ਤਰਨਤਾਰਨ : ਜਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਬੀਤੇ ਦਿਨੀਂ ਰਛਪਾਲ ਸਿੰਘ ਦਾ ਆਪਣੇ ਹੀ ਚਚੇਰੇ ਭਰਾ ਵੱਲੋਂ ਬੇਰਿਹਮੀ ਨਾਲ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਥਾਣਾ ਖੇਮਕਰਨ ਪੁਲਿਸ ਵੱਲੋਂ 4 ਲੋਕਾਂ ਦੇ ਨਾਂ ਅਤੇ ਇੱਕ ਅਣਪਛਾਤੇ ਵਿਅਕਤੀ ਉੱਤੇ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਸੀ ਪਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟੀ ਨਾ ਦਿਖਾਉਂਦੇ ਹੋਏ ਮ੍ਰਿਤਕ ਰਛਪਾਲ ਸਿੰਘ ਦੀ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਪੁਲਿਸ ਉੱਤੇ ਲਗਾਏ ਇਲਜ਼ਾਮ : ਇਸ ਉਪਰੰਤ ਛੋਟੇ ਬੱਚੇ ਵੀ ਆਪਣੇ ਪਿਤਾ ਦੀ ਮੌਤ ਦਾ ਇਨਸਫ ਲੈਣ ਦੀ ਖਾਤਰ ਥਾਣੇ ਦੇ ਬਾਹਰ ਰੋਂਦੇ ਵਿਲਕਦੇ ਨਜਰ ਆਏ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਥਾਣਾ ਖੇਮਕਰਨ ਦੇ ਐਸਐਚਓ ਵੱਲੋਂ ਦੋਸ਼ੀਆ ਨੂੰ ਜਾਣਬੁੱਝ ਕੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। ਦੋਸ਼ੀ ਸ਼ਰੇਆਮ ਪਿੰਡ ਵਿੱਚ ਘੁੰਮ ਰਹੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਫ਼ਤਾਰ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।
ਉੱਧਰ ਜਦੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਖੇਮਕਰਨ ਦੇ ਐਸਐਚਓ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਕਿਹਾ ਇਸ ਮਾਮਲੇ ਨੂੰ ਲੈ ਕੇ ਮਾਮਲਾ ਦਰਜ ਕਰ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
- Cycle Industry Punjab : ਗੁਆਂਢੀ ਸੂਬਿਆਂ 'ਚ ਵਿਦਿਆਰਥੀਆਂ ਨੂੰ ਵੰਡੇ ਜਾਣਗੇ ਸਾਇਕਲ, ਲੁਧਿਆਣਾ ਸਾਇਕਲ ਇੰਡਸਟਰੀ ਨੂੰ ਮਿਲੇ ਆਰਡਰ, ਪਰ ਪੰਜਾਬ ਨੇ ਠੁਕਰਾਈ ਸਕੀਮ !
- Inzamam ul Haq on World Cup 2023: ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੇ ਪਾਕਿਸਤਾਨੀ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਦਾ ਹੋਇਆ ਨਿੱਘਾ ਸਵਾਗਤ
- Most Wanted Shahid Latif Murdered: ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ 'ਚ ਗੋਲੀਆਂ ਮਾਰ ਕੇ ਕਤਲ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪਿੰਡ ਦੀਨਪੁਰ ਵਿਖੇ ਮੌਜੂਦ ਇਕ ਰੈਡੀਮੇਡ ਦੁਕਾਨ ਮਾਲਕ ਵਿਅਕਤੀ ਦੀ 2 ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਲੰਡਾ ਵੱਲੋਂ ਲਈ ਗਈ ਹੈ। ਸੋਸ਼ਲ ਮੀਡੀਆ ’ਤੇ ਲੰਡਾ ਹਰੀਕੇ ਨਾਂ ਦੀ ਪੋਸਟ ਉੱਤੇ ਲਿਖਿਆ ਹੋਇਆ ਸੀ ਕਿ ਤਰਨਤਾਰਨ ਵਿੱਚ ਗੁਰਜੰਟ ਦਲਾਲ ਦਾ ਕਤਲ ਹੋਇਆ। ਜੋ ਅਸੀ ਕੀਤਾ ਹੈ ਕਿਉਂਕਿ ਇਨ੍ਹਾਂ ਨੇ ਸਾਡੇ ਭਰਾ ਅਰਸ਼ਦੀਪ ਬੱਠੀ ਦੀ ਜਿੰਦਗੀ ਖਰਾਬ ਕੀਤੀ। ਸਿਰਫ ਇੱਕ ਪੰਜਾਬ ਪੁਲਿਸ ਦੇ ਕਹਿਣ ਉੱਤੇ ਇੱਕ ਉਹ ਸੱਟੇ ਨਸ਼ੇਰੇ ਦਾ ਯਾਰ ਦੋਸਤ ਸੀ। ਇਹਦੀ ਪੰਜਾਬ ਪੁਲਿਸ ਵਿੱਚ ਜੁਆਇਨਿੰਗ ਸੀ ਫਿਰੌਤੀ ਵੀ ਮੰਗ ਸੀ ਪਰ ਕਿਸੇ ਯਾਰ ਦੇ ਕਹਿਣ ਉੱਤੇ ਬਿਨਾਂ ਪੈਸਿਆਂ ਤੋਂ ਛੱਡਿਆ ਸੀ ਹੁਣ ਇਹ ਦਲਾਲ ਬਣ ਗਿਆ। ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਆਣਿਆ ਨੇ ਸੱਚ ਕਿਹਾ ਸੀ ਕਿ ਜੇ ਗੰਗਲ ਅਤੇ ਰਾਜ ਕਰਨਾ ਹੈ ਤਾਂ ਜਾਨਵਾਰ ਨਾਲ ਜਾਨਵਰ ਬਣਨਾ ਪਵੇਗਾ।