ਤਰਨਤਾਰਨ: ਸ਼ਹਿਰ ’ਚ ਪਿੱਟਬੁਲ ਕੁਤੇ ਨੇ ਇਕ 10 ਸਾਲ ਦੇ ਬੱਚੇ ਨੂੰ ਗਲੀ ਜਾਂਦਿਆ ਦਬੋਚ ਲਿਆ। ਜਿਸ ਤੋਂ ਬਾਅਦ ਲੋਕਾਂ ਵਲੋਂ ਰੋਲਾ ਪਾਉਣ ’ਤੇ ਕੁਝ ਲੋਕਾਂ ਦੀ ਸੂਝ ਬੂਝ ਨਾਲ ਕੁਤੇ ਦੇ ਸਿਰ ’ਚ ਇੱਟ ਮਾਰ ਕੇ ਬੱਚੇ ਦੀ ਜਾਨ ਬਚਾਈ। ਜਖ਼ਮੀ ਹਾਲਤ ’ਚ ਬੱਚੇ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸਦੇ ਜਖਮਾਂ ਦੀ ਜਾਂਚ ਤੋਂ ਬਾਅਦ ਬਚੇ ਦਾ ਇਲਾਜ ਕਰਦਿਆਂ ਪੱਟੀਆਂ ਕਰ ਦਿਤੀਆਂ ਗਈਆਂ।
ਇਸ ਮੌਕੇ ਜਖ਼ਮੀ ਬੱਚੇ ਦੇ ਮਾਪਿਆਂ ਵਲੋਂ ਪਿੱਟਬੁਲ ਕੁੱਤੇ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਅਤੇ ਇਲਾਕੇ ਚੋ ਕੁੱਤੇ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਜਾਂਚ ਅਧਿਕਾਰੀ ਰਾਜਪਾਲ ਸਿੰਘ ਨੇ ਦੱਸਿਆ ਕਿ ਜਖ਼ਮੀ ਬੱਚੇ ਦੇ ਮਾਪਿਆਂ ਅਤੇ ਪਿੱਟਬੁਲ ਕੁੱਤੇ ਦੇ ਮਾਲਕ ਵਿਚਕਾਰ ਰਜਾਮੰਦੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਿੱਟਬੁਲ ਕੁੱਤੇ ਦੇ ਮਾਲਕ ਬੱਚੇ ਦੇ ਇਲਾਜ ਕਰਵਾਉਣ ਅਤੇ ਕੁੱਤੇ ਨੂੰ ਮੁੱਹਲੇ ਤੋਂ ਦੂਰ ਛੱਡ ਕੇ ਆਉਣ ਲਈ ਸਹਿਮਤੀ ਹੈ।
ਪਰ ਫੇਰ ਵੀ ਜੇਕਰ ਦੋਹਾਂ ਧਿਰਾਂ ’ਚ ਸਮਝੌਤਾ ਨਹੀਂ ਹੁੰਦਾ ਤਾ ਪੀੜ੍ਹਤ ਬੱਚੇ ਦੇ ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਲੁਧਿਆਣਾ ਪ੍ਰਸ਼ਾਸਨ ਦਾ ਕਾਂਡ, ਆਟੋ ’ਚ ਸਸਕਾਰ ਲਈ ਆਈ ਕੋਰੋਨਾ ਪੌਜ਼ੀਟਿਵ ਲਾਸ਼