ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਦੇ ਦੂਸਰੇ ਦਿਨ ਸੀ.ਏ.ਏ. ਦਾ ਵਿਰੋਧ ਕੀਤਾ, ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਤੇਜ਼ ਹੋ ਚੁੱਕੀ ਹੈ। ਜਿੱਥੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ ਦੇ ਦੋਹਰੇ ਚਿਹਰੇ 'ਤੇ ਸਵਾਲ ਚੁੱਕੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਦੋਹਰੇ ਚਿਹਰੇ 'ਤੇ ਸਵਾਲ ਚੁੱਕੇ ਹਨ।
ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਮੇਸ਼ਾ ਹੀ ਅਕਾਲੀ ਦਲ ਨੇ ਡਬਲ ਸਟੈਂਡਰਡ ਦੀ ਰਾਜਨੀਤੀ ਕਰਦੀ ਆ ਰਹੀ ਹੈ। ਦਿੱਲੀ ਵਿੱਚ ਹਰਸਿਮਰਤ ਕੌਰ ਬਾਦਲ ਕੁਰਸੀ ਨੂੰ ਬਚਾਉਣ ਲਈ ਉੱਥੇ ਸੀ.ਏ.ਏ. ਦਾ ਸਮਰਥਨ ਕਰ ਰਹੀ ਹੈ।
ਇਹ ਵੀ ਪੜ੍ਹੋ: ਅਕਾਲੀਆਂ ਨੂੰ ਇੱਕ ਪਾਸੇ ਵੋਟਾਂ ਦਾ ਤੇ ਦੂਜੇ ਪਾਸੇ ਹਰਸਿਮਰਤ ਬਾਦਲ ਕੁਰਸੀ ਦਾ ਸੀ ਡਰ: ਵੇਰਕਾ
ਅਕਾਲੀ ਦਲ ਪੰਜਾਬ ਵਿੱਚ ਵੋਟਾਂ ਲੈਣ ਲਈ ਅਤੇ ਆਪਣੀ ਰਾਜਨੀਤੀ ਦੇ ਲਈ ਸੀ.ਏ.ਏ ਦਾ ਵਿਰੋਧ ਕਰਦੇ ਹਨ। ਜਿਸ ਨਾਲ ਹੁਣ ਲੋਕ ਵੀ ਸਮਝਣ ਲੱਗ ਪਏ ਹਨ। ਉਨ੍ਹਾਂ ਨੇ ਕਿਹਾ ਕਿ 2020 'ਚ ਜਲਦ ਹੀ ਅਕਾਲੀ ਦਲ ਖ਼ਤਮ ਹੋ ਜਾਵੇਗੀ।