ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਸੂਬੇ ਭਰ 'ਚ ਹੋਈ ਬਰਸਾਤ ਕਾਰਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੂਰੇ ਇਲਾਕੇ ਪਾਣੀ ਨਾਲ ਭਰ ਗਏ ਹਨ। ਪਾਣੀ ਭਰਨ ਕਾਰਨ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਦੇ ਪਿੰਡ ਸੋਹਣੇ ਵਾਲਾ ਵਿਖੇ ਪਾਣੀ ਦੇ ਕਹਿਰ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੀ ਹੈ। 5 ਦਿਨ ਹੋ ਗਏ ਪਰ ਅਜੇ ਤੱਕ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਇਸ ਪਿੰਡ ਦੇ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਾ।
ਇਹ ਵੀ ਪੜ੍ਹੋ: 2 ਘੰਟਿਆਂ ਦੇ ਮੀਂਹ ਨੇ ਖੋਲ੍ਹੀ ਸਮਾਰਟ ਸਿਟੀ ਦੀ ਪੋਲ
ਕਿਸਾਨਾਂ ਨੇ ਕਿਹਾ ਉਹ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ ਜੇ ਇਸ ਸਾਲ ਝੋਨਾ ਵੀ ਮਾਰਿਆ ਗਿਆ ਤਾਂ ਕਿਸਾਨ ਫ਼ਸਲ 'ਤੇ ਕੀਤਾ ਗਿਆ ਖ਼ਰਚ ਵੀ ਵਾਪਸ ਨਹੀਂ ਹੋ ਸਕੇਗਾ। ਕਿਸਾਨਾਂ ਨੇ ਸਰਕਾਰ ਨੂੰ ਕੀਤੀ ਹੈ ਕਿ ਉਨ੍ਹਾਂ ਦੇ ਖੇਤਾਂ ਵਿਚ ਭਰੇ ਪਾਣੀ ਦੀ ਨਿਕਾਸੀ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ।