ਤਰਨਤਾਰਨ: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਚੇਲਾ ਵਿਖੇ ਇੱਕ ਘਰ ਵਿੱਚੋਂ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਲਾਸ਼ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਪਹਿਚਾਣ ਦੀਪਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਚੇਲਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦੀ ਘਰ ਦੀ ਰਸੋਈ ਵਿੱਚੋਂ ਲਾਸ਼ ਬਰਾਮਦ ਹੋਈ ਹੈ ਜੋ ਕਿ ਖੂਨ ਨਾਲ ਲੱਥਪਥ ਮਿਲੀ ਹੈ। ਫਿਲਹਾਲ ਭਿੱਖੀਵਿੰਡ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੀਪਕ ਕੁਮਾਰ ਦੀ ਲਾਸ਼ ਖੂਨ ਨਾਲ ਲੱਥ ਪੱਥ: ਮ੍ਰਿਤਕ ਨੌਜਵਾਨ ਦੇ ਭਰਾ ਰਵਿੰਦਰ ਕੁਮਾਰ ਅਤੇ ਹੈਪੀ ਸ਼ਰਮਾ ਨੇ ਦੱਸਿਆ ਕਿ ਉਹ ਭਿੱਖੀਵਿੰਡ ਦੇ ਚੇਲਾ ਕਲੋਨੀ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪਿੰਡ ਚੇਲੇ ਤੋਂ ਫੋਨ ਆਇਆ ਕਿ ਤੁਹਾਡੇ ਘਰ ਦੇ ਪਰਨਾਲੇ ਵਿੱਚੋਂ ਖੂਨ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੌਕੇ ਉੱਤੇ ਆਣ ਕੇ ਵੇਖਿਆ ਤਾਂ ਉਨ੍ਹਾਂ ਦੇ ਭਰਾ ਦੀਪਕ ਕੁਮਾਰ ਦੀ ਲਾਸ਼ ਖੂਨ ਨਾਲ ਲੱਥ ਪੱਥ ਹੋਈ ਸੀ। ਜਿਸ ਦੀ ਇਤਲਾਹ ਤੁਰੰਤ ਉਨ੍ਹਾਂ ਵੱਲੋਂ ਥਾਣਾ ਭਿਖੀਵਿੰਡ ਪੁਲਿਸ ਨੂੰ ਦਿੱਤੀ ਗਈ।
- Sukhbir Badal On CM Mann: ਸੁਖਬੀਰ ਬਾਦਲ ਤੇ ਭਗਵੰਤ ਮਾਨ ਵਿੱਚ ਛਿੜੀ ਟਵਿਟਰ ਵਾਰ, ਹੁਣ ਬਾਦਲ ਨੇ ਕਿਹਾ- "ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ"
- ਕੋਠੀ ਵਾਲੇ ਵਿਵਾਦ ਤੋਂ ਮਗਰੋਂ ਬੋਲੇ ਸਰਵਜੀਤ ਕੌਰ ਮਾਣੂਕੇ, ਕਿਹਾ- "ਖਹਿਰਾ ਸਾਬ੍ਹ ਮੈਂ ਤਾਂ ਕੋਠੀ ਛੱਡ 'ਤੀ, ਤੁਸੀਂ ਦੱਸੋ ਸੈਕਟਰ 5 ਵਾਲੀ ਕੋਠੀ ਦਾ ਮਾਲਕ ਕਿੱਥੇ ਗਿਆ ?"
- Navjot Kaur Birthday: ਨਵਜੋਤ ਸਿੱਧੂ ਨੇ ਪਤਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ- "ਹੈਪੀ ਬਰਥਡੇ ਨੋਨੀ"
ਮੌਤ ਕੁਦਰਤੀ ਤਰੀਕੇ ਨਾਲ ਹੋਈ ਜਾਂ ਕਤਲ ਇਸ ਦੀ ਜਾਂਚ ਜਾਰੀ: ਉਨ੍ਹਾਂ ਦੱਸਿਆ ਕਿ ਦੀਪਕ ਕੁਮਾਰ ਦਾ ਵਿਆਹ ਹੋ ਚੱਕਿਆ ਹੈ ਅਤੇ ਉਸ ਦੀ ਪਤਨੀ ਦੋ ਸਾਲ ਤੋਂ ਆਪਣੇ ਪੇਕੇ ਪਰਿਵਾਰ ਰਹਿ ਰਹਿ ਰਹੀ ਹੈ ਅਤੇ ਦੀਪਕ ਕੁਮਾਰ ਦੇ ਦੋ ਬੱਚੇ ਵੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਈ ਦਿਨ ਤੋਂ ਉਨ੍ਹਾਂ ਕੋਲ ਚਿੱਲਾ ਕਲੋਨੀ ਭਿੱਖੀਵਿੰਡ ਵਿਖੇ ਰਹਿ ਰਹੇ ਹਨ। ਮ੍ਰਿਤਕ ਨੌਜਵਾਨ ਦੇ ਭਰਾਵਾਂ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਦੀਪਕ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੱਟੀ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਉੱਧਰ ਇਸ ਸਬੰਧੀ ਥਾਣਾ ਭਿੱਖੀਵਿੰਡ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਜਾਂਚ ਆਰੰਭੀ ਗਈ ਹੈ ਅਤੇ ਥੋੜ੍ਹੇ ਚਿਰ ਬਾਅਦ ਇਸ ਸਬੰਧੀ ਸਾਰੀਆਂ ਪਰਤਾਂ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ।