ਤਰਨਤਾਰਨ: ਅੰਮ੍ਰਿਤਸਰ, ਜਲੰਧਰ-ਅੰਮ੍ਰਿਤਸਰ ਜੀ ਟੀ ਰੋਡ ਤੋਂ ਜੰਡਿਆਲਾ ਗੁਰੂ ਨੂੰ ਤਰਨਤਾਰਨ ਨਾਲ ਜੋੜਦੇ ਰਾਜ ਮਾਰਗ (State highways connecting Tarn Taran), ਜਿਸ ਦਾ ਨਾਮ ਚੋਣਾਂ ਤੋਂ ਥੋੜਾ ਚਿਰ ਪਹਿਲਾਂ ਸਰਦੂਲ ਸਿੰਘ ਬੰਡਾਲਾ ਮਾਰਗ (Sardul Singh Bandala Marg) ਰੱਖ ਦਿੱਤਾ ਗਿਆ ਸੀ, ਇਸ ਦਾ ਨਾਂਅ ਅੱਜ ਤੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂਅ ਉੱਤੇ ਹੋਵੇਗਾ ਦੱਸ ਦਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ 1596 ਵਿਚ ਤਰਨਤਾਰਨ ਨਗਰ ਵਸਾਇਆ ਸੀ
ਮਾਰਗ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਇਹ ਖੁਸ਼ੀ ਸਾਂਝੀ ਕਰਦੇ ਕਿਹਾ ਕਿ ਮੈਨੂੰ ਇਸ ਦੀ ਸ਼ੁਰੂਆਤ ਕਰਕੇ ਰੂਹਾਨੀ ਖੁਸ਼ੀ ਮਿਲੀ ਹੈ। ਉਨਾਂ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਦੁਆਰਾ ਵਸਾਈ ਨਗਰੀ ਨੂੰ ਸ਼ੇਰ ਸ਼ਾਹ ਸੂਰੀ (Sher Shah Suri Marg) ਮਾਰਗ ਤੋਂ ਜਾਂਦੀ ਸੜਕ ਹੁਣ ‘ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ’ ਦੇ ਨਾਮ ਨਾਲ ਜਾਣੀ ਜਾਵੇਗੀ। ਉਨਾਂ ਕਿਹਾ ਕਿ ਕਰੀਬ 15 ਕਿਲੋਮੀਟਰ ਲੰਮੀ ਇਸ ਸੜਕ ਨੂੰ ਜਲਦੀ ਨਵਾਂ ਰੂਪ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਸੜਕ ਆਮ ਰਸਤਾ ਨਹੀਂ, ਬਲਕਿ ਦੁਨੀਆਂ ਭਰ ਤੋਂ ਆਉਂਦੀਆਂ ਸੰਗਤਾਂ , ਜੋ ਕਿ ਸ੍ਰੀ ਤਰਨਤਾਰਨ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ ਇਹ ਮਾਰਗ ਉਨ੍ਹਾਂ ਦਾ ਲਾਂਘਾ ਹੈ। ਉਨਾਂ ਕਿਹਾ ਕਿ ਹੁਣ ਇਸ ਮਾਰਗ ਦੇ ਪੈਰ ਧਰਦੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ (Sri Guru Arjan Dev ji) ਯਾਦ ਮਨ ਵਿਚ ਪਵੇਗੀ। ਅੱਜ ਸੰਗਤਾਂ ਦੇ ਅਥਾਹ ਉਤਸ਼ਾਹ ਅਤੇ ਜੈਕਾਰਿਆਂ ਦੀ ਗੂੰਜ ਵਿਚ ਸ. ਹਰਭਜਨ ਸਿੰਘ ਈ ਟੀ ਓ ਨੇ ਇਸ ਮਾਰਗ ਦਾ ਨਾਮ ਬਦਲਣ ਦਾ ਰਸਮੀ ਤੌਰ ਉਤੇ ਉਦਘਾਟਨ ਕੀਤਾ।
ਭੁੱਲਰ ਨੇ ਇਹ ਵੀ ਕਿਹਾ ਕਿ ਮਾਰਗ ਦਾ ਨਾਂਅ ਕਿਸੇ ਸਿਆਸਤ ਤਹਿਤ ਨਹੀਂ ਸਗੋਂ ਸੰਗਤ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਮਾਰਗ ਦਾ ਨਾਂਅ ਸਰਦਾਰ ਸਰਦੂਲ ਸਿੰਘ ਬਡਾਲਾ (Sardul Singh Bandala ) ਦੇ ਨਾਂਅ ਉੱਤੇ ਸੀ ਅਤੇ ਉਹ ਸਾਡੇ ਸਭ ਦੇ ਸਤਿਕਾਰਤ ਹਨ।
ਇਹ ਵੀ ਪੜ੍ਹੋ: ਆਪ ਵਿਧਾਇਕ ਉੱਤੇ ਸਖ਼ਤ ਚੰਡੀਗੜ੍ਹ ਪੁਲਿਸ, ਕੱਟਿਆ ਚਲਾਨ, ਜਾਣੋ ਕਾਰਨ