ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦੀਆਂ ਤੋਂ ਅਮਰੀਕਾ ਗਏ ਗੁਰਭੇਜ ਸਿੰਘ ਨਾਮ ਦੇ ਨੌਜਵਾਨ ਦੀ ਕੈਲੀਫੋਰਨੀਆਂ ਸ਼ਹਿਰ (Death of Gurbhaj Singh in California) ਵਿੱਚ ਸਿਹਤ ਵਿਗੜਨ ਮਗਰੋਂ ਅਚਾਨਕ ਮੌਤ ਹੋ ਗਈ। ਨੌਜਵਾਨ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਬਾਦੀਆਂ ਦੇ ਸਰਪੰਚ ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਰਭੇਜ ਸਿੰਘ ਪੁੱਤਰ ਸਵਰਣ ਸਿੰਘ ਕਰੀਬ 11 ਮਹੀਨੇ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ 35 ਲੱਖ ਲਾਕੇ ਘਰ ਦੇ ਆਰਥਿਕ ਹਲਾਤ ਠੀਕ ਕਰਨ ਗਿਆ ਸੀ ।
ਤੇਜ਼ ਦਰਦ ਤੋਂ ਬਾਅਦ ਹੋਈ ਮੌਤ: ਬੀਤੀ ਰਾਤ 12:00 ਵਜੇ ਅਮਰੀਕਾ ਤੋਂ ਗੁਰਭੇਜ ਦੇ ਦੋਸਤ ਦਾ ਫੋਨ ਆਇਆ ਕਿ ਗੁਰਭੇਜ ਨੁੰ ਇੱਕਦਮ ਤੇਜ਼ ਦਰਦ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਉਂਦੇ ਸਮੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਗੁਰਭੇਜ ਨੇ ਰੱਖੜੀ ਬਾਰੇ ਭੈਣਾਂ ਨਾਲ ਗੱਲਬਾਤ ਕੀਤੀ ਅਤੇ ਉਹ ਕਹਿ ਰਿਹਾ ਸੀ ਕਿ ਜਲਦ ਇੰਡੀਆ ਆਵਾਂਗਾ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ, ਪਰਿਵਾਰ ਹੁਣ ਉਸ ਦੀ ਲਾਸ਼ ਦੀ ਊਡੀਕ ਕਰ ਰਿਹਾ। ਦੋ ਭੈਣਾਂ, ਇੱਕ ਭਰਾ ਅਤੇ ਮਾਂ-ਪਿਓ ਦਾ ਰੋ-ਰੋ ਬੁਰਾ ਹਾਲ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
- Dissolution Panchayats: ਇੱਕ ਪੱਤਰ ਨੇ ਪੰਜਾਬ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਵਿਰੋਧੀਆਂ ਨੇ ਚੁੱਕੇ ਸਵਾਲ
- Toll plazas increased rates: ਅੰਮ੍ਰਿਤਸਰ-ਦਿੱਲੀ 6 ਮਾਰਗੀ ਰੋਡ ਉੱਤੇ ਸਫਰ ਹੋਇਆ ਮਹਿੰਗਾ, ਟੋਲ ਪਲਾਜ਼ਿਆਂ ਦੇ ਵਧੇ ਰੇਟ
- Punjabi Youth died In canada: ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਮੌਤ, ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ
ਸਰਕਾਰਾਂ ਨੂੰ ਮਦਦ ਲਈ ਅਪੀਲ: ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੀਵਨ ਭਰ ਦੀ ਪੂੰਜੀ ਲਗਾਉਣ ਤੋਂ ਇਲਾਵਾ ਕਰਜ਼ਾ ਚੁੱਕ ਕੇ 35 ਲੱਖ ਰੁਪਏ ਲਾਕੇ ਨੌਜਵਾਨ ਪੁੱਤ ਨੂੰ ਘਰ ਦੀ ਹਾਲਤ ਸੁਧਾਰਣ ਲਈ ਬਾਹਰ ਘੱਲਿਆ ਸੀ ਪਰ ਉਸ ਦੀ ਬੇਵਕਤੀ ਮੌਤ ਨੇ ਉਨ੍ਹਾਂ ਦਾ ਹੌਂਸਲਾ ਪਸਤ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਪੁੱਤਰ ਦਾ ਚਿਹਰਾ ਆਖਰੀ ਵਾਰ ਦੇਖ ਕੇ ਅੰਤਿਮ ਰਸਮਾਂ ਅਦਾ ਕਰ ਸਕਣ। ਦੱਸ ਦਈਏ ਕੁੱਝ ਦਿਨਾਂ ਪਹਿਲਾਂ ਬਰਨਾਲਾ ਦੇ ਪਿੰਡ ਹਮੀਦੀ ਦੀ ਕੁੜੀ ਮਨਪ੍ਰੀਤ ਕੌਰ ਦੀ ਵੀ ਕੈਨੇਡਾ ਵਿੱਚ ਦਿੱਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਮ੍ਰਿਤਕਾ ਦੀ ਉਮਰ ਮਹਿਜ਼ 22 ਸਾਲ ਸੀ ਜਦੋਂ ਉਸ ਨੂੰ ਦਿੱਲ ਦਾ ਦੌਰਾ ਪਿਆ ਅਤੇ ਸਾਹਾਂ ਦੀ ਡਰ ਟੁੱਟ ਗਈ।