਰਫ ਇੱਕ ਹੀ ਖਰੀਦ ਏਜੰਸੀ ਮਾਰਕਫੈਡ ਨੂੰ ਖਰੀਦ ਦੇ ਅਧਿਕਾਰ ਦਿੱਤੇ ਗਏ।

ਮੂੰਗੀ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ

ਤਰਨਤਾਰਨ ਜ਼ਿਲ੍ਹੇ ਵਿੱਚ ਸਿਰਫ ਤਰਨਤਾਰਨ ਮੰਡੀ (Tarn Taran Mandi) ਵਿੱਚ ਹੀ ਮੂੰਗੀ ਦੀ ਫ਼ਸਲ ਸੰਬੰਧੀ ਖਰੀਦ ਪ੍ਰਬੰਧ ਕੀਤੇ ਗਏ ਹਨ, ਜਿੱਥੇ ਕਿਸਾਨ ਆਪਣੀ ਮੂੰਗੀ ਦੀ ਫਸਲ ਵੇਚਣ ਲਈ ਲਗਾਤਾਰ ਆ ਰਹੇ ਹਨ। ਜਿਨ੍ਹਾਂ ਨੂੰ ਮਾਰਕਫੈਡ ਦੇ ਅਧਿਕਾਰੀ ਇਹ ਕਹਿ ਕੇ ਵਾਪਸ ਭੇਜ ਰਹੇ ਹਨ ਕਿ ਮੂੰਗੀ ਉਨ੍ਹਾਂ ਦੇ ਖਰੀਦ ਮਾਪਦੰਡਾਂ ‘ਤੇ ਪੂਰੀ ਨਹੀਂ ਉੱਤਰਦੀ, ਉਨ੍ਹਾਂ ਕਿਹਾ ਕਿ ਮਾਰਕਫੈਡ ਸੋਹਣਾ ਵੱਲੋਂ ਆਪਣੀ ਪੈਕ ਕੀਤੀ ਮੂੰਗੀ 122 ਰੁਪਏ ਕਿਲੋ ਵੇਚੀ ਜਾ ਰਹੀ ਹੈ ਅਤੇ ਰਿਲਾਇੰਸ ਵਲੋਂ 120 ਰੁਪਏ ਵੇਚੀ ਜਾ ਰਹੀ ਹੈ, ਪਰ ਕਿਸਾਨ ਕੋਲੋ ਬਿਨਾ ਐੱਮ.ਐੱਸ.ਪੀ. ਦੇ 50 ਤੋਂ 55 ਰੁਪਏ ਖਰੀਦ ਕੇ ਉਸ ਦੀ ਲੁੱਟ ਕੀਤੀ ਜਾ ਰਹੀ ਹੈ।

ਉਧਰ ਇਸ ਬਾਰੇ ਏ.ਡੀ.ਸੀ. ਸਕੱਤਰ ਸਿੰਘ ਬੱਲ ਨੇ ਕਿਹਾ ਕਿ ਉਨ੍ਹਾਂ ਨੂੰ ਮੰਗ ਪੱਤਰ ਮਿਲਿਆ ਹੈ, ਜਿਸ ਸੰਬੰਧੀ ਉਹ ਜਲਦੀ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕਰਨਗੇ, ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਹੁਣ ਤੱਕ ਤਰਨਤਾਰਨ ਵਿੱਚ ਇੱਕ ਵੀ ਕਿਸਾਨ ਤੋਂ ਮੂੰਗੀ ਦੀ ਖਰੀਦ ਨਹੀਂ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਜੁਆਬ ਵੀ ਅਧਿਕਾਰੀਆਂ ਕੋਲੋ ਲਿਆ ਜਾਵੇਗਾ।

ਇਹ ਵੀ ਪੜ੍ਹੋ: ਹਾਈ ਕੋਰਟ ਨੇ ਰਾਮ ਰਹੀਮ ਦੇ ਨਕਲੀ ਹੋਣ ਦੀ ਪਟੀਸ਼ਨ ਕੀਤੀ ਖਾਰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.