ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 'ਹਾਥ ਸੇ ਹਾਥ ਮਿਲਾ' ਮੁਹਿੰਮ ਤਹਿਤ ਪੰਜ ਜਿਲ੍ਹਿਆ ਦੇ ਵੱਖ-ਵੱਖ ਬਲਾਕਾਂ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਮੁਹਿੰਮ ਦੇ ਅਗਾਜ ਅਤੇ ਰੂਪ ਰੇਖਾ ਉੱਤੇ ਗੱਲਬਾਤ ਕੀਤੀ ਹੈ। ਜਾਣਕਾਰੀ ਮੁਤਾਬਿਕ ਇਸ ਦੌਰਾਨ 38 ਬਲਾਕਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ਸਾਥ ਦਿੰਦਿਆ ਅਥਾਹ ਪਿਆਰ ਦਿੱਤਾ ਹੈ। ਇਸ ਮੌਕੇ ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਉੱਤੇ ਵੀ ਸਵਾਲ ਕੀਤੇ ਹਨ। ਰਾਜਾ ਵੜਿੰਗ ਨੇ ਦੱਸਿਆ ਕਿ ਹਾਥ ਸੇ ਹਾਥ ਜੋੜੋ ਮੁਹਿੰਮ ਤਹਿਤ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ।
ਲੋਕਾਂ ਦਾ ਪੈਸਾ ਲੋਕਾਂ ਉੱਤੇ ਲੱਗੇ : ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜਾ ਵੜਿੰਗ ਨੇ ਕੇਦਰੀ ਸਿਹਤ ਮੰਤਰੀ ਵੱਲੋਂ ਕੇਂਦਰ ਦੇ ਸਿਹਤ ਫੰਡ ਦੀ ਵਰਤੋਂ ਦੇ ਸਵਾਲ ਉੱਤੇ ਕਿਹਾ ਕਿ ਲੋਕਾਂ ਦਾ ਪੈਸਾ ਹੈ ਅਤੇ ਇਹ ਸਹੀ ਅਰਥਾਂ ਵਿੱਚ ਲੋਕਾਂ ਉੱਤੇ ਹੀ ਲੱਗਣਾ ਚਾਹੀਦਾ। ਉਹ ਕੇਂਦਰ ਦਾ ਜਾਂ ਸੂਬੇ ਦਾ ਪੈਸਾ ਹੈ, ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਦੇ ਨਾਮ ਹੇਠ ਲਗਾਏ ਗਏ ਪੈਸੇ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਪੰਜਾਬ ਵਿਚਾਲੇ ਚੱਲ ਰਹੇ ਚਿੱਠੀ ਵਿਵਾਦ ਉੱਤੇ ਦੋਹਾਂ ਧਿਰਾਂ ਨੂੰ ਘੇਰਦੇ ਕਿਹਾ ਕਿ ਜੇਕਰ ਦੋਹਾਂ ਧਿਰਾਂ ਵਿਚ ਸਹਿਮਤੀ ਨਹੀਂ ਹੁੰਦੀ ਤਾਂ ਉਹ ਦੋਵਾਂ ਦਾ ਸਮਝੌਤਾ ਕਰਵਾਉਣ ਚਲੇ ਜਾਂਦੇ।
ਇਹ ਵੀ ਪੜ੍ਹੋ: Deep Sidhu death investigated by UN: MP ਮਾਨ ਦਾ ਬਿਆਨ, ਕਿਹਾ- ਯੂਐੱਨ ਤੋਂ ਕਰਾਵਾਂਗੇ ਦੀਪ ਸਿੱਧੂ ਦੀ ਮੌਤ ਦੀ ਜਾਂਚ
ਇਸ ਦੌਰਾਨ ਉਹਨਾਂ ਕਾਂਗਰਸੀਆਂ ਦੇ ਭਾਜਪਾ ਵਿੱਚ ਜਾਣ ਉੱਤੇ ਕਿਹਾ ਕੀ ਉਹ ਅਜਿਹੇ ਛੈਣੇ ਸਨ, ਜਿੰਨ੍ਹਾਂ ਦੀ ਅਵਾਜ ਨਹੀਂ ਸੀ। ਰਾਜਾ ਵੜਿੰਗ ਨੇ ਗੈਂਗਸਟਰਾਂ ਤੋਂ ਆ ਰਹੀਆਂ ਫਿਰੌਤੀ ਦੀਆਂ ਫੋਨ ਕਾਲਾਂ ਸਬੰਧੀ ਵੀ ਸਰਕਾਰ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ। ਉਹਨਾਂ ਸ਼ਾਮ ਸੁੰਦਰ ਅਰੋੜਾ ਦੇ ਘਰ ਵਿਜੀਲੈਂਸ ਰੇਡ ਉੱਤੇ ਕਿਹਾ ਸ਼ੁਕਰ ਕਰੋ ਉਹ ਅਲਾਦੀਨ ਭਾਜਪਾ ਵਿੱਚ ਚਲਾ ਗਿਆ ਨਹੀਂ ਤਾ ਉਹ ਵੀ ਸਾਡੇ ਨਾਮ ਲੱਗਣਾ ਸੀ।