ਸ੍ਰੀ ਮੁਕਤਸਰ ਸਾਹਿਬ: ਹਲਕਾ ਗਿੱਦੜਬਾਹਾ ਦੇ ਨਜ਼ਦੀਕ ਪਿੰਡ ਭਾਰੂ ਦਾ ਰਹਿਣ ਵਾਲਾ ਕਲਾਕਾਰ ਲਵਲੀ ਦੀਦਾਰ ਜੋ ਅੱਜ ਰੋਜ਼ੀ ਰੋਟੀ ਤੋਂ ਵੀ ਮੋਹਤਾਜ ਹੋ ਰਿਹਾ ਹੈ। ਲਵਲੀ ਦੀਦਾਰ ਪੰਜਾਬੀ ਸ਼ੋਅ ਵਾਇਸ ਆਫ਼ ਪੰਜਾਬ 'ਚ ਵੀ ਆਪਣੀ ਕਲਾਕਾਰੀ ਦੇ ਰੰਗ ਦਿਖਾ ਚੁੱਕਿਆ ਹੈ। ਜਿਸ ਦੀ ਗਾਇਕੀ ਦੇ ਕਈ ਵੱਡੇ ਪੰਜਾਬੀ ਗਾਇਕ ਅਤੇ ਸੰਗੀਤਕਾਰ ਦੀਵਾਨੇ ਸੀ। ਪਰ ਅੱਜ ਲਵਲੀ ਦੀਦਾਰ ਆਪਣਾ ਪੈਰ ਗਵਾ ਚੁੱਕਿਆ ਹੈ, ਜਿਸ ਕਾਰਨ ਉਸ ਦੇ ਘਰ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਜਾ ਰਹੀ ਹੈ।
ਇਸ ਸਬੰਧੀ ਕਲਾਕਾਰ ਲਵਲੀ ਦੀਦਾਰ ਨੇ ਦੱਸਿਆ ਕਿ ਉਸ ਦੀ ਗਾਇਕੀ ਤੋਂ ਮਾਸਟਰ ਸਲੀਮ, ਪ੍ਰੀਤ ਹਰਪਾਲ ਅਤੇ ਸਚਿਨ ਅਹੂਜਾ ਬਹੁਤ ਪ੍ਰਭਾਵਿਤ ਸੀ। ਉਨ੍ਹਾਂ ਕਿਹਾ ਕਿ ਪੈਰ ਕੱਟਿਆ ਹੋਣ ਕਾਰਨ ਉਹ ਘਰ ਵਿਹਲਾ ਰਹਿਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਉਸਦੀ ਪਤਨੀ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਟੀ ਛੋਟੀ ਹੋਣ ਕਾਰਨ ਉਸਦੀ ਪੜ੍ਹਾਈ ਚੱਲ ਰਹੀ ਹੈ। ਜਿਸ ਲਈ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੀ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ।
ਇਸ ਨੂੰ ਲੈਕੇ ਕਲਾਕਾਰ ਲਵਲੀ ਦੀਦਾਰ ਵਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਜਿਥੇ ਕਲਾਕਾਰਾਂ ਤੋਂ ਮਦਦ ਦੀ ਅਪੀਲ ਕੀਤੀ ਹੈ,ਉਥੇ ਹੀ ਸਰਕਾਰ ਅਤੇ ਸਮਾਜਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮਦਦ ਮਿਲਣ ਕਾਰਨ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾ ਸਕਦੇ ਹਨ।