ਜ਼ੀਰਾ: ਵਿਧਾਨ ਸਭਾ ਚੋਣਾਂ ਦੌਰਾਨ ਵਧੇਰੇ ਪੁਲਿਸ ਬਲ ਲਗਾਏ ਜਾਣ ਕਾਰਨ ਜਿੱਥੇ ਚੋਣਾਂ ਦਰਮਿਆਨ ਅਮਨ ਸ਼ਾਂਤੀ ਰਹੀ, ਉੱਥੇ ਲੁੱਟ ਤੇ ਚੋਰੀ ਆਦਿ ਦੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਈ ਰਹੀ ਪਰ ਚੋਣਾਂ ਖ਼ਤਮ ਹੁੰਦੇ ਹੀ ਮਾੜੇ ਅਨਸਰਾਂ ਦੀਆਂ ਸਰਗਰਮੀਆਂ ਫੇਰ ਤੋਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਾਮਲਾ ਹੈ ਵਿਧਾਨ ਸਭਾ ਹਲਕਾ ਜ਼ੀਰਾ (zira crime news) ਦੇ ਕਸਬਾ ਮੱਲਾਂਵਾਲਾ ਦਾ, ਜਿਥੇ ਅੱਜ ਦਿਨ ਦਿਹਾੜੇ ਇਕ ਫਾਈਨਾਂਸ ਕੰਪਨੀ ਵਿੱਚ ਚਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਅਸਫਲ ਕੋਸ਼ਿਸ਼ ਕੀਤੀ (robbers tried to loot the finance company in zira) ।
ਲੋਕਾਂ ਦੇ ਸ਼ੋਰ ਮਚਾਉਣ ਦੇ ਨਾਲ ਲੁਟੇਰਿਆਂ ਨੇ ਨੱਸ਼ਣ ਦੀ ਕੋਸ਼ਿਸ਼ ਕੀਤੀ ਤੇ ਇਨ੍ਹਾਂ ਵਿੱਚੋਂ ਇੱਕ ਲੁਟੇਰਾ ਲੋਕਾਂ ਦੇ ਹੱਥ ਲੱਗ ਗਿਆ, ਜਿਸ ਨੂੰ ਫੜ ਕੇ ਮੌਕੇ ’ਤੇ ਪੁੱਜੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਚਾਰ ਲੁਟੇਰੇ ਦੱਸੇ ਜਾਂਦੇ ਹਨ ਤੇ ਤਿੰਨ ਨੱਸ਼ਣ ਵਿੱਚ ਕਾਮਯਾਬ ਹੋ ਗਏ (one nabbed and three escaped)। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਫਾਈਨਾਂਸ਼ੀਅਲ ਇਨਕੁਲੀਸ਼ਨ ਲਿਮਿਟਡ ਬਰਾਂਚ ਫ਼ਿਰੋਜ਼ਪੁਰ ਰੋੜ ਮੱਲਾਂਵਾਲਾ ਵਿਖੇ ਚਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ।
ਲੁੱਟ ਦੀ ਇਸ ਕੋਸ਼ਿਸ਼ ਨੂੰ ਆਲੇ ਦੁਆਲੇ ਦੇ ਲੋਕਾਂ ਤੇ ਪੁਲਿਸ ਨੇ ਅਸਫਲ ਕਰ ਦਿੱਤਾ ਕੰਪਨੀ ਦੇ ਦਫ਼ਤਰ ਵਿੱਚ ਅੱਜ ਸਵੇਰੇ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ ਕੈਸ਼ ਦੀਆਂ ਚਾਬੀਆਂ ਦੀ ਮੰਗ ਕੀਤੀ ਗਈ ਇੰਨੇ ਸਮੇਂ ਨੂੰ ਹੇਠਾਂ ਰੌਲਾ ਪੈਣ ਤੇ ਲੁਟੇਰੇ ਨਾਲ ਲੱਗਦੀਆਂ ਦੁਕਾਨਾਂ ਦੀ ਛੱਤ ਤੇ ਚੜ੍ਹ ਕੇ ਹੇਠਾਂ ਛਾਲ ਮਾਰ ਦਿੱਤੀ। ਇਹ ਉਚਾਈ ਜ਼ਮੀਨ ਤੋਂ ਲਗਭਗ ਸੱਠ ਫੁੱਟ ਦੇ ਕਰੀਬ ਸੀ। ਇਸ ਦੌਰਾਨ ਫਾਇਨੈਂਸ ਮੈਨੇਜਰ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਇਕ ਮਿੰਟ ਵਿਚ ਹੀ ਪੁਲਿਸ ਮੌਕੇ ’ਤੇ ਪੁੱਜ ਗਈ।
ਘਟਨਾ ਵਾਲ ਥਾਂ ਐਸਐਚਓ ਦੀ ਰਿਹਾਇਸ਼ ਦੇ ਨਜ਼ਦੀਕ ਹੋਣ ਕਰ ਕੇ ਪੁਲਿਸ ਛੇਤੀ ਹੀ ਮੌਕੇ ’ਤੇ ਪਹੁੰਚ ਗਈ ਤੇ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਇਸ ਦੌਰਾਨ ਤਿੱਨ ਭੱਜਣ ਵਿਚ ਕਾਮਯਾਬ ਹੋ ਗਏ ਇਸ ਘਟਨਾ ਦੀ ਜਾਣਕਾਰੀ ਤੋਂ ਬਾਦ ਐੱਸਐੱਸਪੀ ਫਿਰੋਜ਼ਪੁਰ ਨਰਿੰਦਰ ਭਾਰਗਵ, ਐਸ ਪੀ ਮਨਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਐੱਸ ਪੀ ਮਨਵਿੰਦਰ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਦੋਸ਼ੀ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਉਸ ਪਾਸੋਂ ਇੱਕ ਰਿਵਾਲਵਰ ਵੀ ਮਿਲਿਆ ਹੈ ਅਤੇ ਉਸ ਦੇ ਭੱਜੇ ਹੋਏ ਤਿੰਨੋਂ ਸਾਥੀ ਵੀ ਤਰਨਤਾਰਨ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ: Russia-Ukraine War: ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਧਮਾਕਿਆਂ ਦੀ ਗੂੰਝ, ਹਮਲੇ ਜਾਰੀ