ਸ੍ਰੀ ਮੁਕਤਸਰ ਸਾਹਿਬ: ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਕਾਰਵਾਈ ਕਰਦਿਆਂ ਗੁਰੂਹਰਸਹਾਏ ਪੁਲਿਸ ਥਾਣੇ 'ਚ ਤੈਨਾਤ ਏ.ਐੱਸ.ਆਈ ਦਰਸ਼ਨ ਲਾਲ ਨੂੰ ਦਸ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਬੂ ਕੀਤਾ ਹੈ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਮਨਜੀਤ ਸਿੰਘ ਵਲੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਵਲੋਂ ਕਿਸੇ ਮਾਮਲੇ ਦੀ ਦਰਖ਼ਾਸਤ ਗੁਰੂਹਰਸਹਾਏ ਥਾਣੇ 'ਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣੇ 'ਚ ਤੈਨਾਤ ਏ.ਐੱਸ.ਆਈ ਵਲੋਂ ਦਰਖ਼ਾਸਤ 'ਤੇ ਕਾਰਵਾਈ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਉਪ ਕਪਤਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐੱਸ.ਆਈ ਵਲੋਂ ਤੀਹ ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ 'ਚ ਸ਼ਿਕਾਇਤਕਰਤਾ ਵਲੋਂ ਦਸ ਹਜ਼ਾਰ ਪਹਿਲਾਂ ਦੇ ਕੇ ਬਾਕੀ ਪੈਸੇ ਕਿਸ਼ਤਾਂ 'ਚ ਦੇਣੇ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦਿਆਂ ਏ.ਐੱਸ.ਆਈ ਦਰਸ਼ਨ ਲਾਲ ਨੂੰ ਦਸ ਹਜ਼ਾਰ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਆਰੋਪੀ ਨੂੰ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਰਾਮੋਜੀ ਰਾਓ ਗਰੁੱਪ ਵੱਲੋਂ ਬੱਚਿਆਂ ਲਈ ਵਿਸ਼ੇਸ਼ ਚੈਨਲ 'ਈਟੀਵੀ ਬਾਲ ਭਾਰਤ' ਲਾਂਚ