ਤਰਨਤਾਰਨ : ਤਰਨਤਾਰਨ ਦੇ ਮਹੱਲਾ ਨਾਨਕਸਰ ਵਿਖੇ ਰਹਿੰਦੇ ਇੱਕ ਲੜਕੇ ਵੱਲੋਂ ਲੜਕੀ ਦੇ ਪਰਿਵਾਰ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਵੱਲੋਂ ਆਤਮ ਹੱਤਿਆ ਕਰਨ ਦਾ ਸੁਸਾਈਡ ਨੋਟ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਲੜਕੇ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਦਾ ਪਿਛਲੇ 5 ਸਾਲਾਂ ਤੋਂ ਉਸ ਨਾਲ ਪੜ੍ਹਦੀ ਕੁੜੀ ਨਾਲ ਪ੍ਰੇਮ ਸਬੰਧ ਚਲਦੇ ਆ ਰਹੇ ਸਨ ਅਤੇ ਦੋਵਾਂ ਦਾ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਤੋਂ ਵੀ ਖੁਸ਼ ਸੀ ਅਤੇ ਲੜਕੇ ਲੜਕੀ ਦਾ ਪਰਿਵਾਰ ਵਿੱਚ ਆਉਣਾ ਜਾਣਾ ਵੀ ਰਹਿੰਦਾ ਸੀ ਲੜਕੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਉਨ੍ਹਾਂ ਦਾ ਲੜਕਾ ਲੜਕੀ ਦੇ ਘਰ ਗਿਆ ਸੀ ਪਰ ਲੜਕੀ ਦੀ ਮਾਤਾ ਨੇ ਦੋਵਾਂ ਦੇ ਰਿਸ਼ਤੇ ਨੂੰ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਤੇ ਲੜਕੇ ਨੇ ਆਪਣੇ ਘਰ ਵਿੱਚ ਕੋਈ ਜਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ,ਲੜਕੇ ਵਲੋਂ ਆਤਮ ਹੱਤਿਆ ਕਰਨ ਦਾ ਕਾਰਨ ਵੀ ਇਸ ਸੁਸਾਈਡ ਨੋਟ ਵਿੱਚ ਲਿਖਿਆ ਗਿਆ ਹੈ ,ਗੰਭੀਰ ਹਾਲਤ ਵਿੱਚ ਲੜਕੇ ਨੂੰ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਉਸਦੀ ਹਾਲਤ ਗੰਭੀਰ ਵੇਖਦੇ ਹੋਏ ਡਾਕਟਰ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਏ.ਐੱਸ.ਆਈ ਇੰਦਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਲੜਕੇ ਕੋਲੋਂ ਉਹਨਾਂ ਨੂੰ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਉਸਨੇ ਆਤਮ ਹੱਤਿਆ ਦਾ ਕਾਰਨ ਵੀ ਲਿਖਿਆ ਹੈ ਅਤੇ ਜੇਕਰ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਪ੍ਰੇਮਿਕਾ ਅਤੇ ਉਸਦੀ ਮਾਤਾ ਨੂੰ ਦਾ ਨਾਮ ਲਿਖਿਆ ਹੈ।
ਇਹ ਵੀ ਪੜ੍ਹੋ:ਬਦਮਾਸ਼ਾਂ ਨੇ ਸ਼ਰ੍ਹੇਆਮ ਹੋਟਲ ਮਾਲਕ ’ਤੇ ਕੀਤਾ ਹਮਲਾ, ਦੇਖੋ ਗੁੰਦਾਗਰਦੀ ਦਾ ਨੰਗਾ ਨਾਚ
ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਲੜਕਾ ਲਿਆਂਦਾ ਗਿਆ ਸੀ ਜਿਸ ਨੇ ਕੋਈ ਜਹਿਰੀਲੀ ਚੀਜ਼ ਪੀਤੀ ਸੀ ਪਰ ਉਸਦੀ ਹਾਲਤ ਗੰਭੀਰ ਵੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ
ਦੂਜੇ ਪਾਸੇ ਜਦੋ ਲੜਕੀ ਨਵਨੀਤ ਕੌਰ ਦੀ ਮਾਤਾ ਭੁਪਿੰਦਰ ਕੌਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।