ਤਰਨਤਾਰਨ: ਪੰਜਾਬ ਵਿੱਚ ਨਸ਼ਾ ਤਸਕਰਾਂ ਵੱਲੋਂ ਅੱਜ ਵੀ ਨਸ਼ੇ ਦੀ ਤਸਕਰੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਤਸਕਰਾਂ ਖ਼ਿਲਾਫ਼ ਸਕਿੰਜਾ ਕਸਿਆ ਗਿਆ ਹੈ। ਪਰ ਫਿਰ ਵੀ ਇਨ੍ਹਾਂ ਤਸਕਰਾਂ ਨੂੰ ਪੰਜਾਬ ਪੁਲਿਸ ਦਾ ਕੋਈ ਡਰ ਨਹੀਂ ਜਾਪਦਾ। ਅੱਜ ਪੱਟੀ ਪੁਲਿਸ ਨੇ ਇੱਕ ਵੱਡੀ ਸਫ਼ਲਤਾਂ ਹਾਸਲ ਕੀਤੀ ਹੈ। ਪੁਲਿਸ ਵੱਲੋਂ 5 ਕਿਲੋਂ 200 ਗ੍ਰਾਮ ਹੈਰੋਇਨ, 1 ਲੱਖ ਡਰੱਗ ਮਨੀ ਤੇ ਇੱਕ ਆਈ-20 ਕਾਰ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਲਾਕੇ ਵਿੱਚ ਪੁਲਿਸ ਵੱਲੋਂ ਅਜਿਹੇ ਤਸਕਰਾਂ ਨੂੰ ਨੱਥ ਪਾਉਣ ਲਈ ਥਾਂ-ਥਾਂ ਸਖ਼ਤੀ ਨਾਲ ਨਾਕੇਬੰਦੀ ਕੀਤੀ ਗਈ ਹੈ। ਸ਼ਹਿਰ ਵਿੱਚ ਆਉਣ ਜਾਉਣ ਵਾਲੀਆਂ ਗੱਡੀਆਂ ‘ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ, ਕਿ ਮੁਖਬਰ ਨੇ ਇਤਲਾਹ ਦਿੱਤੀ ਸੀ, ਕਿ ਨਰੇਸ਼ ਪੁੱਤਰ ਸ਼ਿਵ ਕੁਮਾਰ ਵਾਸੀ ਧਰਮਪੁਰਾ ਨੇੜੇ ਜੌੜਾ ਫਾਟਕ ਅੰਮ੍ਰਿਤਸਰ ਅਤੇ ਰਾਹੁਲ ਉਰਫ ਮਨੀ ਪੁੱਤਰ ਰਾਜੇਸ਼ ਕੁਮਾਰ ਵਾਸੀ ਧਰਮਪੁਰਾ ਨੇੜੇ ਜੌੜਾ ਫਾਟਕ ਅੰਮ੍ਰਿਤਸਰ ਜੋ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾ ਦੀ ਸਮੱਗਲਿੰਗ ਕਰਦੇ ਹਨ ।
ਅੱਜ ਵੀ ਇਹ ਦੋਵੇਂ ਨੌਜਵਾਨ ਆਪਣੀ ਕਾਰ ‘ਤੇ ਸਵਾਰ ਹੋ ਕੇ ਹੈਰੋਇਨ ਵੇਚਣ ਲਈ ਫਿਰੋਜ਼ਪੁਰ ਸਾਈਡ ਜਾ ਰਹੇ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਦੋਵੇ ਨੌਜਵਾਨ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਮੁਖਬਰ ਦੀ ਇਤਲਾਹ ਦੇ ਅਨੁਸਾਰ ਨਾਕੇਬੰਦੀ ਕੀਤੀ। ਮੁਲਜ਼ਮਾਂ ਦੀ ਕਾਰ ਨੂੰ ਦੇਖ ਕੇ ਜਦੋਂ ਪਲਿਸ ਨੇ ਮੁਲਜ਼ਮਾਂ ਨੂੰ ਕਾਰ ਰੋਕਣ ਦੀ ਇਸ਼ਾਰਾ ਕੀਤਾ, ਤਾਂ ਮੁਲਜ਼ਮਾਂ ਨੇ ਪੁਲਿਸ ਨੂੰ ਵੇਖ ਕੇ ਕਾਰ ਵਾਪਸ ਮੋੜ ਕੇ ਭੱਜਣ ਲੱਗੇ ਸਨ। ਹਾਲਾਂਕਿ ਮੁਲਜ਼ਮ ਆਪਣੇ ਇਰਾਦਿਆ ਵਿੱਚ ਕਾਮਯਾਬ ਨਹੀਂ ਹੋ ਸਕੇ।
ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ, ਕਿ ਰਿਮਾਂਡ ਦੌਰਾਨ ਮੁਲਜ਼ਮਾ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:ਬੰਦ ਪਈ ਫੈਕਟਰੀ ਵਿਚੋਂ ਦੋ ਜ਼ਹਿਰੀਲੇ ਸੱਪਾਂ ਨੂੰ ਨੌਜਵਾਨ ਨੇ ਕੀਤਾ ਕਾਬੂ