ਤਰਨ ਤਾਰਨ: ਸੀਆਈਏ ਸਟਾਫ ਦੀ ਟੀਮ ਨੇ ਅੱਜ ਨਾਕਾਬੰਦੀ ਦੌਰਾਨ 4 ਕਿੱਲੋ ਅਫੀਮ ਸਮੇਤ ਇੱਕ ਵਿਅਕਤੀ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਐਸ.ਪੀ ਅਮਨਦੀਪ ਸਿੰਘ ਬਰਾੜ ਨੇ ਦਿੱਤੀ।
ਐਸਪੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇੰਸਪੈਕਟਰ ਬਲਜੀਤ ਸਿੰਘ ਤੇ ਸੀਆਈਏ ਸਟਾਫ ਦੇ ਇੰਚਾਰਜ ਨੇ ਸਾਥੀ ਮੁਲਾਜ਼ਮਾਂ ਨਾਲ ਨੇੜੇ ਗੰਦਾ ਨਾਲਾ ਭਿੱਖੀਵਿੰਡ ਦੇ ਕੋਲ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਉਨ੍ਹਾਂ ਨੇ ਰਾਹ ਜਾਂਦੀ ਆਈ-20 ਕਾਰ ਨੰਬਰ PB.02.BL.6232 ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ ਪੁਲਿਸ ਨੂੰ 4 ਕਿੱਲੋ ਅਫੀਮ ਬਰਾਮਦ ਹੋਈ। ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਵਿਅਕਤੀ ਦਾ ਨਾਂਅ ਗਗਨਦੀਪ ਸ਼ਰਮਾ ਹੈ ਤੇ ਉਹ ਮੰਦਰਵਾਲਾ ਬਾਜ਼ਾਰ ਨੇੜੇ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਦਾ ਵਸਨੀਕ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗਗਨਦੀਪ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਉਸ ਤੋਂ 4 ਕਿੱਲੋ ਗ੍ਰਾਮ ਅਫੀਮ ਬਰਾਮਦ ਕਰ ਲਈ ਹੈ ਤੇ ਉਸ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵਿੱਚ ਗਗਨਦੀਪ ਸ਼ਰਮਾ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਵਾਨਾ ਹੈ।
ਇਹ ਵੀ ਪੜ੍ਹੋ:ਡੀ.ਸੀ ਨੇ ਲੁਧਿਆਣਾ ਦੇ ਸਿਵਲ ਸਰਜਨ ਨੂੰ ਚੰਗੀ ਕਾਰਗੁਜ਼ਾਰੀ ਲਈ ਦਿੱਤਾ ਪ੍ਰਸ਼ੰਸਾ ਪੱਤਰ