ETV Bharat / state

ਚੋਰੀ ਦੀਆਂ ਗੱਡੀਆਂ ਸਣੇ ਕਾਂਗਰਸੀ ਸਰਪੰਚ ਸਮੇਤ 2 ਕਾਬੂ - Sarpanch arrested with stolen vehicles

ਖੇਮਕਰਨ ਸਾਹਿਬ ਪੁਲਿਸ ਨੇ ਗੱਡੀਆਂ ਚੋਰੀ ਕਰਕੇ ਵੇਚਣ ਵਾਲੇ ਇੱਕ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਗਿਰੋਹ ਵਿੱਚ ਕਾਂਗਰਸੀ ਸਰਪੰਚ ਸ਼ਾਮਲ ਹੈ।

ਚੋਰੀ ਦੀਆਂ ਗੱਡੀਆਂ ਸਣੇ ਕਾਂਗਰਸੀ ਸਰਪੰਚ ਸਮੇਤ 2 ਕਾਬੂ

author img

By

Published : Sep 29, 2020, 7:18 PM IST

ਖੇਮਕਰਨ ਸਾਹਿਬ: ਵੱਖ-ਵੱਖ ਇਲਾਕਿਆਂ 'ਚੋਂ ਗੱਡੀਆਂ ਚੋਰੀ ਕਰਕੇ ਵੇਚਣ ਵਾਲੇ ਇੱਕ ਗਿਰੋਹ ਨੂੰ ਪੁਲਿਸ ਨੇ ਬੇਨਕਾਬ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਗਿਰੋਹ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਦੇ ਖੇਮਕਰਨ ਹਲਕੇ ਦੇ ਪਿੰਡ ਮਰਗਿੰਦਪੁਰਾ ਦਾ ਮੌਜੂਦਾ ਕਾਂਗਰਸੀ ਸਰਪੰਚ ਵੀ ਸ਼ਾਮਲ ਹੈ। ਕਾਂਗਰਸੀ ਸਰਪੰਚ ਨੂੰ ਪੁਲਿਸ ਨੇ ਉਸ ਦੇ ਇੱਕ ਹੋਰ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਸ ਫੜ੍ਹੇ ਗਏ ਗਿਰੋਹ ਦੇ 4 ਮੈਂਬਰ ਅਜੇ ਵੀ ਫਰਾਰ ਹਨ। ਜਦੋਂਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਚੋਰੀ ਦੀਆਂ 2 ਕਾਰਾਂ ਵਰਨਾ ਅਤੇ ਹੌਂਡਾ ਅਮੇਜ਼ ਵੀ ਬਰਾਮਦ ਹੋਈਆਂ ਹਨ।

ਚੋਰੀ ਦੀਆਂ ਗੱਡੀਆਂ ਸਣੇ ਕਾਂਗਰਸੀ ਸਰਪੰਚ ਸਮੇਤ 2 ਕਾਬੂ

ਇਸ ਬਾਰੇ ਸਬ-ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਰਗਿੰਦਪੁਰਾ ਦਾ ਕਾਂਗਰਸੀ ਸਰਪੰਚ ਸਤਰਾਜ ਸਿੰਘ, ਗੁਰਮੀਤ ਸਿੰਘ ਅਤੇ ਸੁਖਮਨ ਸਿੰਘ ਵੱਖ ਵੱਖ ਇਲਾਕਿਆਂ 'ਚੋਂ ਗੱਡੀਆਂ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ।

ਇਹ ਲੋਕ ਅੱਡਾ ਦਿਆਲਪੁਰਾ ਵਿਖੇ ਚੋਰੀ ਦੀ ਗੱਡੀ ਲੈ ਕੇ ਘੁੰਮ ਰਹੇ ਸਨ। ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਸਰਪੰਚ ਸਤਰਾਜ ਸਿੰਘ ਅਤੇ ਗੁਰਮੀਤ ਸਿੰਘ ਨੂੰ ਕਾਬੂ ਕਰ ਲਿਆ। ਜਿਨ੍ਹਾਂ ਕੋਲੋਂ ਇੱਕ ਵਰਨਾ ਕਾਰ, ਇੱਕ ਹੌਂਡਾ ਅਮੇਜ਼ ਕਾਰ ਬਰਾਮਦ ਹੋਈਆਂ ਹਨ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸੁਖਮਨ ਸਿੰਘ ਸੁੱਖ ਅਤੇ ਉਨ੍ਹਾਂ ਤਿੰਨ ਹੋਰ ਅਣਪਛਾਤੇ ਲੋਕਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਜਦੋਂ ਕਿ ਥਾਣਾ ਕੱਚਾ ਪੱਕਾ ਵਿਖੇ ਦਰਜ ਕੀਤੇ ਮੁਕੱਦਮੇ 'ਚ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ ਵਿਰੁੱਧ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.