ਤਰਨਤਾਰਨ: ਸਥਾਨਕ ਅਕਾਲੀ ਆਗੂ ਨੇ ਪੁਲਿਸ ਪ੍ਰਸ਼ਾਸਨ 'ਤੇ ਸਿਆਸੀ ਜ਼ੋਰ ਦੇ ਚਲਦਿਆਂ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਅਕਾਲੀ ਆਗੂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉਸ ਨੂੰ ਆਪਣੀ ਹੀ ਜ਼ਮੀਨ 'ਤੇ ਖੇਤੀ ਕਰਨ ਤੋਂ ਰੋਕ ਰਹੀ ਹੈ। ਇੱਕ ਪਾਸੇ ਅਕਾਲੀ ਆਗੂ ਪੁਲਿਸ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੀ ਹੈ ਤੇ ਦੁਜੇ ਪਾਸੇ ਪੁਲਿਸ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦੀ ਦੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜ਼ਮੀਨੀ ਵਿਵਾਦ ਦੀ ਸਿਕਾਇਤ ਆਈ ਸੀ। ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਅਕਾਲੀ ਵਰਕਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜਦੋਂ ਦੀ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਅਕਾਲੀ ਵਰਕਰਾਂ ਨੂੰ ਨਿਸ਼ਾਨਾਂ ਬਣਾ ਧੱਕੇ ਸ਼ਾਹੀ ਕਰ ਰਹੀ ਹੈ। ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਕੁੱਝ ਸਿਆਸੀ ਲੋਕਾਂ ਦੀ ਸ਼ਹਿ 'ਚ ਪੁਲਿਸ ਧੱਕੇ ਨਾਲ ਉਸਦੀ ਜ਼ਮੀਨ ਤੇ ਖੇਤੀ ਕਰਨ ਤੋ ਰੋਕ ਰਹੀ ਹੈ। ਵਰਕਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸ਼ਹੀਦ ਉੱਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਆਜ਼ਾਦੀ ਘੁਲਾਟੀਏ ਕਰਨਗੇ ਪ੍ਰਦਰਸ਼ਨ
ਜਦਕਿ ਚੌਕੀ ਇੰਚਾਰਜ ਮੁਖਤਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ 'ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਪੁਲਿਸ ਪ੍ਰਸਾਸ਼ਨ ਦਾ ਇਹ ਵੀ ਕਹਿਣਾ ਹੈ ਕਿ ਉੱਕਤ ਜ਼ਮੀਨ ਦੇ ਝਗੜੇ ਸਬੰਧੀ ਪਿੰਡ ਤੋਂ ਇੱਕ ਸ਼ਿਕਾਇਤ ਆਈ ਸੀ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪਰ ਪੁਲਿਸ ਨੇ ਜ਼ਮੀਨ 'ਤੇ ਜਾ ਕੇ ਕਿਸੇ ਨੂੰ ਵੀ ਨਹੀਂ ਰੋਕਿਆ ਤੇ ਨਾ ਹੀ ਪੁਲਿਸ 'ਤੇ ਕੋਈ ਸਿਆਸੀ ਦਬਾਅ ਹੈ।