ETV Bharat / state

ਬੀਐਸਐਫ ਨੇ ਹੈਰੋਇਨ ਤਸਕਰੀ ਕਰਦਾ ਪਾਕਿਸਤਾਨੀ ਡਰੋਨ ਸੁੱਟਿਆ

ਅੱਜ ਤੜਕਸਾਰ ਖੇਮਕਰਨ ਖੇਤਰ 'ਚ ਸਰਹੱਦ 'ਤੇ ਬੀ.ਐੱਸ.ਐਫ. ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਬੀ.ਐਸ.ਐਫ ਵਲੋਂ ਹੈਰੋਇਨ ਦੀ ਤਸਕਰੀ ਕਰ ਰਹੇ ਪਾਕਿਸਤਾਨੀ ਡਰੋਨ ਨੂੰ ਡੇਗ ਲਿਆ ਹੈ। ਜਿਸ ਨੂੰ ਬੀ.ਐਸ.ਐਫ ਵੱਲੋਂ ਕਬਜ਼ੇ ਲੈ ਲਿਆ ਹੈ।

ਬੀਐਸਐਫ ਨੇ ਹੈਰੋਇਨ ਤਸਕਰੀ ਕਰਦਾ ਪਾਕਿਸਤਾਨੀ ਡਰੋਨ ਸੁੱਟਿਆ
ਬੀਐਸਐਫ ਨੇ ਹੈਰੋਇਨ ਤਸਕਰੀ ਕਰਦਾ ਪਾਕਿਸਤਾਨੀ ਡਰੋਨ ਸੁੱਟਿਆ
author img

By

Published : Mar 7, 2022, 9:27 AM IST

Updated : Mar 7, 2022, 5:44 PM IST

ਤਰਨ ਤਾਰਨ: ਪੰਜਾਬ ਸਰਹੱਦੀ ਸੂਬਾ ਹੋਣ ਦੇ ਚੱਲਦਿਆਂ ਕਈ ਵਾਰ ਪਾਕਿਸਤਾਨ ਤੋਂ ਨਸ਼ਾ ਤਸਕਰੀ ਜਾਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀ ਸਰਹੱਦ 'ਤੇ ਕਈ ਵਾਰ ਡਰੋਨ ਵੀ ਦੇਖੇ ਗਏ ਹਨ।

ਇਸ ਵਿਚਾਲੇ ਅੱਜ ਤੜਕਸਾਰ ਖੇਮਕਰਨ ਖੇਤਰ 'ਚ ਫਿਰੋਜ਼ਪੁਰ ਸਰਹੱਦ 'ਤੇ ਬੀ.ਐੱਸ.ਐਫ. ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸੀਮਾ ਸੁਰੱਖਿਆ ਬਲ ਦੀ 103 ਬਟਾਲੀਅਨ ਦੀ ਟੁਕੜੀ ਸਰਹੱਦ 'ਤੇ ਗਸ਼ਤ ਕਰ ਰਹੀ ਸੀ। ਇਸ ਗਸਤ ਦੌਰਾਨ ਬੀ.ਐਸ.ਐਫ ਵੱਲੋਂ ਹੈਰੋਇਨ ਦੀ ਤਸਕਰੀ ਕਰ ਰਹੇ ਪਾਕਿਸਤਾਨੀ ਡਰੋਨ ਨੂੰ ਡੇਗ ਲਿਆ ਹੈ। ਜਿਸ ਨੂੰ ਬੀ.ਐਸ.ਐਫ ਵੱਲੋਂ ਕਬਜ਼ੇ ਲੈ ਲਿਆ ਗਿਆ ਹੈ।

  • A quadcopter was shot down by BSF troops in the Ferozpur sector in the early morning hours today. Along with the drone, 5 packets containing contraband items were recovered. The quadcopter came to India from the Pakistan side: BSF pic.twitter.com/odDEL9SVpG

    — ANI (@ANI) March 7, 2022 " class="align-text-top noRightClick twitterSection" data=" ">

ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਦੀ ਸੀਮਾ ਚੌਕੀ ਠੱਠੀ ਜੈਮਲ ਸਿੰਘ ਅਧੀਨ ਪੈਂਦੇ ਖੇਤਰ 'ਚ ਅੱਜ ਤੜਕੇ ਤਿੰਨ ਵਜੇ ਫੌਜੀ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ 'ਚ ਦੇਖਿਆ, ਜਿਸ ਨੂੰ ਜਵਾਨਾਂਂ ਨੇ ਕਰੀਬ 48 ਰਾਊਂਡ ਫਾਇਰ ਕਰਕੇ ਡੇਗ ਲਿਆ। ਇਸ ਦੌਰਾਨ ਕਰੀਬ 4 ਕਿੱਲੋ 400 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਕਰੀਬ ਚਾਰ ਕਿਲੋਗ੍ਰਾਮ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਦੱਸੀ ਜਾ ਰਹੀ ਹੈ।

ਇਸ ਤੋਂ ਬਾਅਦ ਬੀ.ਐਸ.ਐਫ ਅਧਿਕਾਰੀਆਂ ਦੀ ਟੀਮ ਘਟਨਾ ਸਥਾਨ 'ਤੇ ਪੁੱਜ ਗਈ। ਉਨ੍ਹਾਂ ਵੱਲੋਂ ਸਾਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਇਲਾਕੇ 'ਚ ਤਸਕਰੀ ਦੀ ਡਰੋਨ ਰਾਹੀਂ ਅਜਿਹੀ ਪਹਿਲੀ ਘਟਨਾ ਸਾਹਮਣੇ ਆਈ ਹੈ ਜਦੋਂ ਕਿ ਪਹਿਲਾਂ ਲਗਾਤਾਰ ਕੰਡਿਆਲੀ ਤਾਰ ਰਾਹੀਂ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਸਨ।

ਹੋਰ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪੰਜਾਬ ਨਾਲ ਲੱਗਦੀ ਭਾਰਤ-ਪਾਕਿ ਸਰਹੱਦ 'ਤੇ 24 ਘੰਟੇ ਮੁਸਤੈਦ ਹਨ। ਪਾਕਿਸਤਾਨ ਦੀ ਹਰ ਗਤੀਵਿਧੀ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਖ਼ਤ ਮੁਸਤੈਦੀ ਕਾਰਨ ਪਾਕਿਸਤਾਨ ਆਪਣੀਆਂ ਨਾਪਾਕ ਕਾਰਵਾਈਆਂ ਵਿੱਚ ਹਰ ਵਾਰ ਨਾਕਾਮ ਸਾਬਤ ਹੋਇਆ ਹੈ।

ਇਹ ਵੀ ਪੜ੍ਹੋ: Russia Ukraine War Update: ਜੰਗ ਦਾ 12ਵਾਂ ਦਿਨ, ਗੁਟੇਰੇਸ ਨੇ ਜੰਗਬੰਦੀ ਦੀ ਕੀਤੀ ਮੰਗ

Last Updated : Mar 7, 2022, 5:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.