ETV Bharat / state

ਘੁਬਾਇਆ ਨੂੰ ਟਿਕਟ ਦੇਣਾ ਹਾਈਕਮਾਨ ਦੇ ਹੱਥ: ਰਾਣਾ ਸੋਢੀ - punjab news

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸ਼ੁੱਕਰਵਾਰ ਨੂੰ ਜਲਾਲਾਬਾਦ ਰੋਡ 'ਤੇ ਇੱਕ ਨਿਜੀ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ। ਉਨ੍ਹਾਂ ਕਿਹਾ ਕਿ ਲੋਕ ਸਭਾ ਉਮੀਦਵਾਰਾਂ ਦਾ ਫ਼ੈਸਲਾ ਪਾਰਟੀ ਹਾਈਕਮਾਨ ਕਰੇਗੀ।

ਰਾਣਾ ਗੁਰਮੀਤ ਸਿੰਘ ਸੋਢੀ
author img

By

Published : Mar 22, 2019, 9:29 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀਸ਼ੁੱਕਰਵਾਰ ਨੂੰ ਜਲਾਲਾਬਾਦ ਰੋਡ 'ਤੇ ਇੱਕ ਨਿਜੀ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਵੀ ਮੌਜੂਦ ਰਹੇ।

ਵੀਡੀਓ।

ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਕਿਸੇ ਵੀ ਲੋਕ ਸਭਾ ਉਮੀਦਵਾਰ ਦਾ ਅਜੇ ਅਧਿਕਾਰਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦਾ ਫ਼ੈਸਲਾ ਪਾਰਟੀ ਹਾਈਕਮਾਨ ਕਰੇਗੀ।

ਇਸ ਤੋਂ ਇਲਾਵਾ ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ 'ਤੇ ਪਾਰਟੀ ਵਿੱਚ ਹੋ ਰਹੇ ਅੰਦਰੂਨੀ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਜੋ ਵੀ ਫ਼ੈਸਲਾ ਕਰੇਗੀ ਉਹ ਸਾਰੇ ਆਗੂਆਂ ਨੂੰ ਮੰਨਣਾ ਪਵੇਗਾ ਤੇ ਘੁਬਾਇਆ ਨੂੰ ਟਿਕਟ ਦੇਣਾ ਵੀ ਹਾਈਕਮਾਨ ਦੇ ਹੱਥ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ ਵਿੱਚ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲਦੀ ਹੈ ਤਾਂ ਇਹ ਪਾਰਟੀ ਲਈ ਚੰਗੀ ਗੱਲ ਹੈ।

ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੀ ਨਵੀਂ ਖੇਡ ਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਹਰ ਵਿਭਾਗ ਵਿੱਚ 3 ਫ਼ੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ।

Download link 

Reporter-Gurparshad Sharma
Station-Sri Muktsar Sahib
Contact_98556-59556

ਅਜ ਸ੍ਰੀ ਮੁਕਤਸਰ ਸਾਹਿਬ ਵਿਖੇ  ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ  ਪਹੁੰਚੇ । ਇਸ ਮੌਕੇ  ਜਿਲਾ ਪ੍ਰਧਾਨ ਹਰਚਰਨ ਸਿੰਘ ਸੋਥਾ ਵਲੋਂ ਉਨ੍ਹਾਂ ਦਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ਤੇ ਸੁਆਗਤ ਕੀਤਾ ਗਿਆ । ਇਸ ਮੌਕੇ ਰਾਣਾ ਸੋਢੀ ਵਲੋਂ ਇਕ ਜਲਾਲਾਬਾਦ ਰੋਡ ਤੇ ਇਕ ਨਿੱਜੀ ਹਸਪਤਾਲ ਦਾ ਉਦਘਾਟਨ ਕੀਤਾ ।  ਇਸ ਸੰਬੰਧੀ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ   ਸੈਂਟਰ ਕਾਂਗਰਸ ਪਾਰਟੀ ਦੀ ਮੀਟਿੰਗ ਤੋਂ ਬਾਅਦ ਹੀ  ਲੋਕ ਸਭਾ ਚੋਣਾਂ ਲਈ ਟਿਕਟਾਂ ਦਿੱਤੀ ਜਾਵੇਗੀ ਅਤੇ ਜਿਥੇ ਵੀ ਜਿਸ ਨੂੰ ਉਮੀਦਵਾਰ ਨੂੰ  ਟਿਕਟ ਦਿੱਤੀ ਜਾਵੇਗੀ ਉਸ ਨੂੰ ਹਰ ਆਗੂ ਮੰਨੇਗਾ ਅਤੇ ਪਾਰਟੀ ਹਾਈਕਮਾਂਡ ਵੱਲੋਂ ਕੁਝ ਦਿਨਾਂ ਅੰਦਰ ਹੀ ਟਿਕਟਾਂ ਸੰਬੰਧੀ ਫੈਸਲਾ ਲਿਆ ਜਾਵੇਗਾ। ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਟਿਕਟ ਦੀਆਂ ਕਿਆਸਰਾਈਆਂ ਦੇ ਕੁਝ ਲੋਕਾਂ ਦੇ ਵਿਰੋਧ ਸੰਬੰਧੀ ਬੋਲਦਿਆਂ ਕਿਹਾ ਕਿ  ਪਾਰਟੀ ਜੋ ਵੀ ਫੈਸਲਾ ਲਵੇਗੀ ਉਸ ਨੂੰ ਸਾਰੇ ਆਗੂ ਅਤੇ ਅਹੁਦੇਦਾਰ ਮਨਜ਼ੂਰ ਕਰਨਗੇ, ਸ਼ੇਰ ਸਿੰਘ ਘੁਬਾਇਆ ਦੇ ਪਾਰਟੀ ਵਿਚ ਆਉਣ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਮਿਲੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆ ਲਈ  ਪਿੰਡਾਂ ਅੰਦਰ ਪੰਚਾਇਤੀ ਜ਼ਮੀਨਾਂ ਤੇ ਖੇਡ ਮੈਦਾਨ ਬਣਾਵੇਗੀ। ਖਿਡਾਰੀਆ ਨੂੰ  ਨੌਕਰੀਆ ਲਈ ਹਰ ਡਿਪਾਰਮੈਟ ਵਿਚ 3% ਰਾਖਵਾਂ ਕਰਨ ਰਖਿਆ ਗਿਆ ਹੈ। ਫਿਰੋਜ਼ਪੁਰ ਨੂੰ ਪੰਜਾਬ ਦੀ ਅਹਿਮ ਸੀਟ ਮੰਨਣ ਤੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਇਸ ਵਾਰ ਕਾਂਗਰਸ ਦਾ ਉਮੀਦਵਾਰ ਜਿੱਤੇ। 

ਬਾਇਟ- ਗੁਰਮੀਤ ਸਿੰਘ ਰਾਣਾ ਸੋਢੀ ਕੈਬਨਿਟ ਮੰਤਰੀ ਪੰਜਾਬ

ETV Bharat Logo

Copyright © 2025 Ushodaya Enterprises Pvt. Ltd., All Rights Reserved.