ETV Bharat / state

ਨਸ਼ੇ ਵਿਰੁੱਧ ਆਪ ਦਾ ਪ੍ਰਦਰਸ਼ਨ, ਅਕਾਲੀ ਲੀਡਰਾਂ ਦੇ ਸਾੜੇ ਪੁਤਲੇ - ਖਡੂਰ ਸਾਹਿਬ

ਆਪ ਆਗੂਆਂ ਨੇ ਲੰਘੇ ਦਿਨੀਂ ਨਸ਼ੇ ਵਿਰੁੱਧ ਪੈਦਲ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਆਪ ਆਗੂਆਂ ਨੇ 50-50 ਕਿਲੋ ਦੇ ਸਮੈਕ ਦੇ ਤੋੜੇ ਬਣਾ ਕੇ ਉੱਤੇ ਅਕਾਲੀ ਲੀਡਰਾਂ ਦੀਆਂ ਫੋਟੋਵਾਂ ਲਗਾ ਕੇ ਉਨ੍ਹਾਂ ਅੱਗ ਲਗਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਫ਼ੋਟੋ
ਫ਼ੋਟੋ
author img

By

Published : Jul 11, 2021, 9:44 AM IST

ਤਰਨ ਤਾਰਨ: ਆਪ ਆਗੂਆਂ ਨੇ ਲੰਘੇ ਦਿਨੀਂ ਨਸ਼ੇ ਵਿਰੁੱਧ ਪੈਦਲ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਆਪ ਆਗੂਆਂ ਨੇ 50-50 ਕਿਲੋ ਦੇ ਸਮੈਕ ਦੇ ਤੋੜੇ ਬਣਾ ਕੇ ਉੱਤੇ ਅਕਾਲੀ ਲੀਡਰਾਂ ਦੀਆਂ ਫੋਟੋਵਾਂ ਲਗਾ ਕੇ ਉਨ੍ਹਾਂ ਅੱਗ ਲਗਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਵੀਡੀਓ

ਖਡੂਰ ਸਾਹਿਬ ਦੇ ਮੇਨ ਬਜ਼ਾਰ ਵਿੱਚ ਰੋਸ ਮਾਰਚ ਕੱਢ ਕੇ ਆਪ ਆਗੂ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਵਿਧਾਇਕ ਸਿੱਕੀ, ਸਾਬਕਾ ਐੱਮ.ਪੀ ਬ੍ਰਹਮਪੁਰਾ ਤੇ ਸਾਬਕਾ ਵਿਧਾਇਕ ਰਵਿੰਦਰ ਬ੍ਰਹਮਪੁਰਾ ਦੇ ਪੁਤਲੇ ਫੂਕੇ ਗਏ। ਆਪ ਆਗੂਆਂ ਨੇ ਪਿੰਡ ਚੋਹਲਾ ਸਾਹਿਬ ਦੇ ਵਾਸੀ ਪ੍ਰਭਜੀਤ ਸਿੰਘ ਨੂੰ 300 ਕਿਲੋਂ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਮਗਰੋਂ ਉਕਤ ਮਾਮਲੇ ਨੂੰ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਐੱਮ.ਪੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਅਕਾਲੀ ਦਲ ਸੰਯੁਕਤ ਨਾਲ ਜੋੜਿਆ।

ਆਪ ਆਗੂ ਮਨਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਸਾਹਿਬ ਦੇ ਵਾਸੀ ਤੋਂ ਜਿਹੜਾ 300 ਕਿਲੋ ਨਸ਼ਾ ਫੜਿਆ ਗਿਆ ਹੈ ਉਸ ਦੇ ਰੋਸ ਵਜੋਂ ਉਹ ਪਿਛਲੇ 4 ਦਿਨਾਂ ਤੋਂ ਖਡੂਰ ਦੇ ਪਿੰਡਾਂ ਵਿੱਚ ਜਾ ਕੇ ਪੁਤਲੇ ਫੂਕ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਵਿਕਣ ਪਿੱਛੇ ਸਿਆਸੀ ਸ਼ੈਅ ਹੈ।

ਇਹ ਵੀ ਪੜ੍ਹੋ:ਭਾਰਤੀ ਹਰ ਰੋਜ਼ 1000 ਕਿਲੋ ਹੈਰੋਇਨ ਦੀ ਕਰਦੇ ਹਨ ਖਪਤ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 50 ਕਿਲੋ ਦੇ ਤੋੜੇ ਬੰਨ ਕੇ ਉਨ੍ਹਾਂ ਨੇ ਦਰਸਾਇਆ ਹੈ ਕਿ 3 ਕਿਲੋ ਹੈਰੋਇਨ ਕਿੰਨੀ ਬਣਦੀ ਹੈ। ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਕਿੰਨੀ ਮਾਵਾਂ ਦੇ ਪੁੱਤਾ ਨੂੰ ਖਰਾਬ ਕਰ ਦੇਵੇਗਾ। ਉਨ੍ਹਾਂ ਨੇ ਇਸ ਪ੍ਰਦਰਸ਼ਨ ਦੌਰਾਨ ਅਕਾਲੀ ਆਗੂਆਂ ਉੱਤੇ ਨਿਸ਼ਾਨਾ ਸਾਧਦਿਆ।

ਲਾਲਪੁਰਾ ਨੇ ਕਿਹਾ ਕਿ ਜੇਕਰ ਉਕਤ ਵਿਅਕਤੀ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਪਤਾ ਨਹੀ ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹਨੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਉਕਤ ਮਾਮਲੇ ਦੀ ਜਾਂਚ ਤਰੁੰਤ ਸੀ.ਬੀ.ਆਈ ਨੂੰ ਸੌਂਪੇ ਤਾਂ ਕਿ ਸਚਾਈ ਲੋਕਾਂ ਸਾਹਮਣੇ ਪੇਸ਼ ਕਰੇ, ਨਹੀਂ ਤਾਂ ਇਸੇ ਤਰਾਂ ਪੂਰੇ ਪੰਜਾਬ ਵਿੱਚ ਪਤੁਲੇ ਫੂਕੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.